ਅੰਮ੍ਰਿਤਸਰ: ਮਾਮਲਾ ਜੰਡਪੀਰ ਕਾਲੋਨੀ ਦੇ ਰਹਿਣ ਵਾਲੇ ਪੁਲਿਸ ਅਧਿਕਾਰੀ ਦੇ ਬੇਟੇ ਦੀ ਗੁੰਮਸ਼ੁਦਗੀ ਦਾ ਹੈ। ਜਿਸ ਦੀ ਉਹ ਭਾਲ ਕਰਨ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਇਕ ਸਾਲ ਹੋ ਚੱਲਿਆ ਹੈ ਪਰ ਅਜੇ ਤੱਕ ਉਸ ਦੀ ਕੋਈ ਜਾਣਕਾਰੀ ਨਹੀਂ ਮਿਲੀ।
ਗੁਮਸ਼ੁਦਗੀ ਦੇ ਪੋਸਟਰ ਲਗਾ ਰਿਹਾ ਪਰਿਵਾਰ: ਇਹ ਪੀੜਤ ਪਰਿਵਾਰ ਆਪਣੇ ਬੇਟੇ ਦੀ ਗੁੰਮਸ਼ੁਦਗੀ ਦੇ ਪੋਸਟਰ ਬਾਜ਼ਾਰਾਂ ਦੇ ਵਿਚ ਲਗਾ ਰਿਹਾ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਤ ਪੁਲਿਸ ਅਧਿਕਾਰੀ ਗੁਰਮੇਲ ਸਿੰਘ ਨੇ ਕਿਹਾ ਕਿ ਇਕ ਸਾਲ ਪਹਿਲਾਂ ਮੇਰਾ ਬੇਟਾ ਘਰੋਂ ਚਲਾ ਗਿਆ ਸੀ ਉਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਹਾਸਲ ਨਹੀਂ ਹੋਈ।
ਮਾਮਲਾ ਦਰਜ ਕਰਵਾਇਆ: ਇਸ ਦੇ ਬਾਰੇ ਵਿੱਚ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਪਰ ਮੈਨੂੰ ਕੋਈ ਵੀ ਇਨਸਾਫ ਨਹੀਂ ਮਿਲ ਰਿਹਾ। ਮੈਂ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹਾਂ ਮੇਰੇ ਲੜਕੇ ਦੀ ਉਮਰ 22 ਸਾਲ ਦੇ ਕਰੀਬ ਹੈ ਉਸ ਨੂੰ ਘਰੋ ਗਏ ਇੱਕ ਸਾਲ ਹੋ ਚੱਲਿਆ ਹੈ ਉਸ ਦਾ ਫੋਨ ਵੀ ਬੰਦ ਆ ਰਿਹਾ ਹੈ। ਅਜੇ ਤੱਕ ਉਸ ਦੀ ਕੋਈ ਜਾਣਕਾਰੀ ਨਹੀਂ ਮਿਲੀ।
ਚਿੱਠੀ ਲਿਖ ਘਰੋਂ ਜਾਣ ਦੀ ਦਿੱਤੀ ਜਾਣਕਾਰੀ: ਲੜਕੇ ਦੇ ਪਿਤਾ ਨੇ ਦੱਸਿਆ ਕਿ ਉਹ ਬੀਏ ਪਾਸ ਹੈ ਉਨ੍ਹਾਂ ਦੱਸਿਆ ਕਿ ਉਹ ਇਕ ਚਿੱਠੀ ਲਿਖ ਕੇ ਘਰ ਛੱਡ ਕੇ ਚਲਾ ਗਿਆ ਸੀ। ਇਸ ਵਿੱਚ ਲਿਖਿਆ ਸੀ ਉਸ ਦੀ ਪਾਲਣਾ ਕੀਤੀ ਜਾਏ ਉਸ ਦਾ ਹੁਣ ਦੁਨੀਆਦਾਰੀ ਵਿੱਚ ਕੋਈ ਮੋਹ ਨਹੀਂ ਰਿਹਾ ਨਾ ਹੀ ਕੋਈ ਰਿਸ਼ਤੇਦਾਰੀਆਂ ਵਿੱਚ ਮੋਹ ਰਿਹਾ ਹੈ। ਜਿਸ ਦੇ ਚਲਦੇ ਮੈਂ ਇਹ ਸੰਸਾਰ ਦੀ ਮੋਹ ਮਾਇਆ ਛੱਡ ਕੇ ਦੂਰ ਜਾ ਰਿਹਾ ਹਾਂ। ਉਸ ਤੋਂ ਬਾਅਦ ਉਹ ਘਰੋਂ ਚਲਾ ਗਿਆ ਅੱਜ ਤੱਕ ਵਾਪਸ ਨਹੀਂ ਆਇਆ। ਉਸ ਦਾ ਨਾਂ ਰਵਿੰਦਰਪਾਲ ਹੈ। ਉਹ ਥੋੜ੍ਹਾ ਡਿਪ੍ਰੈਸ਼ਨ ਵਿਚ ਸੀ।
ਲੜਕੇ ਦੀ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਇਨਾਮ: ਉਨ੍ਹਾਂ ਕਿਹਾ ਕਿ ਜਿਹੜਾ ਉਨ੍ਹਾਂ ਦੇ ਬੇਟੇ ਦੀ ਭਾਲ ਕਰੇਗਾ ਉਸ ਨੂੰ 1 ਲੱਖ ਰੁਪਏ ਇਨਾਮ ਦਿੱਤਾ ਜਾਵੇਗਾ। ਅੱਜ ਇਹ ਪੀੜਤ ਪਰਿਵਾਰ ਪੁਲਸ ਮਹਿਕਮੇ ਵਿਚ ਹੋਣ ਦੇ ਬਾਵਜੂਦ ਵੀ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਹੈ ਜੇਕਰ ਪੁਲਿਸ ਵਾਲੇ ਨੂੰ ਹੀ ਇਨਸਾਫ਼ ਨਹੀਂ ਮਿਲਦਾ ਅਤੇ ਆਮ ਆਦਮੀ ਨੂੰ ਕੁਝ ਇਨਸਾਫ਼ ਕੀ ਦੇਵੇਗੀ ਇਹ ਵੀ ਸੋਚਣ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ:-2023 ਤੱਕ ਭਾਰਤ 'ਚ ਵੱਡੀ ਮੰਦੀ ਆਉਣ ਦਾ ਅੰਦੇਸ਼ਾ, ਚਿੰਤਾ 'ਚ ਪੰਜਾਬ ਦੇ ਵਪਾਰੀ !-