ETV Bharat / state

ਵਧ ਰਹੀ ਮਹਿੰਗਾਈ ਨੇ ਦੀਵਾਲੀ ਦੀਆਂ ਰੌਣਕਾਂ ਨੂੰ ਕੀਤਾ ਫਿੱਕਾ - Rising inflation

ਭਾਰਤ ਵਿੱਚ ਮਹਿੰਗਾਈ (Inflation in India) ਲਗਾਤਾਰ ਵਧਦੀ ਜਾ ਰਹੀ ਹੈ। ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਆਏ ਦਿਨ ਵਾਧਾ ਹੁੰਦਾ ਹੈ। ਇਸ ਵਾਧੇ ਨਾਲ ਸਭ ਚੀਜ਼ਾਂ ਹੀ ਮਹਿੰਗੀਆਂ ਹੋ ਰਹੀਆਂ ਹਨ। ਇਸ ਮਹਿੰਗਾਈ ਨੇ ਆਮ ਬੰਦੇ ਦਾ ਲੱਕ ਤੋੜ ਦਿਤਾ ਹੈ। ਆਮ ਮੱਧ ਵਰਗੀ ਬੰਦੇ ਨੂੰ ਇਸ ਮਹਿੰਗਾਈ ਦੇ ਦੌਰ ਵਿੱਚ ਘਰ ਚਲਾਉਂਣਾ ਮੁਸ਼ਕਿਲ ਹੋ ਗਿਆ ਹੈ। ਇਸਦੇ ਨਾਲ ਹੀ ਕਰੋਨਾ ਮਹਾਂਮਾਰੀ ਨੇ ਬਹੁਤ ਲੋਕਾਂ ਦਾ ਰੁਜ਼ਗਾਰ ਖੋਹਿਆ ਹੈ। ਸੋ ਇਸ ਮਹਿੰਗਾਈ ਤੇ ਕਰੋਨਾ ਮਹਾਂਮਾਰੀ (Crona epidemic) ਨੇ ਦੀਵਾਲੀ ਦੀਆਂ ਰੌਣਕਾਂ ਨੂੰ ਫਿੱਕਾ ਕਰ ਦਿੱਤਾ ਹੈ।

ਵਧ ਰਹੀ ਮਹਿੰਗਾਈ ਨੇ ਦੀਵਾਲੀ ਦੀਆਂ ਰੌਣਕਾਂ ਨੂੰ ਕੀਤਾ ਫਿੱਕਾ

author img

By

Published : Nov 3, 2021, 7:50 AM IST

ਅੰਮ੍ਰਿਤਸਰ: ਭਾਰਤ ਵਿੱਚ ਮਹਿੰਗਾਈ (Inflation in India) ਲਗਾਤਾਰ ਵਧਦੀ ਜਾ ਰਹੀ ਹੈ। ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਆਏ ਦਿਨ ਵਾਧਾ ਹੁੰਦਾ ਹੈ। ਇਸ ਵਾਧੇ ਨਾਲ ਸਭ ਚੀਜ਼ਾਂ ਹੀ ਮਹਿੰਗੀਆਂ ਹੋ ਰਹੀਆਂ ਹਨ। ਇਸ ਮਹਿੰਗਾਈ ਨੇ ਆਮ ਬੰਦੇ ਦਾ ਲੱਕ ਤੋੜ ਦਿਤਾ ਹੈ। ਆਮ ਮੱਧ ਵਰਗੀ ਬੰਦੇ ਨੂੰ ਇਸ ਮਹਿੰਗਾਈ ਦੇ ਦੌਰ ਵਿੱਚ ਘਰ ਚਲਾਉਂਣਾ ਮੁਸ਼ਕਿਲ ਹੋ ਗਿਆ ਹੈ। ਇਸਦੇ ਨਾਲ ਹੀ ਕਰੋਨਾ ਮਹਾਂਮਾਰੀ ਨੇ ਬਹੁਤ ਲੋਕਾਂ ਦਾ ਰੁਜ਼ਗਾਰ ਖੋਹਿਆ ਹੈ। ਸੋ ਇਸ ਮਹਿੰਗਾਈ ਤੇ ਕਰੋਨਾ ਮਹਾਂਮਾਰੀ (Crona epidemic) ਨੇ ਦੀਵਾਲੀ ਦੀਆਂ ਰੌਣਕਾਂ ਨੂੰ ਫਿੱਕਾ ਕਰ ਦਿੱਤਾ ਹੈ।

ਦੱਸ ਦੇਈਏ ਕਿ ਪਹਿਲਾਂ ਕੋਰੋਨਾ (Corona) ਤੇ ਹੁਣ ਡੇਂਗੂ (Dengue) ਅਤੇ ਉੱਪਰੋਂ ਮਹਿੰਗਾਈ ਦੀ ਮਾਰ ਦੇ ਚੱਲਦੇ ਹੋਏ ਇਸ ਵਾਰ ਦੀ ਦਿਵਾਲੀ ਉਤੇ ਲੋਕਾਂ ਦਾ ਖਰੀਦਦਾਰੀ ਵਿੱਚ ਰੁਝਾਨ ਘਟਿਆ ਹੈ। ਜਿਸ ਸਦਕਾ ਛੋਟੇ ਵਿਪਾਰੀਆਂ ਅਤੇ ਦੁਕਾਨਦਾਰਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।

ਅੰਮ੍ਰਿਤਸਰ (Amritsar) ਬੀਤੇ ਸਮੇਂ ਵਿੱਚ ਦੀਵਾਲੀ ਦੇ ਤਿਉਹਾਰ ਮੌਕੇ ਹਰ ਪਾਸੇ ਬਾਜ਼ਾਰਾਂ ਵਿਚ ਰੌਣਕਾਂ ਦੇਖਣ ਨੂੰ ਮਿਲਦੀਆਂ ਸਨ ਪਰ ਪਿਛਲੇ ਸਾਲ ਕੋਰੋਨਾ ਮਹਾਂਮਾਰੀ, ਡੇਂਗੂ ਅਤੇ ਉਸ ਉੱਪਰ ਮਹਿੰਗਾਈ ਦੀ ਮਾਰ ਨੇ ਲੋਕਾਂ ਦਾ ਤਿਉਹਾਰ ਮੌਕੇ ਖਰੀਦਦਾਰੀ ਕਰਨ ਦਾ ਮਜ਼ਾ ਹੀ ਕਿਰਕਿਰਾ ਕਰ ਕੇ ਰੱਖ ਦਿੱਤਾ ਹੈ। ਜਿਸਦੇ ਚਲਦੇ ਬਾਜ਼ਾਰਾਂ ਵਿੱਚ ਕੋਈ ਖ਼ਾਸ ਰੌਣਕ ਦਿਖਾਈ ਨਹੀਂ ਦੇ ਰਹੀ ਹੈ।

ਵਧ ਰਹੀ ਮਹਿੰਗਾਈ ਨੇ ਦੀਵਾਲੀ ਦੀਆਂ ਰੌਣਕਾਂ ਨੂੰ ਕੀਤਾ ਫਿੱਕਾ

ਇਸ ਸਬੰਧੀ ਗਾਹਕਾਂ ਦੇ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਤਾਂ ਲੋਕ ਦੀਵਾਲੀ ਤੇ ਬੜੇ ਚਾਵਾਂ ਨਾਲ ਖਰੀਦਦਾਰੀ ਕਰਨ ਆਉਂਦੇ ਸਨ ਪਰ ਹੁਣ ਮਹਿੰਗਾਈ ਇੰਨੀ ਵਧ ਗਈ ਕਿ ਆਮ ਬੰਦੇ ਦਾ ਬਜਟ ਹਿੱਲਿਆ ਪਿਆ ਹੈ ਜਿਸ ਦੇ ਚਲਦੇ ਉਹ ਚਾਹ ਕੇ ਵੀ ਆਪਣੇ ਮਨਮਰਜ਼ੀ ਦੇ ਖਰੀਦਦਾਰੀ ਨਹੀਂ ਕਰ ਪਾ ਰਿਹਾ।

ਦੱਸ ਦੇਈਏ ਕਿ ਬੀਤੇ ਸਾਲ ਕੋਰੋਨਾ ਕਾਲ ਦੇ ਚੱਲਦੇ ਲੋਕਾਂ ਦੇ ਕੰਮ ਕਾਜ ਠੱਪ ਹੋਣ ਕਾਰਨ ਵੀ ਲੋਕ ਤਿਉਹਾਰਾਂ ਨੂੰ ਖੁੱਲ੍ਹ ਕੇ ਨਹੀਂ ਮਨਾ ਸਕੇ ਅਤੇ ਹੁਣ ਡੇਂਗੂ ਦੀ ਮਾਰ ਅਤੇ ਦਿਨੋਂ ਦਿਨ ਵਧ ਰਹੀ ਮਹਿੰਗਾਈਨੇ ਲੋਕਾਂ ਨੂੰ ਹੋਰ ਵੀ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਹੈ, ਜਿਸ ਦੇ ਚੱਲਦੇ ਤਿਉਹਾਰਾਂ ਦੇ ਮੌਕੇ ਵੀ ਬਾਜ਼ਾਰਾਂ ਵਿੱਚ ਕੋਈ ਖ਼ਾਸ ਰੌਣਕ ਦਿਖਾਈ ਨਹੀਂ ਦੇ ਰਹੀ ਹੈ।

ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਲੱਗੇਗਾ ਵੱਡਾ ਝਟਕਾ, ਜਾਣਨ ਲਈ ਪੜ੍ਹੋ ਖਬਰ

ETV Bharat Logo

Copyright © 2024 Ushodaya Enterprises Pvt. Ltd., All Rights Reserved.