ਅੰਮ੍ਰਿਤਸਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਯੁਵਰਾਜ ਰਾਹੁਲ ਗਾਂਧੀ ਅੱਜ ਅੰਮ੍ਰਿਤਸਰ ਦੇ ਦੌਰੇ 'ਤੇ ਹਨ। ਜਿੱਥੇ ਉਹ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਏ, ਉਸ ਤੋਂ ਬਾਅਦ ਉਨ੍ਹਾਂ ਵੱਲੋਂ ਜਲ੍ਹਿਆਂਵਾਲੇ ਬਾਗ ਵਿਚ ਵੀ ਸ਼ਿਰਕਤ ਕੀਤੀ ਗਈ।
ਰਾਹੁਲ ਵੱਲੋਂ ਸ਼ਹੀਦੀ ਸਮਾਰਕ ਤੇ ਫੁੱਲਾਂ ਦੀਆਂ ਮਾਲਾਵਾਂ ਅਰਪਿਤ ਕਰ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਉੱਥੇ ਹੀ ਜਲਿਆਂਵਾਲੇ ਬਾਗ ਦੇ ਵਿੱਚ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਜਿਸ ਵਿੱਚ ਨਵਜੋਤ ਸਿੰਘ ਸਿੱਧੂ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਡਾ. ਰਾਜ ਕੁਮਾਰ ਵੇਰਕਾ ਅਤੇ ਓਮ ਪ੍ਰਕਾਸ਼ ਸੋਨੀ ਮੌਜੂਦ ਰਹੇ। ਰਾਹੁਲ ਗਾਂਧੀ ਵੱਲੋਂ ਸ਼ਹੀਦੀ ਸਮਾਰਕ ਤੇ ਫੁੱਲਾਂ ਦੀਆਂ ਮਾਲਾਵਾਂ ਅਰਪਿਤ ਕਰ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।
ਜਲਿਆਵਾਲਾ ਬਾਗ਼ ਦਾ ਦੌਰਾ ਕਰਨਾ ਹਮੇਸ਼ਾ ਪ੍ਰੇਰਨਾ ਦਾਇਕ
ਰਾਹੁਲ ਗਾਂਧੀ ਵੱਲੋਂ ਜਲ੍ਹਿਆਂਵਾਲੇ ਬਾਗ ਦੇ ਰਜਿਸਟਰ ਬੁੱਕ ਤੇ ਨੋਟ ਲਿਖਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਜਲ੍ਹਿਆਂਵਾਲੇ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਅਤੇ ਜਲਿਆਵਾਲਾ ਬਾਗ਼ ਦਾ ਦੌਰਾ ਕਰਨਾ ਹਮੇਸ਼ਾ ਪ੍ਰੇਰਨਾ ਦਾਇਕ ਹੁੰਦਾ ਹੈ। ਇਹ ਸਥਾਨ ਸਾਡੇ ਮਹਾਨ ਸੰਘਰਸ਼ ਦਾ ਪ੍ਰਤੀਕ ਹੈ। ਉਨ੍ਹਾਂ ਵੱਲੋਂ ਜਦੋਂ ਰਜਿਸਟਰਡ ਬੁੱਕ ਤੇ ਨੋਟ ਲਿਖਿਆ ਗਿਆ ਤਾਂ ਇਸ ਵਕਤ ਉਹ 13 ਅਪ੍ਰੈਲ 1919 ਨੂੰ ਲੈ ਕੇ ਭਾਵੁਕ ਹੁੰਦੇ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਰਾਹੁਲ ਗਾਂਧੀ ਦੁਰਗਿਆਣਾ ਤੀਰਥ ਅਤੇ ਰਾਮ ਤੀਰਥ ਮੰਦਰ ਨਤਮਸਤਕ ਹੋਣਗੇ ਅਤੇ ਉਸ ਤੋਂ ਬਾਅਦ ਉਨ੍ਹਾਂ ਵੱਲੋਂ ਵਰਚੁਅਲ ਮੀਟਿੰਗ ਦੇ ਰਾਹੀਂ ਜਲੰਧਰ ਵਿਚ ਲੋਕਾਂ ਨੂੰ ਸੰਬੋਧਨ ਵੀ ਕੀਤਾ ਜਾਵੇਗਾ।
'ਆਮ ਬੱਸ ਵਿਚ ਬੈਠ ਕੇ ਰਾਮਤੀਰਥ ਅਤੇ ਦੁਰਗਿਆਣਾ ਮੰਦਿਰ ਨੂੰ ਹੋਣਗੇ ਰਵਾਨਾ'
ਜ਼ਿਕਰਯੋਗ ਹੈ ਕਿ ਅੱਜ ਸਵੇਰ ਤੋਂ ਹੀ ਰਾਹੁਲ ਗਾਂਧੀ ਦੇ ਦੌਰੇ ਦੇ ਦੌਰਾਨ 117 ਦੇ ਕਰੀਬ ਵਿਧਾਨ ਸਭਾ ਹਲਕੇ ਦੇ ਵਿਧਾਇਕਾਂ ਦੇ ਨਾਲ-ਨਾਲ ਉਸ ਜਗ੍ਹਾ ਦੇ ਸੰਭਾਵਿਤ ਉਮੀਦਵਾਰ ਵੀ ਮੌਜੂਦ ਸਨ ਪਰ ਰਾਹੁਲ ਗਾਂਧੀ ਵੱਲੋਂ ਮੀਡੀਆ ਤੋਂ ਲਗਾਤਾਰ ਹੀ ਦੂਰੀ ਬਣਾਈ ਰੱਖੀ ਗਈ। ਰਾਹੁਲ ਗਾਂਧੀ ਵੱਲੋਂ ਇਕ ਆਮ ਬੱਸ ਵਿਚ ਬੈਠ ਕੇ ਰਾਮਤੀਰਥ ਅਤੇ ਦੁਰਗਿਆਣਾ ਮੰਦਿਰ ਨੂੰ ਰਵਾਨਾ ਹੋਣਗੇ, ਹੁਣ ਵੇਖਣਾ ਇਹ ਹੋਵੇਗਾ ਕਿ ਰਾਹੁਲ ਗਾਂਧੀ ਪੰਜਾਬ ਲਈ ਕੀ ਤੋਹਫਾ ਦਿੰਦੇ ਹਨ ਅਤੇ ਜਲੰਧਰ ਵਿਚ ਉਨ੍ਹਾਂ ਵੱਲੋਂ ਵਰਕਰਾਂ ਦਾ ਨਾਲ ਇਸ ਮੁੱਦੇ 'ਤੇ ਕੀ ਗੱਲਬਾਤ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਛਕਿਆ ਲੰਗਰ