ਅੰਮ੍ਰਿਤਸਰ: ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਮੁਹਿੰਮ ਦੀ ਸ਼ੁਰੂਆਤ ਨੂੰ ਲੈਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਂਝੀ 'ਅਰਦਾਸ' ਕੀਤੀ ਗਈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਲੀਡਰਸ਼ਿਪ ਅਤੇ 35 ਹਜ਼ਾਰ ਦੇ ਕਰੀਬ ਸਕੂਲੀ ਬੱਚੇ ਵੀ ਮੌਜੂਦ ਰਹੇ, ਜਿੰਨ੍ਹਾਂ ਵਲੋਂ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ ਕੀਤਾ ਗਿਆ। ਇਸ ਦੌਰਾਨ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿੰਨ੍ਹਾਂ ਵਲੋਂ ਮੀਡੀਆ ਨਾਲ ਵੀ ਗੱਲਬਾਤ ਕੀਤੀ ਗਈ। ਇਸ ਮੌਕੇ ਜਿਥੇ ਉਨ੍ਹਾਂ ਸਰਕਾਰ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਤਾਂ ਉਥੇ ਹੀ ਐਸਵਾਈਐਲ ਦੇ ਮੁੱਦੇ 'ਤੇ ਆਪਣਾ ਪ੍ਰਤੀਕਰਮ ਵੀ ਦਿੱਤਾ।(Seechewal Reaction on SYL issue)
ਪੰਜਾਬ ਕੋਲ ਨਹੀਂ ਹੈ ਪਾਣੀ: ਇਸ ਦੌਰਾਨ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਬੋਲਦਿਆਂ ਕਿਹਾ ਕਿ ਜਦੋਂ ਸਾਡੇ ਘਰ 'ਚ ਹੀ ਪਾਣੀ ਨਹੀਂ ਹੈ ਤਾਂ ਅਸੀਂ ਹੋਰ ਨੂੰ ਪਾਣੀ ਕਿਸ ਤਰ੍ਹਾਂ ਦੇ ਸਕਦੇ ਹਾਂ। ਉਨ੍ਹਾਂ ਕਿਹਾ ਕਿ ਐਸਵਾਈਐਲ ਦਾ ਮੁੱਦਾ ਬਹੁਤ ਹੀ ਸੰਵੇਦਨਸ਼ੀਲ ਹੈ ਪਰ ਪੰਜਾਬ ਕੋਲ ਤਾਂ ਪਹਿਲਾਂ ਹੀ ਪਾਣੀ ਨਹੀਂ ਹੈ ਤਾਂ ਉਹ ਹੋਰ ਸੂਬੇ ਨੂੰ ਕਿਸ ਤਰ੍ਹਾਂ ਪਾਣੀ ਦੇ ਸਕਦਾ ਹੈ। ਸੀਚੇਵਾਲ ਨੇ ਕਿਹਾ ਕਿ ਪੰਜਾਬ ਕੋਲ ਮਹਿਜ਼ 4.22 ਐੱਮ.ਐੱਮ ਪਾਣੀ ਹੈ, ਜਦਕਿ ਰਾਜਸਥਾਨ ਨੂੰ 8.90 ਐੱਮ.ਐੱਮ ਪਾਣੀ ਜਾ ਰਿਹਾ ਹੈ।
ਨੀਵਾਂ ਹੁੰਦਾ ਜਾ ਰਿਹਾ ਪਾਣੀ ਦਾ ਪੱਧਰ: ਇਸ ਦੇ ਨਾਲ ਹੀ ਸਾਂਸਦ ਬਲਬੀਰ ਸੀਚੇਵਾਲ ਨੇ ਕਿਹਾ ਕਿ ਜਦੋਂ ਐਸਵਾਈਐਲ ਨੂੰ ਲੈਕੇ ਗੱਲ ਸ਼ੁਰੂ ਹੋਈ ਸੀ ਤਾਂ ਉਸ ਸਮੇਂ ਪੰਜਾਬ ਦੇ ਪਾਣੀਆਂ ਦੇ ਹਾਲਤ ਕੁਝ ਹੋਰ ਸਨ ਪਰ ਹੁਣ ਪੰਜਾਬ ਕੋਲ ਜਿਥੇ ਦਰਿਆਈ ਪਾਣੀ ਖਤਮ ਹੋਣ ਕਿਨਾਰੇ ਹੈ ਤਾਂ ਉਥੇ ਹੀ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਨੀਵਾਂ ਹੁੰਦਾ ਜਾ ਰਿਹਾ ਹੈ। ਜਿਸ ਸਬੰਧੀ ਕੇਂਦਰ ਦੀ ਪਾਣੀਆਂ ਨੂੰ ਲੈਕੇ ਆਈ ਰਿਪੋਰਟ 'ਚ ਸਾਫ਼ ਪਤਾ ਚੱਲਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਅਜਿਹੇ ਦਿਨ ਆਉਣਗੇ ਕਿ 39 ਹਜ਼ਾਰ ਫੂੱਟ ਪਾਣੀ ਹੇਠਾਂ ਚਲਾ ਜਾਵੇਗਾ।
- Nagar Nigam Elections: ਦੁਚਿੱਤੀ ਚ 'ਆਪ' ਵਿਧਾਇਕ, ਹੁਣ ਬਾਹਰੀ ਸੂਬਿਆਂ 'ਚ ਕਰਨ ਪ੍ਰਚਾਰ ਜਾਂ ਆਪਣੇ ਹਲਕੇ ਦੀ ਸਾਂਭਣ ਕਮਾਨ !
- Gangster Arrested In AGTF From Mohali: ਮੁਹਾਲੀ 'ਚ AGTF ਨੇ ਗੈਂਗਸਟਰ ਕੀਤਾ ਕਾਬੂ, ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਲਈ ਕਰਦਾ ਸੀ ਕੰਮ, ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਾਕ 'ਚ ਸੀ ਮੁਲਜ਼ਮ
- Nasha Mukt Punjab Campaign: ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸਾਂਝੀ ਅਰਦਾਸ, ਬੱਚਿਆਂ ਨੇ ਲਿਆ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ, 40 ਗ੍ਰਾਉਂਡਾਂ ਵਿੱਚ ਖੇਡੇ ਜਾਣਗੇ ਮੈਚ
ਐਸਵਾਈਐਲ ਮੁੱਦੇ 'ਤੇ ਖੁੱਲ੍ਹੀ ਬਹਿਸ: ਕਾਬਿਲੇਗੌਰ ਹੈ ਕਿ ਐਸਵਾਈਐਲ ਦੇ ਮੁੱਦੇ 'ਤੇ ਵਿਰੋਧੀ ਲਗਾਤਾਰ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਹਨ। ਜਿਸ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ 1 ਨਵੰਬਰ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ ਗਿਆ ਹੈ, ਜਿਸ 'ਚ ਦੇਖਣਾ ਹੋਵੇਗਾ ਕਿ ਸਿਆਸੀ ਪਾਰਟੀਆਂ ਉਸ ਬਹਿਸ 'ਚ ਹਿੱਸਾ ਲੈਂਦੀਆਂ ਹਨ ਜਾਂ ਨਹੀਂ ਕਿਉਂਕਿ ਅਕਾਲੀ ਦਲ ਦਾ ਇਲਜ਼ਾਮ ਹੈ ਕਿ ਬਹਿਸ ਦੇ ਮੁੱਦੇ 'ਚ ਉਲਝਾ ਕੇ ਸਰਕਾਰ 1 ਨਵੰਬਰ ਨੂੰ ਕੇਂਦਰ ਦੀ ਟੀਮ ਤੋਂ ਐਸਵਾਈਐਲ ਮਸਲੇ 'ਤੇ ਸਰਵੇ ਕਰਵਾਉਣ ਦੀ ਤਿਆਰੀ 'ਚ ਹੈ।