ਚੰਡੀਗੜ੍ਹ ਡੈਸਕ : ਸੀਮਾ ਸੁਰੱਖਿਆ ਬਲ ਨੇ ਅੰਮ੍ਰਿਤਸਰ ਸਰਹੱਦ ਲਾਗੇ ਸ਼ਾਮ ਵੇਲੇ ਖਾਸ ਸੂਚਨਾ ਦੇ ਆਧਾਰ 'ਤੇ ਇਕ ਡਰੋਨ ਬਰਾਮਦ ਕੀਤਾ ਹੈ। ਬੀਐੱਸਐੱਫ ਨੇ ਪਿੰਡ ਹਾਸੀਮਪੁਰਾ ਦੇ ਬਾਹਰਲੇ ਪਾਸੇ ਇੱਕ ਜਾਂਚ ਅਭਿਆਨ ਚਲਾਇਆ ਸੀ। ਇਸ ਦੌਰਾਨ ਦੇ ਖੇਤਾਂ ਵਿੱਚੋਂ ਇਹ ਡਰੋਨ ਬਰਾਮਦ ਕੀਤਾ ਹੈ। ਹੈਕਸਾਕਾਪਟਰ ਡਰੋਨ ਰਾਹੀਂ ਨਸ਼ਾ ਤਸਕਰੀ ਕੀਤੀ ਜਾਣੀ ਸੀ। ਇਸਨੂੰ ਬੀਐੱਸਐੱਫ ਦੀ ਚੌਕਸੀ ਨਾਲ ਰੋਕਿਆ ਗਿਆ ਹੈ। ਇਸ ਡਰੋਨ ਦੀ ਬੀਐੱਸਐੱਫ ਜਾਂਚ ਕਰ ਰਹੀ ਹੈ।
ਪਹਿਲਾਂ ਵੀ ਮਿਲਿਆ ਸੀ ਡਰੋਨ : ਜ਼ਿਕਰਯੋਗ ਹੈ ਕਿ ਪਹਿਲਾਂ ਵੀ ਤਰਨਤਾਰਨ ਜ਼ਿਲੇ ਦੇ ਪਿੰਡ ਡਾਲ ਦੇ ਖੇਤਾਂ 'ਚੋਂ ਪਾਕਿਸਤਾਨੀ ਡਰੋਨ ਮਿਲਿਆ ਸੀ। ਜਾਣਕਾਰੀ ਮੁਤਾਬਿਕ ਇਹ ਪਾਕਿਸਤਾਨੀ ਡਰੋਨ ਪੁਲਿਸ ਅਤੇ ਬੀਐੱਸਐੱਫ ਨੇ ਸਾਂਝੇ ਆਪਰੇਸ਼ਨ ਦੌਰਾਨ ਬਰਾਮਦ ਕੀਤਾ ਸੀ। ਇਹ ਡਰੋਨ ਭਾਰਤ-ਪਾਕਿ ਸਰਹੱਦ ਦੇ ਪੂਰੇ ਪਿੰਡ ਦੇ ਚੜ੍ਹਦੇ ਪਾਸੇ ਤੋਂ ਮਿਲਿਆ ਸੀ।ਫਿਰੋਜ਼ਪੁਰ ਵਿੱਚ ਇਹ ਡਰੋਨ ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਸਰਹੱਦ ਪਾਰ ਭਾਰਤੀ ਸੀਮਾ ਅੰਦਰ ਨਸ਼ੇ ਦੀ ਸਪਲਾਈ ਕਰਨ ਲਈ ਭੇਜਿਆ ਗਿਆ ਸੀ। ਬੀਐਸਐਫ ਦੇ ਅਧਿਕਾਰੀਆਂ ਨੇ ਟਵੀਟ ਵੀ ਕੀਤਾ ਸੀ ਕਿ ਫਿਰੋਜ਼ਪੁਰ ਬਾਰਡਰ ਉੱਤੇ ਤਿੰਨ ਪੈਕੇਟ ਬਰਾਮਦ ਹੋਏ ਹਨ, ਜਿਸ ਚੋਂ ਨਸ਼ੇ ਦੀ ਖੇਪ ਸੀ। ਇਸ ਤੋਂ ਇਲਾਵਾ, ਤਲਾਸ਼ੀ ਦੌਰਾਨ, ਬੀਐਸਐਫ ਦੇ ਜਵਾਨਾਂ ਨੇ ਇੱਕ ਕਾਲੇ ਰੰਗ ਦਾ ਬੈਗ ਵੀ ਬਰਾਮਦ ਕੀਤਾ ਜਿਸ ਵਿੱਚ ਸ਼ੱਕੀ ਨਸ਼ੀਲੇ ਪਦਾਰਥਾਂ ਦੇ 3 ਛੋਟੇ ਪੈਕੇਟ ਵੀ ਮਿਲੇ ਸਨ।
ਜੂਨ ਮਹੀਨੇ ਵੱਡੀ ਮਾਤਰਾ 'ਚ ਹੈਰੋਇਨ ਤੇ ਡਰੋਨ ਬਰਾਮਦ: ਦੱਸ ਦੇਈਏ ਕਿ ਜੂਨ ਮਹੀਨੇ ਦੇ ਅਜੇ 12 ਦਿਨ ਹੀ ਬੀਤੇ ਹਨ, ਪਰ ਇਨ੍ਹਾਂ ਦਿਨਾਂ ਵਿੱਚ ਵੱਡੀ ਮਾਤਰਾ ਵਿੱਚ ਪੰਜਾਬ ਦੇ ਵੱਖ-ਵੱਖ ਸਰਹੱਦਾਂ ਨੇੜਿਓਂ ਪਾਕਿਸਤਾਨ ਵਲੋਂ ਨਸ਼ਾ ਸਪਲਾਈ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ, 12 ਜੂਨ ਨੂੰ ਸ਼ੱਕੀ ਸਥਾਨ ਦੀ ਪਛਾਣ, ਫੜੇ ਗਏ ਕਿਸਾਨ ਵੱਲੋਂ ਕੀਤੀ ਗਈ ਸੀ, ਜਿੱਥੋਂ ਉਸ ਨੇ ਜ਼ਮੀਨ ਪੁੱਟ ਕੇ 02 ਪੈਕੇਟ ਬਰਾਮਦ ਕੀਤੇ ਸਨ, ਜੋ ਕਿ ਸ਼ਾਮ 06:45 ਵਜੇ ਦੇ ਕਰੀਬ ਪਿੰਡ-ਭੈਰੋਪਾਲ, ਜ਼ਿਲ੍ਹਾ-ਅੰਮ੍ਰਿਤਸਰ ਦੇ ਨਾਲ ਲੱਗਦੇ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਹੋਇਆ ਸੀ। ਇਸ ਨੂੰ ਅੰਮ੍ਰਿਤਸਰ ਸੈਕਟਰ ਵਿੱਚ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਰਿਕਵਰ ਕੀਤਾ ਗਿਆ ਸੀ।