ਅੰਮ੍ਰਿਤਸਰ:ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਤੋਂ ਜਿੱਥੇ ਹਰ ਵਰਗ ਪ੍ਰੇਸ਼ਾਨ ਹੈ ਉਥੇ ਹੀ ਅੰਮ੍ਰਿਤਸਰ ਵਿਖੇ ਬਾਬਾ ਦੀਪ ਸਿੰਘ ਜੀ ਸੇਵਾ ਸੋਸਾਇਟੀ ਦੇ ਆਗੂਆਂ ਵੱਲੋਂ ਆਪਣੇ ਮੋਟਰਸਾਇਕਲ ਦਾ ਅੰਤਿਮ ਸਸਕਾਰ ਕੀਤਾ ਗਿਆ
ਇਸ ਮੌਕੇ ਬਾਬਾ ਦੀਪ ਸਿੰਘ ਲੋਕ ਸੇਵਾ ਸੋਸਾਇਟੀ ਦੇ ਆਗੂ ਅਨਿਲ ਵਸਿਸ਼ਸਟ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਵੋਟਾਂ ਲੈ ਕੇ ਹਮੇਸ਼ਾ ਹੀ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਚਾਹੇ ਗੱਲ ਮਹਿੰਗਾਈ ਦੀ ਹੋਵੇ ਜਾਂ ਪੈਟਰੋਲ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਉਨ੍ਹਾਂ ਕਿ ਪੈਟਰੋਲ 104 ਰੁਪਏ ਤੇ ਡੀਜ਼ਲ 94 ਰੁਪਏ ਦੇ ਕਰੀਬ ਪੁਹੰਚ ਗਿਆ ਹੈ।
ਭਾਰਤ ਦੇਸ਼ ਅਜਿਹਾ ਮੁਲਖ ਹੈ ਜਿੱਥੇ 35 ਰੁਪਏ ਲੀਟਰ ਵਾਲਾ ਪੈਟਰੋਲ ਤੇ 65 ਰੁਪਏ ਟੈਕਸ ਲਗਾ ਕੇ ਸਰਕਾਰ ਲੋਕਾਂ ਦਾ ਖੂਨ ਚੂਸ ਰਹੀ ਹੈ।
ਇਹ ਵੀ ਪੜ੍ਹੋ :-ਸਿੱਧੂ ਦੀ ਤਾਜਪੋਸ਼ੀ ਲਈ ਜਾ ਰਹੀ ਬੱਸ ਤੇ ਰੋਡਵੇਜ ਬੱਸ ਦੀ ਭਿਆਨਕ ਟੱਕਰ, 5 ਮੌਤਾਂ