ਅੰਮ੍ਰਿਤਸਰ: ਸ਼ਹੀਦ ਮਦਨ ਲਾਲ ਢੀਂਗਰਾ ਨੂੰ 111 ਸਾਲਾਂ ਬਾਅਦ ਆਪਣਾ ਘਰ ਮਿਲਣ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 15 ਅਗਸਤ ਦੇ ਮੌਕੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦਗਾਰੀ ਬਣਾਉਣ ਦਾ ਐਲਾਨ ਕੀਤਾ ਹੈ। ਇਹ ਪਹਿਲੀ ਵਾਰ ਹੈ ਕਿ ਸਰਕਾਰ ਨੇ ਲੰਬੇ ਸੰਘਰਸ਼ ਤੋਂ ਬਾਅਦ ਇੱਕ ਆਜ਼ਾਦੀ ਘੁਲਾਟੀਏ ਦੇ ਘਰ ਨੂੰ ਬਣਾਉਣ ਦੀ ਯੋਜਨਾ ਬਣਾਈ ਹੈ।
ਇਹ ਵੀ ਪੜੋ: ਏ.ਐਸ.ਆਈ 'ਤੇ ਗੱਡੀ ਚੜਾਉਣ ਵਾਲਾ ਕਾਬੂ
ਦੱਸ ਦਈਏ ਕਿ ਮਦਨ ਲਾਲ ਢੀਂਗਰਾ ਪਹਿਲੇ ਭਾਰਤੀ ਅਤੇ ਪੰਜਾਬ ਦੇ ਪਹਿਲੇ ਸ਼ਹੀਦ ਸਨ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਉਨ੍ਹਾਂ ਦੇ ਘਰ ਚ ਵੜ ਕੇ ਮਾਰਿਆ। ਸ਼ਹੀਦ ਮਦਨ ਲਾਲ ਢੀਂਗਰਾ ਨੂੰ ਉਨ੍ਹਾਂ ਦਾ ਜੱਦੀ ਘਰ 111 ਸਾਲ ਬਾਅਦ ਮਿਲਣ ਜਾ ਰਿਹਾ ਹੈ। ਸਰਕਾਰ ਤੇ ਪ੍ਰਸ਼ਾਸਨ ਨੇ ਯਾਦਗਾਰ ਦੇ ਨਿਰਮਾਣ ਤੋਂ ਬਾਅਦ ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦਗਾਰੀ ਦੀ ਸਾਂਭ ਸੰਭਾਲ ਦੀ ਜਿੰਮੇਦਾਰੀ ਯਾਦਗਾਰੀ ਕਮੇਟੀ ਨੂੰ ਪ੍ਰਸਤਾਵ ਦਿੱਤਾ ਹੈ। ਜਿਸ ’ਤੇ ਭਾਜਪਾ ਆਗੂ ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਹੈ ਕਿ ਕਮੇਟੀ ਕੋਲ ਆਰਥਿਕ ਸਰੋਤ ਨਹੀਂ ਹਨ। ਜਿਸ ਕਾਰਨ ਸਰਕਾਰ ਨੂੰ ਉਨ੍ਹਾਂ ਦਾ ਸਹਿਯੋਗ ਕਰਨਾ ਹੋਵੇਗਾ।
'ਸਰਕਾਰ ਦੀ ਬੇਰੁਖੀ ਕਾਰਨ ਹੋਈ ਘਰ ਦੀ ਖਸਤਾ ਹਾਲਤ'
ਭਾਜਪਾ ਆਗੂ ਲਕਸ਼ਮੀ ਕਾਂਤਾ ਚਾਵਲਾ ਨੇ ਦੱਸਿਆ ਕਿ ਢੀਂਗਰਾ ਇਸੇ ਘਰ ਤੋਂ ਉੱਚ ਸਿੱਖਿਆ ਹਾਸਿਲ ਕਰਨ ਦੇ ਲਈ 1906 ਚ ਇੰਗਲੈਂਡ ਚਲੇ ਗਏ ਸੀ ਅਤੇ ਦੁਲਾਈ 1909 ਨੂੰ ਕਰਜਨ ਵਾਇਲੀ ਨੂੰ ਮਾਰ ਕੇ 13 ਅਗਸਤ 1909 ਨੂੰ ਫਾਂਸੀ ’ਤੇ ਲਟਕ ਗਏ ਸੀ। ਕਰਜਨ ਵਾਇਲੀ ਦੀ ਹੱਤਿਆ ਤੋਂ ਬਾਅਦ ਢੀਂਗਰਾ ਦੇ ਪਿਤਾ ਨੇ ਉਨ੍ਹਾਂ ਨਾਲ ਨਾਅਤਾ ਤੋੜ ਲਿਆ। ਜਿਸ ਕਾਰਨ ਉਨ੍ਹਾਂ ਦੀਆਂ ਅਸਥੀਆਂ ਵਿਦੇਸ਼ ਚ ਰਹੀਆਂ। ਜਿਸ ਤੋਂ ਬਾਅਦ ਸਥਾਨਿਕ ਲੋਕਾਂ ਦੀ ਆਵਾਜ ਤੋਂ ਬਾਅਦ ਕੇਂਦਰ ਸਰਕਾਰ ਦੀ ਪਹਿਲ ਤੋਂ 1976 ਚ ਉਨ੍ਹਾਂ ਦੀਆਂ ਅਸਥੀਆਂ ਭਾਰਤ ਲਿਆਈ ਗਈ। 20 ਦਸੰਬਰ ਨੂੰ ਮਾਲ ਮੰਡੀ ਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ ਅਤੇ ਬਾਅਦ ਚ ਉੱਥੇ ਹੀ ਉਨ੍ਹਾਂ ਦਾ ਬੁੱਤ ਲਗਾਇਆ ਗਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਲ 2012 ਚ ਉਨ੍ਹਾਂ ਦਾ ਘਰ ਵਿਕ ਗਿਆ ਸੀ ਅਤੇ ਬਾਅਦ ਚ ਉਸਨੂੰ ਨਸ਼ਟ ਕਰ ਦਿੱਤਾ ਗਿਆ। ਸਰਕਾਰ ਦੀ ਬੇਰੁਖੀ ਦੇ ਚੱਲਦੇ ਘਰ ਦੀ ਹਾਲਤ ਖਰਾਬ ਹੁੰਦੀ ਚਲੀ ਗਈ।
ਸਰਕਾਰ ਵੱਲੋਂ ਯਾਦਗਾਰੀ ਬਣਾਉਣ ਦਾ ਐਲਾਨ
ਇਸ ਮਾਮਲੇ ਨੂੰ ਲੈ ਕੇ ਭਾਜਪਾ ਆਗੂ ਲਕਸ਼ਮੀ ਕਾਂਤਾ ਚਾਵਲਾ ਦੀ ਅਗਵਾਈ ਹੇਠ ਟਾਉਨ ਹਾਲ ਚ ਢੀਂਗਰਾ ਦਾ ਬੁੱਤ ਸਥਾਪਿਤ ਕਰਵਾਇਆ ਗਿਆ। ਇਸ ਦੇ ਨਾਲ ਹੀ ਲਕਸ਼ਮੀ ਕਾਂਤਾ ਚਾਵਲਾ ਅਤੇ ਉਨ੍ਹਾਂ ਦੀ ਟੀਮ ਨੇ ਪੁਸ਼ਤੈਨੀ ਘਰ ਨੂੰ ਸਮਾਰਕ ਬਣਾਉਣ ਦੀ ਜੰਗ ਜਾਰੀ ਰੱਖੀ। ਖੈਰ ਹੁਣ ਨਗਰ ਨਿਗਮ ਸ਼ਹੀਦ ਦੇ ਘਰ ਦੀ 430 ਗਜ ਜਮੀਨ ਖਰੀਦ ਕੇ ਸਮਾਰਕ ਬਣਾਇਆ ਜਾਵੇਗਾ। ਨਾਲ ਹੀ ਉਨ੍ਹਾਂ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਸ਼ਹੀਦ ਮਦਨ ਲਾਲ ਢੀਂਗਰਾ ਦਾ ਸਮਾਰਕ ਜਲਦ ਹੀ ਬਣ ਜਾਵੇਗਾ। ਪਰ ਜਦੋ ਤੱਕ ਨਹੀਂ ਬਣਦਾ ਉਨ੍ਹਾਂ ਦਾ ਵਿਰੋਧ ਜਾਰੀ ਰਹੇਗਾ।