ਲੁਧਿਆਣਾ: ਲੁਧਿਆਣਾ ਦੇ ਦਰੇਸੀ ਗਰਾਊਂਡ ਵਿੱਚ ਇਸ ਵਾਰ ਸੌ ਫੁੱਟ ਦਾ ਰਾਵਣ ਤਿਆਰ ਕੀਤਾ ਗਿਆ ਹੈ। ਪੰਜਾਬ ਦੇ ਵਿੱਚ ਹੋਰ ਕਿਤੇ ਵੀ ਇੰਨਾ ਵੱਡਾ ਰਾਵਣ ਨਹੀਂ ਬਣਾਇਆ ਗਿਆ ਹੈ। ਇਸ ਵਾਰ ਦਰੇਸੀ ਦੇ ਵਿੱਚ ਇਤਿਹਾਸ ਰਚਿਆ ਜਾ ਰਿਹਾ ਹੈ।
ਕਾਰੀਗਰਾਂ ਦਾ ਕਹਿਣਾ ਹੈ ਕਿ ਦਰੇਸੀ ਦੇ ਵਿੱਚ ਵੀ ਅੱਜ ਤੱਕ ਏਨਾ ਵੱਡਾ ਰਾਵਣ ਨਹੀਂ ਤਿਆਰ ਹੋਇਆ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਦਿਨ ਰਾਤ ਮਿਹਨਤ ਕਰ ਕੇ ਇਕ ਮਹੀਨੇ ਅੰਦਰ ਤਿਆਰ ਕੀਤਾ ਗਿਆ ਅਤੇ ਕੱਲ੍ਹ ਇਸ ਦਾ ਦਹਿਨ ਕੀਤਾ ਜਾਵੇਗਾ।
ਰਾਵਣ ਦਾ ਪੁਤਲਾ ਹਾਲੇ ਦਰੇਸੀ ਗਰਾਊਂਡ ਵਿੱਚ ਪਿਆ ਹੈ, ਜਦੋਂ ਇਸਨੂੰ ਕੱਲ੍ਹ ਹੀ ਖੜ੍ਹਾ ਕੀਤਾ ਜਾਵੇਗਾ, ਤਾਂ ਜੋ ਕੋਈ ਸ਼ਰਾਰਤ ਨਾ ਹੋ ਸਕੇ। ਇਸ ਤੋਂ ਇਲਾਵਾ ਰਿਮੋਟ ਵਾਲਾ ਰਾਵਣ ਇਸ ਵਾਰ ਤਿਆਰ ਕੀਤਾ ਗਿਆ ਹੈ।
ਬਟਨ ਨੱਪਣ ਦੇ ਨਾਲ ਇਸ ਦੇ ਵਿਚ ਅੱਗ ਲੱਗੇ। ਹਾਲਾਂਕਿ ਬੀਤੇ ਦੋ ਸਾਲਾਂ ਤੋਂ ਲਗਾਤਾਰ ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਦੁਸਹਿਰੇ ਮੌਕੇ ਜਿਆਦਾ ਵੱਡਾ ਇਕੱਠ ਨਹੀਂ ਹੋ ਰਿਹਾ ਸੀ, ਪਰ ਇਸ ਵਾਰ ਧੂਮਧਾਮ ਦੇ ਨਾਲ ਦਸਹਿਰਾ ਮਨਾਇਆ ਜਾ ਰਿਹਾ ਹੈ। ਇਸੇ ਦੇ ਮੱਦੇਨਜ਼ਰ ਲੁਧਿਆਣਾ ਦੇ ਵਿੱਚ ਪੂਰੇ ਪੰਜਾਬ ਨਾਲੋਂ ਸਭ ਤੋਂ ਵੱਡਾ ਰਾਵਣ ਤਿਆਰ ਕੀਤਾ ਗਿਆ।
ਇਹ ਵੀ ਪੜ੍ਹੋ:ਪਾਇਪ ਦੇ ਨਾਜ਼ਾਇਜ ਗੋਦਾਮ ’ਚ ਲੱਗੀ ਭਿਆਨਕ ਅੱਗ, ਨੇੜੇ ਦੇ ਘਰਾਂ ਨੂੰ ਕਰਵਾਇਆ ਗਿਆ ਖਾਲੀ