ਅੰਮ੍ਰਿਤਸਰ:ਪੰਜਾਬ ਦੇ ਕਈ ਇਲਾਕੇ ਜਿਥੇ ਗੰਦੇ ਪਾਣੀ ਦੀ ਵੀਡੀਓ ਸੋਸ਼ਲ ਮੀਡੀਆ (Video social Media)ਉਤੇ ਪੂਰੀ ਤਰ੍ਹਾਂ ਨਾਲ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਵਿਚ ਸਥਿਤ ਬੁੱਟਰ ਬਿੱਲ ਜੋ ਕਿ ਰਾਣਾ ਸ਼ੂਗਰ ਮਿੱਲ (Rana Sugar Mill) ਦੇ ਨਾਮ ਤੇ ਜਾਣੀ ਜਾਂਦੀ ਹੈ। ਉਸ ਵਿਚੋਂ ਨਿਕਲਣ ਵਾਲਾ ਗੰਧਲਾ ਪਾਣੀ ਨਾਲ ਲੋਕਾਂ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਵੀ ਹੋ ਰਹੀ ਹੈ।ਜਿਸ ਤੋਂ ਬਾਅਦ ਉੱਥੇ ਦੇ ਨੌਜਵਾਨਾਂ ਵੱਲੋਂ ਇਕ ਕਮੇਟੀ ਦਾ ਗਠਨ ਕੀਤਾ ਗਿਆ। ਜਿਨ੍ਹਾਂ ਵੱਲੋਂ ਫ਼ੈਸਲਾ ਦਿੱਤਾ ਗਿਆ ਹੈ ਕਿ ਹੁਣ ਉਨ੍ਹਾਂ ਵੱਲੋਂ ਐੱਨਜੀਟੀਪੀ (NGTP) ਨੂੰ ਇਸ ਪ੍ਰਤੀ ਸ਼ਿਕਾਇਤ ਕੀਤੀ ਜਾਵੇਗੀ।
ਉਥੇ ਹੀ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਵੱਲੋਂ ਲਗਾਤਾਰ ਹੀ ਰਾਣਾ ਸ਼ੂਗਰ ਮਿੱਲ ਅਤੇ ਉਨ੍ਹਾਂ ਦੀਆਂ ਚੱਲ ਰਹੀਆਂ ਫੈਕਟਰੀਆਂ ਨੂੰ ਲੈ ਕੇ ਕਈ ਵਾਰ ਭਾਂਡਾਫੋੜ ਕੀਤਾ ਗਿਆ ਹੈ ਪਰ ਰਾਣਾ ਸ਼ੂਗਰ ਮਿੱਲ ਕਾਂਗਰਸੀ ਨੇਤਾ ਦੀ ਹੋਣ ਕਾਰਨ ਉਸ ਉਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ।
ਉਨ੍ਹਾਂ ਨੇ ਦੱਸਿਆ ਕਿ ਗੰਦਾ ਪਾਣੀ ਇਸ ਸ਼ੂਗਰ ਮਿੱਲ ਵਿਚੋਂ ਨਿਕਲ ਰਿਹਾ ਹੈ।ਉਸ ਕਰਕੇ ਕੈਂਸਰ ਹੈਪੇਟਾਇਟਿਸ ਸੀ ਅਤੇ ਹੋਰ ਕਈ ਬਿਮਾਰੀਆਂ ਲੋਕਾਂ ਨੂੰ ਲੱਗ ਰਹੀਆਂ ਹਨ।ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਵੱਲੋਂ ਐੱਨਡੀਪੀ ਨੂੰ ਮਿਲਿਆ ਜਾਵੇਗਾ ਅਤੇ ਇਨ੍ਹਾਂ ਦੇ ਖਿਲਾਫ਼ ਆਵਾਜ਼ ਚੁੱਕੀ ਜਾਵੇਗੀ।ਉਨ੍ਹਾਂ ਦੱਸਿਆ ਕਿ ਰਾਣਾ ਸ਼ੂਗਰ ਮਿੱਲ ਦੇ ਮਾਲਕਾਂ ਵੱਲੋਂ ਪਹਿਲਾਂ ਇਕ ਸ਼ੂਗਰ ਮਿੱਲ ਹੀ ਚਲਾਈ ਜਾਂਦੀ ਸੀ ਉਸ ਤੋਂ ਬਾਅਦ ਦੋ ਹੋਰ ਨਵੇਂ ਮਿੱਲਾਂ ਚਲਾਉਣ ਨਾਲ ਉਨ੍ਹਾਂ ਦੇ ਇਲਾਕੇ ਦੇ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ ਉਨ੍ਹਾਂ ਨੇ ਦੱਸਿਆ ਕਿ ਇੱਥੇ ਇੱਕ ਥਰਮਲ ਪਲਾਂਟ ਵੀ ਚਲਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਇਕ ਚੁਕੰਦਰ ਦੀ ਫੈਕਟਰੀ ਵੀ ਉਨ੍ਹਾਂ ਵੱਲੋਂ ਲਗਾਈ ਗਈ ਹੈ।ਜਿਸ ਨਾਲ ਲੋਕਾਂ ਨੂੰ ਧਰਤੀ ਹੇਠਲਾ ਪਾਣੀ ਜ਼ਰੂਰ ਘਟਦਾ ਜਾ ਰਿਹਾ ਹੈ ਅਤੇ ਗੰਧਲਾ ਵੀ ਹੋ ਰਿਹਾ ਹੈ।ਉਨ੍ਹਾਂ ਦੱਸਿਆ ਕਿ ਹੁਣ ਰਾਣਾ ਸ਼ੂਗਰ ਮਿੱਲ ਦੇ ਮਾਲਕ ਵੱਲੋਂ ਇਕ ਵਾਰ ਫਿਰ ਤੋਂ ਨਵੀਂ ਫੈਕਟਰੀ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜੋ ਕਿ ਹਰਗਿਜ਼ ਲੱਗਣ ਨਹੀਂ ਦਿੱਤੀ ਜਾਵੇਗੀ।ਮਨਦੀਪ ਸਿੰਘ ਨੇ ਦੱਸਿਆ ਕਿ ਅਸੀਂ ਇਸ ਖਿਲਾਫ਼ ਆਵਾਜ਼ ਜ਼ਰੂਰ ਚੁੱਕਾਂਗੇ।
ਇਹ ਵੀ ਪੜੋੋ:ਪੰਜਾਬ ਕੈਬਨਿਟ 'ਚ ਫੇਰ ਬਦਲ ਜਲਦ, ਕਈ ਮੰਤਰੀਆਂ ਦੇ ਬਦਲੇ ਜਾਣਗੇ ਵਿਭਾਗ !