ਅੰਮ੍ਰਿਤਸਰ: ਪੰਜਾਬ ਵਿੱਚ 2022 ਦੀਆਂ ਚੋਣਾਂ (2022 elections in Punjab) ਨੂੰ ਲੈ ਕੇ ਲਗਾਤਾਰ ਹੀ ਸਿਆਸੀ ਗਲਿਆਰਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਉੱਥੇ ਹੀ ਆਪਣੇ ਵੋਟਰਾਂ ਨੂੰ ਭਰਮਾਉਣ ਲਈ ਰਾਜਨੀਤਿਕ ਪਾਰਟੀਆਂ ਵੱਲੋਂ ਹਰ ਇੱਕ ਹੀਲਾ ਤੇ ਵਸੀਲਾ ਵਰਤਿਆ ਜਾ ਰਿਹਾ ਹੈ।
ਉਥੇ ਹੀ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਪੁੱਤਰ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ ਜਿਸ ਵਿੱਚ ਉਨ੍ਹਾਂ ਵੱਲੋਂ ਹਜ਼ਾਰ ਰੁਪਇਆ ਦੇ ਕੇ ਵੋਟ ਖਰੀਦਣ ਦੀ ਗੱਲ ਕਹੀ ਜਾ ਰਹੀ ਸੀ ਜਦੋਂ ਉਸ ਦਾ ਜਵਾਬ ਦਿੰਦੇ ਹੋਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਹੈ ਕੀ ਲੋਕ ਇਸ ਵਾਰ ਸਿਆਣੇ ਹੋ ਚੁੱਕੇ ਹਨ ਅਤੇ ਕੋਈ ਵੀ ਵਿਅਕਤੀ ਪੈਸੇ ਲੈ ਕੇ ਵੋਟ ਨਹੀਂ ਪਾਵੇਗਾ।
ਅੰਮ੍ਰਿਤਸਰ ਦੇ ਉੱਤਰੀ ਹਲਕੇ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਪੁੱਤਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਹਿ ਰਿਹਾ ਹੈ ਕਿ ਹਜ਼ਾਰ ਰੁਪਇਆ ਦੇ ਕੇ ਸਲੱਮ ਏਰੀਏ ਵਿੱਚੋਂ ਵੋਟ ਖ਼ਰੀਦੀ ਜਾ ਸਕਦੀ ਹੈ ਜਿਸ ਤੇ ਬੋਲਦੇ ਹੋਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਲੋਕ ਅਤੇ ਵੋਟਰ ਇਸ ਵਾਰ ਸਿਆਣੇ ਹੋ ਚੁੱਕੇ ਹਨ ਅਤੇ ਲੋਕ ਪੈਸੇ ਲੈ ਕੇ ਵੀ ਇਨ੍ਹਾਂ ਨੂੰ ਵੋਟ ਨਹੀਂ ਪਾਉਣਗੇ। ਉੱਥੇ ਹੀ ਲਗਾਤਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਅਕਾਲੀ ਦਲ ਦੇ ਆਗੂ ਤੇ ਸ਼ਬਦੀ ਹਮਲੇ ਵੀ ਕੀਤੇ ਗਏ।
ਉਨ੍ਹਾਂ ਕਿਹਾ ਕਿ ਕਿ ਜੋ ਗਰੀਬ ਲੋਕ ਹਨ ਉਨ੍ਹਾਂ ਵਾਸਤੇ 500 ਅਤੇ ਹਜ਼ਾਰ ਦੀ ਰਕਮ ਬਹੁਤ ਵੱਡੀ ਰਕਮ ਹੈ ਅਤੇ ਲੋਕ ਜਿੱਥੇ ਪੈਸੇ ਲੈਣਗੇ ਉੱਥੇ ਸਿਆਣੇ ਵੀ ਹੋ ਚੁੱਕੇ ਹਨ ਅਤੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਜ਼ਰੂਰ ਭੇਜਣਗੇ। ਕੁੰਵਰ ਨੇ ਅੰਮ੍ਰਿਤਸਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕ ਕਦੀ ਵੀ ਇੰਨ੍ਹਾਂ ਲੋਕਾਂ ਨੂੰ ਵੋਟ ਨਾ ਪਾਉਣ ਕਿਉਂਕਿ ਇੰਨ੍ਹਾਂ ਵੱਲੋਂ ਨਸ਼ਾ ਤਸਕਰੀ ਦੇ ਵਿੱਚ ਪੈਸੇ ਕਮਾਏ ਹੋਏ ਹਨ ਅਤੇ ਉਨ੍ਹਾਂ ਵੱਲੋਂ ਉਹੀ ਪੈਸੇ ਹੁਣ ਵੋਟਾਂ ਵਿਚ ਇਸਤੇਮਾਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇ ਦੁਬਾਰਾ ਤੋਂ ਉਹ ਜਿੱਤ ਪ੍ਰਾਪਤ ਕਰਦੇ ਹਨ ਤਾਂ ਉਨ੍ਹਾਂ ਦੇ ਬੱਚੇ ਦੁਬਾਰਾ ਉਨ੍ਹਾਂ ਕੋਈ ਨਸ਼ਾ ਖਰੀਦ ਕੇ ਪੀਣਗੇ।
ਉੱਥੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਲਗਾਤਾਰ ਹੀ ਸੁਨੀਲ ਦੱਤੀ ਅਤੇ ਅਕਾਲੀ ਦਲ ਦੇ ਨੇਤਾ ਅਨਿਲ ਜੋਸ਼ੀ ਨੂੰ ਘੇਰਦੇ ਹੋਏ ਨਜ਼ਰ ਵੀ ਆਏ।
ਇਹ ਵੀ ਪੜ੍ਹੋ:CM ਚਿਹਰੇ ਦਾ ਐਲਾਨ ਹੁੰਦੇ ਹੀ ਕਾਂਗਰਸ ਦਾ ਇੱਕ ਹੋਰ ਧਮਾਕਾ !