ETV Bharat / state

ਬਿਕਰਮ ਮਜੀਠੀਆ ’ਤੇ ਭੜਕੇ ਨਵਜੋਤ ਸਿੱਧੂ, ਕਿਹਾ...

ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਨਵਜੋਤ ਸਿੱਧੂ ਨੇ ਆਪਣੇ ਹਲਕੇ ਵਿੱਚ ਪਹੁੰਚਦੇ ਹੀ ਬਿਕਰਮ ਮਜੀਠੀਆ ਤੇ ਕੈਪਟਨ ਅਮਰਿੰਦਰ ਸਿੰਘ ਉੱਤੇ ਤਿੱਖੇ ਨਿਸ਼ਾਨੇ ਸਾਧੇ ਹਨ। ਇਸ ਦੌਰਾਨ ਸਿੱਧੂ ਨੇ ਮਜੀਠੀਆ ਨੂੰ ਸਭ ਤੋਂ ਵੱਡਾ ਮਾਫੀਆ ਦੱਸਿਆ ਹੈ ਉੱਥੇ ਹੀ ਕੈਪਟਨ ਵੱਲੋਂ ਡਬਲ ਇੰਜਣ ਸਰਕਾਰ ਬਣਾਉਣ ’ਤੇ ਵੀ ਉਨ੍ਹਾਂ ਤੰਜ਼ ਕਸਿਆ ਹੈ।

ਨਵਜੋਤ ਸਿੱਧੂ ਨੇ ਮਜੀਠੀਆ ਤੇ ਕੈਪਟਨ ’ਤੇ ਸਾਧੇ ਨਿਸ਼ਾਨੇ

author img

By

Published : Jan 30, 2022, 4:05 PM IST

ਅੰਮ੍ਰਿਤਸਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਰਾਜਨੀਤਕ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਰਹੇ ਹਨ ਉੱਥੇ ਹੀ ਉਮੀਦਵਾਰਾਂ ਵੱਲੋਂ ਹੁਣ ਆਪਣੇ ਦਫਤਰਾਂ ਦਾ ਉਦਘਾਟਨ ਵੀ ਕੀਤਾ ਜਾ ਰਿਹਾ। ਇਸਦੇ ਚੱਲਦੇ ਅੰਮ੍ਰਿਤਸਰ ਵਿਧਾਨਸਭਾ ਹਲਕਾ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੱਧੂ ਵੱਲੋਂ ਆਪਣੇ ਮੁੱਖ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਵੀ ਪਹੁੰਚੇ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਬਿਕਰਮ ਸਿੰਘ ਮਜੀਠੀਆ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਲੜਾਈ ਬਿਕਰਮ ਸਿੰਘ ਮਜੀਠੀਆ ਜਾਂ ਅਕਾਲੀ ਦਲ ਨਾਲ ਨਹੀਂ ਇਸ ਵਾਰ ਲੜਾਈ ਸਿੱਧੀ ਮਾਫੀਆ ਦੇ ਨਾਲ ਹੈ।

ਨਵਜੋਤ ਸਿੱਧੂ ਨੇ ਮਜੀਠੀਆ ਤੇ ਕੈਪਟਨ ’ਤੇ ਸਾਧੇ ਨਿਸ਼ਾਨੇ

ਸਿੱਧੂ ਨੇ ਕਿਹਾ ਕਿ ਬਿਕਰਮ ਮਜੀਠੀਆ ਵੱਲੋਂ ਲਗਾਤਾਰ ਹੀ ਕਾਂਗਰਸੀ ਵਰਕਰਾਂ ਨੂੰ ਲਲਕਾਰੇ ਮਾਰੇ ਜਾ ਰਿਹਾ ਹੈ ਉਸ ’ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਜੇ ਮਜੀਠੀਆ ਨੇ ਮੇਰੇ ਕਿਸੇ ਵੀ ਵਰਕਰ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਤਾਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ। ਨਾਲ ਹੀ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸੀਟ ਉਨ੍ਹਾਂ ਲਈ ਮੁੱਛ ਦਾ ਸਵਾਲ ਹੈ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਮਜੀਠੀਆ ਸਭ ਤੋਂ ਵੱਡਾ ਮਾਫੀਆ ਹੈ ਕਿਉਂਕਿ ਜੇ ਕੋਈ ਵੀ ਵਿਅਕਤੀ ਇਸ ਦੀ ਗੱਲ ਨਹੀਂ ਮੰਨਦਾ ਅਤੇ ਉਸਦੇ ਬਿਕਰਮ ਮਜੀਠੀਆ ਝੂਠਾ ਮਾਮਲਾ ਦਰਜ ਕਰਵਾ ਦਿੰਦਾ ਹੈ।

ਇਸ ਦੇ ਨਾਲ ਹੀ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਤੰਜ਼ ਕਸਦੇ ਹੋਏ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਪੰਜਾਬ ਵਿੱਚ ਡਬਲ ਇੰਜਣ ਦੀ ਸਰਕਾਰ ਚੱਲੇਗੀ ਪਰ ਕੈਪਟਨ ਦਾ ਇੰਜਣ ਤਾਂ ਕਦੋਂ ਦਾ ਧੂੰਆ ਮਾਰ ਗਿਆ ਹੈ ਜਿਸ ਕਰਕੇ ਉਨ੍ਹਾਂ ਦੀ ਸਰਕਾਰ ਕਿੱਥੋਂ ਚੱਲ ਸਕਦੀ ਹੈ।

ਇਸ ਮੌਕੇ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਹਰ ਇੱਕ ਦਾ ਪੰਜ ਲੱਖ ਤੱਕ ਦਾ ਬੀਮਾ ਹੋਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ 20 ਲੱਖ ਦਾ ਮੁਫਤ ਇਲਾਜ ਵੀ ਕੀਤਾ ਜਾਵੇਗਾ। ਆਪਣੇ ਐਲਾਨਾਂ ਨੂੰ ਲੈਕੇ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਜੇ ਅਜਿਹਾ ਨਾ ਹੋਇਆ ਤਾਂ ਉਹ ਹਮੇਸ਼ਾ ਦੇ ਲਈ ਰਾਜਨੀਤੀ ਛੱਡ ਦੇਣਗੇ। ਇਸ ਦੌਰਾਨ ਨਵਜੋਤ ਸਿੱਧੂ ਮੀਡੀਆ ਦੇ ਸਵਾਲ ਤੋਂ ਭੱਜਦੇ ਹੀ ਨਜ਼ਰ ਆਏ ਅਤੇ ਆਪਣੇ ਆਪ ਹੀ ਵਿਰੋਧੀਆਂ ਤੇ ਨਿਸ਼ਾਨੇ ਸਾਧਦੇ ਨਜ਼ਰ ਆਏ।

ਇਹ ਵੀ ਪੜ੍ਹੋ: ‘AAP ਦੀ ਸਰਕਾਰ ਬਣਨ 'ਤੇ ਹਰ ਸਰਕਾਰੀ ਦਫ਼ਤਰ ’ਚ ਲੱਗੇਗੀ ਬਾਬਾ ਸਾਹਿਬ ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ’

ETV Bharat Logo

Copyright © 2024 Ushodaya Enterprises Pvt. Ltd., All Rights Reserved.