ETV Bharat / state

ਦਰਬਾਰ ਸਾਹਿਬ ਨਤਮਸਤਕ ਹੋਣ ਮਗਰੋਂ ਸੀਐਮ ਨੇ ਦੁਹਰਾਈ ਬੇਅਦਬੀ ਦੇ ਮਾਮਲਿਆਂ 'ਚ ਇਨਸਾਫ ਦੀ ਗੱਲ - ਸੁਖਜਿੰਦਰ ਰੰਧਾਵਾ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ, ਓ.ਪੀ. ਸੋਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਬਾਰ ਸਾਹਿਬ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਕੈਬਨਿਟ ਵਿਸਥਾਰ ਸਬੰਧੀ ਪੱਤਰਕਾਰਾਂ ਦੇ ਸਵਾਲਾਂ ਦਾ ਜੁਆਬ ਨਹੀਂ ਦਿੱਤਾ।

ਦਰਬਾਰ ਸਾਹਿਬ ਨਤਮਸਤਕ
ਦਰਬਾਰ ਸਾਹਿਬ ਨਤਮਸਤਕ
author img

By

Published : Sep 22, 2021, 7:38 AM IST

Updated : Sep 22, 2021, 8:57 AM IST

ਅੰਮ੍ਰਿਤਸਰ: ਸੂਬੇ ਦੇ ਮੁੱਖ ਮੰਤਰੀ ਦਾ ਅਹੁਦਾ ਸਾਂਭਣ ਦੇ 2 ਦਿਨ ਬਾਅਦ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ, ਓ.ਪੀ. ਸੋਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਣੇ ਵੱਡੀ ਗਿਣਤੀ 'ਚ ਲੀਡਰਸ਼ਿਪ ਦਰਬਾਰ ਸਾਹਿਬ ਪੰਹੁਚੀ।

ਦਰਬਾਰ ਸਾਹਿਬ ਨਤਮਸਤਕ ਹੋਣ ਮਗਰੋਂ ਪੱਤਰਕਾਰਾਂ ਦੇ ਮੁਖ਼ਾਤਿਬ ਹੁੰਦਿਆਂ ਕਿਹਾ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਅਸੀਂ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਆਏ ਹਾਂ ਤੇ ਰਾਜ ਧਰਮ ਦੇ ਮੁਤਾਬਕ ਚੱਲੇਗਾ। ਉਨ੍ਹਾਂ ਕਿਹਾ ਕਿ ਬੇਅਦਬੀ ਦਾ ਇਨਸਾਫ ਜੋ ਪੰਥ ਤੇ ਜਨਤਾ ਨੂੰ ਮਿਲਣਾ ਚਾਹੀਦਾ ਹੈ ਉਹ ਦਵਾਇਆ ਜਾਵੇਗਾ।

ਦਰਬਾਰ ਸਾਹਿਬ ਨਤਮਸਤਕ

ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ 2 ਦਿਨਾਂ 'ਚ ਉਨ੍ਹਾਂ ਨੂੰ ਚਰਨਜੀਤ ਚੰਨੀ ਨਾਲ ਕੰਮ ਕਰਕੇ ਜਿੰਨ੍ਹਾਂ ਮਾਨ ਮਹਿਸੂਸ ਕੀਤਾ ਉਹ ਪਿਛਲੇ 17 ਸਾਲਾਂ ਦੇ ਸਿਆਸੀ ਸਫ਼ਰ 'ਚ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਰਾਜਨੀਤੀ 'ਚ ਹੋ ਕੇ ਲੋਕ ਮਸਲੇ ਹੱਲ਼ ਨਹੀਂ ਕਰ ਸਕੇ ਤਾਂ ਸੱਚੇ ਸਿੱਖ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਹੁਣ ਮਹਿਸੂਸ ਹੋਇਆ ਕਿ ਕਾਂਗਰਸ ਨਿਰਭੈਅ ਹੋ ਕੇ ਲੋਕਾਂ ਦੀ ਸੇਵਾ ਕਰ ਸਕਦੀ ਹੈ, ਤੇ ਮੈਂ ਮੁੱਖ ਮੰਤਰੀ ਤੇ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਕਿ ਹੱਕ ਸੱਚ ਦੀ ਜਿੱਤ ਹੋਵੇਗੀ ਤੇ ਲੋਕ ਅਦਾਲਤ 'ਚ ਇਨਸਾਫ਼ ਹੋਵੇਗਾ।

ਪੱਤਰਕਾਰਾਂ ਵੱਲੋਂ ਕੈਬਨਿਟ ਵਿਸਥਾਰ ਸਬੰਧੀ ਪੁੱਛੇ ਸਵਾਲਾਂ ਦਾ ਮੁੱਖ ਮੰਤਰੀ ਨੇ ਕੋਈ ਜੁਆਬ ਨਹੀਂ ਦਿੱਤਾ। ਨਵਜੋਤ ਸਿੱਧੂ ਵੀ ਸਿਰਫ਼ ਗੱਲਾਂ ਹੀ ਕਰਦੇ ਰਹੇ ਪਰ ਕਿਸੇ ਵੀ ਮੁੱਦੇ 'ਤੇ ਕੁਝ ਨਹੀਂ ਕਿਹਾ।

ਇਸ ਮਗਰੋਂ ਮੁੱਖ ਮੰਤਰੀ ਆਪਣੀ ਟੀਮ ਨਾਲ ਜਲ੍ਹਿਆਂਵਾਲਾ ਬਾਗ, ਰਾਮਤੀਰਥ ਤੇ ਦੁਰਗਿਆਨਾ ਮੰਦਿਰ 'ਚ ਨਤਮਸਤਕ ਹੋਏ।

ਮੰਗਲਵਾਰ ਨੂੰ ਇੱਕ ਦਿਨਾਂ ਦਿੱਲੀ ਦੌਰੇ ਮਗਰੋਂ ਚੰਨੀ, ਰੰਧਾਵਾ ਤੇ ਨਵਜੋਤ ਸਿੱਧੂ ਦੇਰ ਰਾਤ ਪੰਜਾਬ ਪਰਤ ਆਏ। ਦਿੱਲੀ ਵਿੱਚ ਕੈਬਨਿਟ ਵਿਸਥਾਰ ਨੂੰ ਲੈ ਕੇ ਚਰਚਾਵਾਂ ਹੋਈਆਂ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਚੰਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ

Last Updated : Sep 22, 2021, 8:57 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.