ਅੰਮ੍ਰਿਤਸਰ: ਸ਼ਹਿਰ ਵਿੱਚ ਮੀਂਹ ਪੈਣ ਨਾਲ ਲੋਕਾਂ ਨੂੰ ਰਾਹਤ ਮਿਲ ਗਈ ਹੈ। ਪਿਛਲੇ ਦਿਨਾਂ ਤੋਂ ਲੋਕਾਂ ਦੀ ਅੱਤ ਦੀ ਗ਼ਰਮੀ ਨਾਲ ਹਾਲਤ ਖ਼ਰਾਬ ਹੋਈ ਪਈ ਸੀ ਤੇ ਹੁਣ ਮੌਸਮ ਬਦਲਣ ਨਾਲ ਲੋਕਾਂ ਦਿਆਂ ਚਿਹਰਿਆਂ 'ਤੇ ਰੌਣਕ ਵੇਖਣ ਨੂੰ ਮਿਲੀ।
ਦੱਸ ਦਈਏ, ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਕੜਕਦੀ ਧੁੱਪ ਤੇ ਤੇਜ਼ ਗਰਮੀ ਨੇ ਅੰਮ੍ਰਿਤਸਰ ਵਾਸੀਆਂ ਖ਼ਾਸ ਤੌਰ 'ਤੇ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦਾ ਬੁਰਾ ਹਾਲ ਕੀਤਾ ਹੋਇਆ ਸੀ ਪਰ ਅੱਜ ਮੀਂਹ ਦੀਆਂ ਤੇਜ਼ ਬੂੰਦਾਂ ਨਾਲ ਲੋਕਾਂ ਨੂੰ ਰਾਹਤ ਮਿਲੀ। ਮੀਂਹ ਪੈਣ ਨਾਲ ਲੋਕਾਂ ਦੇ ਨਾਲ-ਨਾਲ ਸ਼ਰਧਾਲੂਆਂ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ ਤੇ ਲੋਕਾਂ ਨੇ ਠੰਡੇ ਮੌਸਮ ਦਾ ਆਨੰਦ ਮਾਣਿਆ।