ETV Bharat / state

ਪੰਜਾਬ ਪੁਲਿਸ ਨੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐੱਸ. (IPS) ਕਮਿਸ਼ਨਰ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਤਵਾਦ (Terrorism) ਦੌਰਾਨ ਸ਼ਹੀਦ ਹੋਏ ਪੁਲਿਸ (POLICE) ਅਧਿਕਾਰੀਆਂ ਅਤੇ ਜਵਾਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ 21 ਅਕਤੂਬਰ ਨੂੰ ਸਮਾਰਕ ਦਿਵਸ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੀ ਪੁਲਿਸ ਲਾਈਨ (Police line) ਵਿੱਚ ਮਨਾਇਆ ਗਿਆ ਹੈ।

ਪੰਜਾਬ ਪੁਲਿਸ ਨੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
ਪੰਜਾਬ ਪੁਲਿਸ ਨੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
author img

By

Published : Oct 21, 2021, 12:05 PM IST

ਅੰਮ੍ਰਿਤਸਰ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਨਯੋਗ ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐੱਸ. (IPS) ਕਮਿਸ਼ਨਰ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਤਵਾਦ (Terrorism) ਦੌਰਾਨ ਸ਼ਹੀਦ ਹੋਏ ਪੁਲਿਸ (POLICE) ਅਧਿਕਾਰੀਆਂ ਅਤੇ ਜਵਾਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ 21 ਅਕਤੂਬਰ ਨੂੰ ਸਮਾਰਕ ਦਿਵਸ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੀ ਪੁਲਿਸ ਲਾਈਨ (Police line) ਵਿੱਚ ਮਨਾਇਆ ਗਿਆ ਹੈ। ਇਸ ਮੌਕੇ ਆਈ.ਪੀ.ਐੱਸ. (IPS) ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਜਵਾਨਾਂ ਨੇ ਦੇਸ਼ ਵਾਸੀਆ ਦੀ ਰੱਖਿਆ ਕਰਦੇ ਹੋਏ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ। ਇਸ ਮੌਕੇ ਉਨ੍ਹਾਂ ਨੇ ਸੈਨਿਕਾਂ ਨੂੰ ਸ਼ਰਧਾਂਜਲੀ ਦੇ ਕੇ ਉਨ੍ਹਾਂ ਦਾ ਸਨਮਾਨ ਵਧਾਇਆ ਹੈ। ਇਸ ਮੌਕੇ ਉਨ੍ਹਾਂ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪੰਜਾਬ ਪੁਲਿਸ (Punjab Police) ਦੇ ਜਵਾਨਾਂ ਦੀ ਤਸਵੀਰ ਦੇ ਸਾਹਮਣੇ ਸ਼ਹੀਦ ਪਰਿਵਾਰਾਂ ਅਤੇ ਪੰਜਾਬ ਪੁਲਿਸ (Punjab Police) ਦੇ ਮੁੁਲਾਜ਼ਮਾਂ ਨੇ ਫੁੱਲ ਭੇਂਟ ਕੀਤੇ ਅਤੇ ਸਲਾਮੀ ਦੇ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀਆਂ ਕਰਕੇ ਹੀ ਅੱਜ ਅਸੀਂ ਆਪਣੇ ਘਰਾਂ ਵਿੱਚ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰ ਰਹੇ ਹਾਂ।

ਪੰਜਾਬ ਪੁਲਿਸ ਨੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ (Punjab Police) ਵੱਲੋਂ ਕੋਰੋਨਾ (Corona) ਕਾਲ ਦੌਰਾਨ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਹੈ। ਪੰਜਾਬ ਪੁਲਿਸ (Punjab Police) ਦੇ ਜਵਾਨਾਂ ਦੀ ਇਸ ਬਹਾਦਰੀ ‘ਤੇ ਉਨ੍ਹਾਂ ਵੱਲੋਂ ਪੰਜਾਬ ਪੁਲਿਸ ਦੇ ਸਮੂਹ ਜਵਾਨਾਂ ਨੂੰ ਸਲੂਟ ਕੀਤਾ ਗਿਆ ਹੈ।

ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐੱਸ. ਨੇ ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਭਰੋਸਾ ਦਿੱਤਾ ਹੈ ਕਿ ਪੰਜਾਬ ਪੁਲਿਸ ਹਮੇਸ਼ਾ ਹੀ ਦੁੱਖ-ਸੁੱਖ ਵਿੱਚ ਉਨ੍ਹਾਂ ਦੇ ਨਾਲ ਹੈ ਅਤੇ ਇਨ੍ਹਾਂ ਪਰਿਵਾਰਾਂ ਦੇ ਭਲੇ ਲਈ ਪੰਜਾਬ ਪੁਲਿਸ ਹਰ ਸੰਭਵ ਮਦਦ ਲਈ ਤਿਆਰ ਬਰ ਤਿਆਰ ਹੈ।

ਇਸ ਮੌਕੇ ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਪੰਜਾਬ ਪੁਲਿਸ (Punjab Police) ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਇਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਸਾਡੇ ਪੁੱਤਰਾਂ ਨੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ ਹਨ।

ਇਹ ਵੀ ਪੜ੍ਹੋ:ਚੂੜੀਆਂ ਲੈਣ ਗਏ ਹਰਸਿਮਰਤ ਬਾਦਲ ਨੇ ਕਹੀ ਦੁਕਾਨਦਾਨ ਨੂੰ ਅਜਿਹੀ ਗੱਲ, ਸਾਰੇ ਹੈਰਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.