ਅੰਮ੍ਰਿਤਸਰ: ਜੂਨ 1984 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰਨ ਵੇਲੇ ਬਹੁਤ ਸਾਰੇ ਫੌਜੀਆਂ ਨੇ ਆਪਣੇ ਧਰਮ ਦੀ ਖਾਤਰ ਨੌਕਰੀ ਛੱਡ ਦਿੱਤੀ ਸੀ, ਜਿਨ੍ਹਾਂ ਨੂੰ ਕਿ ਧਰਮੀ ਫੌਜੀ ਵੀ ਕਿਹਾ ਜਾਂਦਾ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਵੱਲੋਂ ਬਹੁਤ ਸਾਰੇ ਧਰਮੀ ਫੌਜੀਆਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਗਏ ਸਨ। ਐੱਸਜੀਪੀਸੀ ਦੇ ਜਨਰਲ ਇਜਲਾਸ ਤੋਂ ਬਾਅਦ ਤੀਸਰੀ ਵਾਰ ਪ੍ਰਧਾਨ ਬਣੇ ਹਰਜਿੰਦਰ ਸਿੰਘ ਧਾਮੀ ਨੂੰ ਕੁਝ ਧਰਮੀ ਫੌਜੀ ਮਿਲਣ ਪਹੁੰਚੇ।ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਕਾਫਲੇ ਵੱਲੋਂ ਉਹਨਾਂ ਧਰਮੀ ਫੌਜੀਆਂ ਨੂੰ ਧੱਕੇ ਮਾਰ (Religious soldier mistreated ) ਕੇ ਸਾਈਡ ਉੱਤੇ ਕਰ ਦਿੱਤਾ ਗਿਆ।
ਮੰਗਾਂ ਨਹੀਂ ਸੁਣੀਆਂ: ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਮੀ ਫੌਜੀਆਂ ਦੇ ਆਗੂ ਨੇ ਦੱਸਿਆ ਕਿ ਉਹ ਬਹੁਤ ਵਾਰ ਐੱਸਜੀਪੀਸੀ ਦੇ ਪ੍ਰਧਾਨ (SGPC President) ਨੂੰ ਮਿਲ ਚੁੱਕੇ ਹਨ ਅਤੇ ਆਪਣੀਆਂ ਮੰਗਾਂ ਸਬੰਧੀ ਜਾਣੂ ਕਰਵਾ ਚੁੱਕੇ ਹਨ ਪਰ ਉਹਨਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਹੀ ਖੜ੍ਹੀਆਂ ਹਨ। ਉਹਨਾਂ ਕਿਹਾ ਕਿ ਐੱਸਜੀਪੀਸੀ ਜਨਰਲ ਇਜਲਾਸ ਦੀਆਂ ਚੋਣਾਂ ਪ੍ਰਧਾਨ ਨਿਯੁਕਤ ਹੋਏ ਹਰਜਿੰਦਰ ਸਿੰਘ ਧਾਮੀ ਮਿਲ ਕੇ ਉਹ ਆਪਣੀਆਂ ਮੰਗਾਂ ਰੱਖਣ ਆਏ ਸਨ ਪਰ ਉਨ੍ਹਾਂ ਨਾਲ ਪ੍ਰਧਾਨ ਨੇ ਗੱਲ ਤੱਕ ਨਹੀਂ ਕੀਤੀ।
- PRTC Protest Postponed: ਪੰਜਾਬ ਰੋਡਵੇਜ ਦੇ ਕੱਚੇ ਮੁਲਾਜ਼ਮਾਂ ਨੇ ਫਿਲਹਾਲ ਵਾਪਸ ਲਈ ਹੜਤਾਲ, ਆਮ ਦਿਨਾਂ ਵਾਂਗ ਚੱਲਣਗੀਆਂ ਬੱਸਾਂ
- Meet Hayer Marriage Reception:ਪੰਜਾਬ ਦੇ ਖੇਡ ਮੰਤਰੀ ਦੀ ਰਿਸੈਪਸ਼ਨ ਪਾਰਟੀ: ਮੋਹਾਲੀ ਦੇ ਇੱਕ ਰਿਜ਼ੋਰਟ ਵਿੱਚ ਪ੍ਰੋਗਰਾਮ, ਮੇਰਠ ਦੀ ਡਾਕਟਰ ਗੁਰਵੀਨ ਨਾਲ ਹੋਇਆ ਸੀ ਵਿਆਹ
- ਡੀਜੀਪੀ ਗੌਰਵ ਯਾਦਵ ਵੱਲੋਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸੰਗਠਿਤ ਅਪਰਾਧਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਪਰਾਲੀ ਸਾੜਨ ਵਿਰੁੱਧ ਰਣਨੀਤੀ ਤਿਆਰ ਕਰਨ ਦੇ ਨਿਰਦੇਸ਼ ਜਾਰੀ
ਮੰਗਾਂ ਉੱਤੇ ਇਨਸਾਫ ਦੀ ਕਿਰਨ: ਤੀਜੀ ਵਾਰ ਪ੍ਰਧਾਨ ਬਣੇ ਹਰਜਿੰਦਰ ਸਿੰਘ ਧਾਮੀ ਦਾ ਕਾਫਲਾ ਜਿਵੇਂ ਹੀ ਐੱਸਜੀਪੀਸੀ ਦੇ ਦਫਤਰ ਤੋਂ ਬਾਹਰ ਆਇਆ ਤਾਂ ਉਹਨਾਂ ਨੇ ਦਫਤਰ ਬਾਹਰ ਮੁਲਾਕਾਤ ਦੀ ਉਮੀ ਵਿੱਚ ਖੜ੍ਹੇ ਧਰਮੀ ਫੌਜੀਆਂ ਦੇ ਇਕੱਠ ਨੂੰ ਧੱਕੇ ਮਾਰ ਕੇ ਖਦੇੜ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਸਾਰੀ ਨਿਰਾਸ਼ਾ ਹੋਈ। ਧਰਮੀ ਫੌਜੀਆਂ ਨੇ ਕਿਹਾ ਕਿ ਉਹ ਸਵੇਰੇ 9 ਵਜੇ ਤੋਂ ਐੱਸਜੀਪੀਸੀ ਦੇ ਦਫਤਰ ਦੇ ਬਾਹਰ ਖੜ੍ਹੇ ਇੰਤਜ਼ਾਰ ਕਰ ਰਹੇ ਸਨ। ਘੱਟੋ-ਘੱਟ ਐੱਸਜੀਪੀਸੀ ਦੇ ਪ੍ਰਧਾਨ (SGPC President) ਉਨ੍ਹਾਂ ਨਾਲ ਫਤਿਹ ਦੀ ਸਾਂਝ ਪਾ ਜਾਂਦੇ ਤਾਂ ਮੰਗਾਂ ਉੱਤੇ ਇਨਸਾਫ ਦੀ ਕਿਰਨ ਜਾਗਦੀ ਦਿਖਾਈ ਦੇਣੀ ਸੀ ਪਰ ਜਿਸ ਤਰੀਕੇ ਦਾ ਵਤੀਰਾ ਹੋਇਆ ਹੈ, ਇਸ ਤੋਂ ਅੰਦਾਜ਼ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਨਸਾਫ ਨਹੀਂ ਮਿਲੇਗਾ