ETV Bharat / state

ਸਮਾਜਿਕ ਮੁੱਦਿਆਂ ਨੂੰ ਲੈਕੇ ਡਾ. ਸਿਆਲਕਾ ਤੇ ਸੰਤ ਸੀਚੇਵਾਲ ਵਿਚਕਾਰ ਅਹਿਮ ਚਰਚਾ - ਗੈਰ ਜ਼ਿੰਮੇਵਾਰ ਵਿਵਹਾਰ

ਸਮਾਜ ਨੂੰ ਪਲੀਤ ਕਰ ਰਹੇ ਗੈਰ ਜ਼ਿੰਮੇਵਾਰ ਵਿਵਹਾਰ ਨੂੰ ਸਲੀਕੇ ‘ਚ ਤਬਦੀਲ ਕਰਦਿਆਂ ਹਰ ਵਿਅਕਤੀ ਨੂੰ ਬਣਦੇ ਫਰਜ਼ਾ ਪ੍ਰਤੀ ਸੁਚੇਤ ਕਰਨਾ, ਸਮੇਂ ਦੀ ਲੋੜ ਮਹਿਸੂਸ ਕਰਦਿਆਂ ਹੋਇਆਂ ਕੁਦਰਤੀ ਜੀਵਨ ਜਿਉਣ ਲਈ ਮਾਨਵੀ ਸਮਾਜ ਨੂੰ ਪ੍ਰੇਰਿਤ ਕਰਨ ਲਈ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਡਾ ਸਿਆਲਕਾ ਨੇ ਸੰਤ ਸੀਚੇਵਾਲ ਨੂੰ ਬੇਨਤੀ ਕੀਤੀ ਹੈ।

ਸਮਾਜਿਕ ਮੁੱਦਿਆਂ ਨੂੰ ਲੈਕੇ ਡਾ. ਸਿਆਲਕਾ ਤੇ ਸੰਤ ਸੀਚੇਵਾਲ ਵਿਚਕਾਰ ਅਹਿਮ ਚਰਚਾ

author img

By

Published : Jun 9, 2021, 4:29 PM IST

ਅੰਮ੍ਰਿਤਸਰ:ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ(Punjab State Commission for Scheduled Castes) ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਨਿਰਮਲ ਕੁੱਟੀਆ ਵਿਖੇ ਪਹੁੰਚ ਕੇ ਵਾਤਾਵਰਣ ਪ੍ਰੇਮੀ(Environmentalists) ਅਤੇ ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ ਗਈ ਹੈ।ਇਸ ਮੌਕੇ ਡਾ. ਸਿਆਲਕਾ ਤੇ ਸੰਤ ਸੀਚੇਵਾਲ ਦਰਮਿਆਨ ਹੋਈ ਮੀਟਿੰਗ ‘ਚ ਸਮਾਜ ‘ਚ ਟੁੱਟ ਰਹੇ ਮਾਨਵੀਂ ਸਬੰਧਾਂ ਨੂੰ ਬਚਾਉਣ ਅਤੇ ਰੂੜੀਵਾਦੀ ਪ੍ਰੰਪਰਾਵਾਂ ਅਤੇ ਸਮਾਜਿਕ ਅਲਾਮਤਾਂ ਨਾਲ ਕਰੜੇ ਹੱਥੀਂ ਨਜਿੱਠਣ ਲਈ ਸਾਂਝਾ ਪ੍ਰੋਗਰਾਮ ਤਿਆਰ ਕਰਨ ਲਈ ਰਜ਼ਾਮੰਦੀ ਬਣੀ।
ਸਮਾਜ ਨੂੰ ਪਲੀਤ ਕਰ ਰਹੇ ਗੈਰ ਜ਼ਿੰਮੇਵਾਰ ਵਿਵਹਾਰ ਨੂੰ ਸਲੀਕੇ ‘ਚ ਤਬਦੀਲ ਕਰਦਿਆਂ ਹਰ ਵਿਅਕਤੀ ਨੂੰ ਬਣਦੇ ਫਰਜ਼ਾ ਪ੍ਰਤੀ ਸੁਚੇਤ ਕਰਨਾ, ਸਮੇਂ ਦੀ ਲੋੜ ਮਹਿਸੂਸ ਕਰਦਿਆਂ ਹੋਇਆਂ ਕੁਦਰਤੀ ਜੀਵਨ ਜਿਉਣ ਲਈ ਮਾਨਵੀ ਸਮਾਜ ਨੂੰ ਪ੍ਰੇਰਿਤ ਕਰਨ ਲਈ ਡਾ ਸਿਆਲਕਾ ਨੇ ਸੰਤ ਸੀਚੇਵਾਲ ਨੂੰ ਬੇਨਤੀ ਕੀਤੀ ਹੈ।
ਧਰਤੀ ਦੀ ਕੁੱਖ੍ਹ ਨੂੰ ਆਬਾਦ ਰੱਖਣ ਅਤੇ ਵਕਤੀ ਲਾਭਾਂ ਤੋਂ ਕਿਸਾਨ ਟ੍ਰੇਡ ਨੂੰ ਜਾਗਰੂਕ ਕਰਦਿਆਂ ਪੌਦਿਆਂ ਨੂੰ ਬਹੁ-ਗਿਣਤੀ ‘ਚ ਲਗਾਉਣ ਅਤੇ ਦਰੱਖਤਾਂ ਦੀ ਸਾਂਭ ਸੰਭਾਲ ਕਰਨ ਲਈ ਜਨਤਕ ਹਿੱਤ ‘ਚ ਸੁਨੇਹਾ ਦੇਣ ਲਈ ਹਰ ਹੀਲਾ ਕਰਨ ਲਈ ਫੈਸਲਾ ਵੀ ਲਿਆ ਗਿਆ।
ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਪਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਪੰਚਾਇਤਾਂ, ਪਤਵੰਤੇ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਬਣਦਾ ਫਰਜ਼ ਨਿਭਾਉਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡਾ ਸਿਆਲਕਾ ਨੂੰ ਸਾਦਾ ਜੀਵਨ ਜਿਉਣ ਅਤੇ ਕੁਦਰਤ ਨਾਲ ਪਿਆਰ ਕਰਨ ਦਾ ਸੱਦਾ ਦਿੱਤਾ।

ਇਸ ਮੌਕੇ ਡਾ. ਸਿਆਲਕਾ ਅਤੇ ਸੰਤ ਸੀਚੇਵਾਲ ਵਿਚਕਾਰ ਸਿੱਖਿਆ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਅਤੇ ਮਨੁੱਖੀ ਸਿਹਤ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਲੋੜੀਂਦੇ ਯਤਨ ਕਰਨ ਦੇ ਵਿਸ਼ੇ ‘ਤੇ ਵੀ ਖੁੱਲ੍ਹ ਕੇ ਚਰਚਾ ਹੋਈ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਬੇਨਤੀ ਕੀਤੀ ਕਿ ਉਹ ਧਾਰਮਿਕ ਮੰਚ ਤੋਂ ਸਮਾਜ ਨੂੰ ਹੋਕਾ ਦੇਣ ਕਿ ਖਰਚੀਲੇ ਰੀਤੀ ਰਿਵਾਜ਼ਾਂ ਤੋਂ ਤੋਬਾ ਕਰਦੇ ਹੋਏ ਸਾਦੇ ਵਿਆਹ ਕੀਤੇ ਜਾਣ ਤਾਂ ਜੋ ਕਰਜ਼ੇ ਵਰਗੇ ਦੈਂਤ ਤੋਂ ਬਚਿਆ ਜਾ ਸਕੇ ।
ਇਹ ਵੀ ਪੜ੍ਹੋ:ਰਾਜਸਥਾਨ ਦੀਆਂ ਨਹਿਰਾਂ 'ਚ ਪੰਜਾਬ ਤੋਂ ਜਾ ਰਿਹੈ ਪ੍ਰਦੂਸ਼ਿਤ 'ਕਾਲਾ ਪਾਣੀ', ਅਸ਼ੋਕ ਗਹਿਲੋਤ ਨੇ ਕੈਪਟਨ ਨੂੰ ਲਿਖੀ ਚਿੱਠੀ

ETV Bharat Logo

Copyright © 2024 Ushodaya Enterprises Pvt. Ltd., All Rights Reserved.