ਅੰਮ੍ਰਿਤਸਰ: ਪੰਜਾਬ ਪੁਲਿਸ ਦੇ ਬਰਖਾਸਤ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦੇ ਹੱਕ ਵਿਚ ਪੰਜਾਬੀ ਮੰਚ ਅਤੇ ਉਹਨਾਂ ਦੀ ਬੇਟੀ ਸੁਪ੍ਰੀਤ ਵੱਲੋ ਮੋਰਚਾ ਖੋਲ੍ਹੀਆ ਗਿਆ ਹੈ। ਉਨ੍ਹਾਂ ਦੀ ਬੇਟੀ ਨੇ ਪੰਜਾਬ ਸਰਕਾਰ ਉਤੇ ਇਲਜ਼ਾਮ ਲਗਾਏ ਹਨ ਕਿ ਪੰਜਾਬ ਸਰਕਾਰ ਵੱਲੋ ਬਲਵਿੰਦਰ ਸੇਖੋਂ 'ਤੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਨੂੰ ਨਸ਼ੇ ਖਿਲਾਫ ਅਵਾਜ ਚੁੱਕਣ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ।
ਬਲਵਿੰਦਰ ਸਿੰਘ ਸੇਖੋਂ ਦਾ ਪਰਿਵਾਰ ਆਇਆ ਮੀਡੀਆ ਸਾਹਮਣੇ: ਇਸ ਮੌਕੇ ਗੱਲਬਾਤ ਕਰਦੀਆ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦੀ ਬੇਟੀ ਸੁਪ੍ਰੀਤ ਕੌਰ ਅਤੇ ਪੰਜਾਬ ਵਿਕਾਸ ਮੰਚ ਦੇ ਆਗੂ ਬਲਵਿੰਦਰ ਸਿੰਘ ਨੇ ਦੱਸਿਆ ਕਿ ਡੀਐਸਪੀ ਬਲਵਿੰਦਰ ਸੇਖੋਂ ਬਤੌਰ ਪੁਲਿਸ ਅਧਿਕਾਰੀ ਨਸ਼ੇ ਖਿਲਾਫ ਅਵਾਜ ਚੁੱਕ ਰਹੇ ਸਨ। ਨਸ਼ੇ ਨੂੰ ਠੱਲ੍ਹ ਪਾਉਣ ਦੀ ਗੱਲ ਕਰਦੇ ਸਨ ਜੋ ਕਿ ਕੁਝ ਕੁ ਘਰਾਣਿਆ ਨੂੰ ਮੰਜੂਰ ਨਹੀਂ ਸੀ। ਜਿਸ ਦੇ ਚਲਦੇ ਉਹਨਾ ਨੂੰ ਨਜ਼ਾਇਜ ਬਰਖਾਸਤ ਕਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਪਹਿਲਾ ਵੀ ਨਸ਼ੇ ਦੇ ਖਿਲਾਫ ਲੜੇ ਰਹੇ ਸਨ ਅਤੇ ਹੁਣ ਵੀ ਉਹਨਾ ਦੀ ਲੜਾਈ ਨਸ਼ੇ ਦੇ ਖਿਲਾਫ ਹੈ। ਜਿਸ ਦੇ ਚਲਦੇ ਅੱਜ ਪੰਜਾਬੀ ਮੰਚ ਵੱਲੋ ਉਹਨਾ ਦੀ ਅਵਾਜ਼ ਬੁਲੰਦ ਕਰਨ ਸੰਬਧੀ ਇਥੇ ਪ੍ਰੈਸ ਕਾਨਫਰੰਸ ਰੱਖੀ ਗਈ ਹੈ।
ਪਰਿਵਾਰ ਵੱਲੋਂ ਇਨਸਾਫ ਦੀ ਮੰਗ: ਡੀਐਸਪੀ ਬਲਵਿੰਦਰ ਸੇਖੋਂ ਦੇ ਮੀਡੀਆ ਸਾਹਮਣੇ ਗੁੱਸਾ ਹੋਣ ਬਾਰੇ ਬੇਟੀ ਸੁਪ੍ਰੀਤ ਕੌਰ ਨੇ ਦੱਸਿਆ ਕਿ ਜਿਸ ਇਨਸਾਨ ਦੀ ਸਰਕਾਰ ਨਾ ਸੁਣੇ ਉਹ ਗੁੱਸਾ ਤਾਂ ਹੋ ਹੀ ਹੋਵੇਗਾ ਬਾਕੀ ਅਸੀਂ ਇਨਸਾਫ ਨਾ ਮਿਲਣ ਤੱਕ ਸੰਘਰਸ਼ਸ਼ੀਲ ਰਹਾਂਗੇ। ਬੇਟੀ ਨੇ ਕਿਹਾ ਮੇਰੇ ਪਿਤਾ ਨਸ਼ੇ ਦੇ ਖਿਲਾਫ ਲੜਾਈ ਲੜ ਰਹੇ ਹਨ ਜਿਸ ਦੇ ਚਲਦੇ ਉਨ੍ਹਾਂ ਨੂੰ ਜੇਲ ਭੇਜਿਆ ਗਿਆ ਹੈ। ਸੇਖੋਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਹ ਸਾਡੇ ਘਰ ਦਾ ਮਾਮਲਾ ਨਹੀਂ ਪੂਰੇ ਪੰਜਾਬ ਦਾ ਮਾਮਲਾ ਹੈ। ਪੀੜਤ ਪਰਿਵਾਰ ਵੱਲੋ ਪ੍ਰਸ਼ਾਸ਼ਨ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਹੈ।
ਬਲਵਿੰਦਰ ਸਿੰਘ ਸੇਖੋਂ ਦੀ ਸਿਸਟਮ ਨਾਲ ਲੜਾਈ: ਬਲਵਿੰਦਰ ਸਿੰਘ ਔਲਖ ਨੇ ਕਿਹਾ ਸਾਨੂੰ ਬੜਾ ਮਾਣ ਹੈ ਅਸੀ ਉਨ੍ਹਾਂ ਦੀ ਵਿਚਾਰਧਾਰਾ ਨਾਲ ਜੁੜੇ ਹਾਂ। ਔਲਖ ਨੇ ਕਿਹਾ ਨਸ਼ਾ ਇੰਟਰਨੈਸ਼ਨਲ ਕਾਟਰ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੇਖੋਂ ਦੀ ਲੜਾਈ ਸਿਸਟਮ ਅਤੇ ਇਸ ਸਿਸਟਮ ਦੀ ਸਰਕਾਰ ਦੇ ਨਾਲ ਹੈ। ਇਹ ਨਸ਼ੇ ਖਤਮ ਹੋਣਾ ਚਾਹੀਦਾ ਸੇਖੋਂ ਆਮ ਲੋਕਾਂ ਦੀ ਲੜਾਈ ਲੜ ਰਹੇ ਹਨ। ਇਸ ਦੇ ਨਾਲ ਹੀ ਸੇਖੋਂ ਨੇ ਜੋ ਪੰਜ ਸਾਲ ਤੋਂ ਪਈਆਂ ਫਾਇਲਾਂ ਖੋਲ੍ਹਣ ਦੀ ਗੱਲ ਕਰੀ ਸੀ। ਉਨ੍ਹਾਂ ਨੂੰ ਖੋਲ੍ਹ ਕੇ ਜਾਂਚ ਹੋਣੀ ਚਾਹੀਦੀ ਹੈ। ਬੇਟੀ ਨੇ ਕਿਹਾ ਕਿ ਉਸ ਦੇ ਪਿਤਾ ਨੇ ਹੀ ਲੜਾਈ ਪੰਜਾਬ ਨੂੰ ਬਚਾਉਣ ਲਈ ਸ਼ੁਰੂ ਕੀਤੀ ਸੀ। ਜੋ ਕਿ ਅੱਗੇ ਉਹ ਜਾਰੀ ਰੱਖਣਗੇ।
ਇਹ ਵੀ ਪੜ੍ਹੋ:- Ex-Servicemen Protest: ਸਾਬਕਾ ਸੈਨਿਕਾਂ ਨੇ ਸੰਗਰੂਰ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਕੀਤਾ ਪ੍ਰਦਰਸ਼ਨ