ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਪਿਛਲੇ ਦਿਨੀਂ ਬਟਾਲਾ ਰੋਡ 'ਤੇ ਨਿਊ ਪਵਨ ਨਗਰ ਇਲਾਕੇ ਵਿੱਚ ਇੱਕ ਗਰੀਬ ਪ੍ਰਵਾਸੀ ਪਰਿਵਾਰ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਜਿਨ੍ਹਾਂ ਦਾ ਬੱਚਾ ਸ਼ਿਵਾ ਘਰ ਦੀ ਛੱਤ ਉੱਤੇ ਪਤੰਗ ਉਡਾਉਣ ਸਮੇਂ ਘਰ ਦੀਆਂ ਛੱਤ ਉੱਤੋਂ ਲੰਘ ਰਹੀਆਂ ਬਿਜਲੀ ਦੀ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਿਆ ਹੈ, ਜੋ ਕਿ ਅਪਾਹਜ ਹੋ ਗਿਆ। ਜਿਸ ਦੇ ਇਲਾਜ ਲਈ ਪੀੜਤ ਪਰਿਵਾਰ ਤੇ ਮੁਹੱਲਾ ਵਾਸੀਆਂ ਨੇ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਤੋਂ ਇਲਾਜ ਲਈ ਗੁਹਾਰ ਲਗਾਈ ਹੈ।
ਬਿਜਲੀ ਵਿਭਾਗ ਦੀ ਗਲਤੀ: ਇਸ ਦੌਰਾਨ ਹੀ ਪੱਤਰਕਾਰਾਂ ਨਾਲ ਨਾਲ ਗੱਲਬਾਤ ਕਰਦਿਆ ਮੁਹੱਲਾ ਵਾਸੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗਰੀਬਾਂ ਦੇ ਲਈ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਸਰਕਾਰ ਕਿਸੇ ਵੀ ਵਾਅਦੇ ਉੱਤੇ ਖਰੀ ਨਹੀਂ ਉੱਤਰ ਰਹੀ। ਉਨ੍ਹਾਂ ਨੇ ਕਿਹਾ ਕਿ ਬਿਜਲੀ ਵਿਭਾਗ ਦੀ ਗਲਤੀ ਦੇ ਕਾਰਨ ਇਹ ਬੱਚਾ ਚੱਲਣ-ਫਿਰਨ ਤੋਂ ਮੁਹਤਾਜ ਹੋ ਗਿਆ ਹੈ। ਇਸ ਲਈ ਮੁਹੱਲਾ ਵਾਸੀਆਂ ਨੇ ਪੰਜਾਬ ਸਰਕਾਰ ਤੇ ਸਮਾਜ ਸੇਵੀਆਂ ਤੋਂ ਇਸ ਬੱਚੇ ਦੀ ਮਦਦ ਲਈ ਗੁਹਾਰ ਲਗਾਈ ਹੈ।
ਬੱਚੇ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ: ਮੁਹੱਲਾ ਵਾਸੀਆਂ ਨੇ ਪੀੜਤ ਪਰਿਵਾਰ ਨੂੰ ਬੱਚੇ ਦੇ ਇਲਾਜ ਲਈ ਪੈਸੇ ਚਾਹੀਦੇ ਹਨ ਤਾਂ ਕਿ ਬੱਚੇ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਕਿਤੇ ਵੀ ਕੋਈ ਸੁਣਵਾਈ ਨਾ ਹੋਈ, ਅੱਜ ਅਸੀਂ ਸੜਕਾਂ ਤੇ ਰੇਲਾਂ ਰੋਕ ਸਕਦੇ ਹਾਂ। ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਇਹ ਇੱਕ ਪ੍ਰਵਾਸੀ ਦਾ ਬੱਚਾ ਹੈ, ਜਿਸਦੇ ਚੱਲਦੇ ਕੋਈ ਵੀ ਇਸ ਦੀ ਮਦਦ ਲਈ ਅੱਗੇ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਅਸੀਂ ਇਸ ਬੱਚੇ ਨੂੰ ਇਨਸਾਫ਼ ਦਿਵਾ ਕੇ ਰਹਾਂਗੇ।
ਪਰਿਵਾਰ ਵੱਲੋਂ ਮਦਦ ਲਈ ਗੁਹਾਰ: ਦੱਸ ਦਈਏ ਕਿ ਇਹ ਸ਼ਿਵਾ ਨਾਂ ਦਾ ਬੱਚਾ ਬੁਰੀ ਤਰ੍ਹਾਂ ਬਿਜਲੀ ਨਾਲ ਝੁਲਸ ਗਿਆ। ਜਿਸਦੇ ਚੱਲਦੇ ਸ਼ਿਵਾ ਦਾ ਇੱਕ ਹੱਥ ਅਤੇ ਦੋਵੇਂ ਪੈਰਾ ਦੀਆਂ ਉਂਗਲਾਂ ਨੂੰ ਵੀ ਕੱਟਣਾ ਪਿਆ। ਇਹ ਬੱਚਾ ਹੁਣ ਚਲਣ ਫ਼ਿਰਨ ਤੋਂ ਮੁਹਤਾਜ ਹੋ ਗਿਆ ਹੈ। ਇਸਦੇ ਇਲਾਜ ਲਈ ਕਾਫੀ ਪੈਸੇ ਚਾਹੀਦੇ ਹਨ, ਜੋ ਇਸ ਪਰਿਵਾਰ ਕੋਲ ਨਹੀਂ ਹਨ ਅਤੇ ਡਾਕਟਰ ਵੀ ਇਸ ਦਾ ਇਲਾਜ ਕਰਨ ਤੋਂ ਗੁਰੇਜ਼ ਕਰਦੇ ਹਨ। ਜਿਸ ਦੇ ਚੱਲਦੇ ਗਲੀ ਮੁਹੱਲੇ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਇਸ ਦਾ ਇਲਾਜ 'ਤੇ ਕਰਵਾਉਣਾ ਸ਼ੁਰੂ ਕੀਤਾ ਸੀ, ਪਰ ਪੈਸੇ ਮੁੱਕ ਗਏ। ਜਿਸਦੇ ਚੱਲਦੇ ਹੁਣ ਇਲਾਕਾ ਵਾਸੀਆਂ ਵੱਲੋਂ ਬਟਾਲਾ ਰੋਡ ਜਾਮ ਕਰ ਕੇ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ।
ਇਹ ਵੀ ਪੜੋ: ਬੇਕਾਬੂ ਹੋ ਨਹਿਰ 'ਚ ਡਿੱਗੀ ਤੇਜ਼ ਰਫ਼ਤਾਰ ਕਾਰ, ਜਨਮ ਦਿਨ ਮਨਾਉਣ ਗਏ ਤਿੰਨ ਦੋਸਤ ਲਾਪਤਾ