ਅੰਮ੍ਰਿਤਸਰ: ਚਾਹੇ ਕਿਸਾਨੀ ਅੰਦੋਲਨ ਨੂੰ ਚਲਦਿਆਂ ਇਕ ਸਾਲ ਪੂਰਾ ਹੋਣ ਜਾ ਰਿਹਾ ਹੈ। ਪਰ ਕਿਸਾਨਾਂ ਦੇ ਹੌਸਲੇ ਅੱਜ ਵੀ ਪੂਰੀ ਤਰ੍ਹਾਂ ਨਾਲ ਬੁਲੰਦ ਦਿਖਾਈ ਦੇ ਰਹੇ ਹਨ। ਜਿਸਦੇ ਚਲਦੇ ਕਿਸਾਨ ਜਥੇਬੰਦੀਆਂ ਵੱਲੋਂ ਨਿਰੰਤਰ ਸੰਘਰਸ਼ ਕਰਦਿਆਂ ਅੱਜ ਅੰਮ੍ਰਿਤਸਰ ਵਿਖੇ ਜਾਗਰੂਕਤਾ ਮਾਰਚ ਕੱਢਿਆ ਗਿਆ।ਜੋ ਕਿ ਅੰਮ੍ਰਿਤਸਰ (AMRITSAR) ਦੇ ਹੋਲੀ ਸਿਟੀ ਤੋਂ ਸ਼ੁਰੂ ਹੋ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚੋ ਹੁੰਦਾ ਹੋਇਆ। ਮੁੜ ਹੋਲੀ ਸਿਟੀ ਵਿੱਚ ਸੰਪੂਰਨ ਹੋਵੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਰਾਜਨ ਮਾਨ ਅਤੇ ਡਾ.ਪਰਮਜੀਤ ਕੌਰ ਮਾਨ(Farmer leaders Rajan Mann and Dr. Paramjit Kaur Mann) ਨੇ ਦੱਸਿਆ ਕਿ ਅੱਜ ਅਸੀਂ ਇਹ ਜਾਗਰੂਕਤਾ ਮਾਰਚ ਕੇਂਦਰ ਦੀ ਮੋਦੀ ਸਰਕਾਰ ਨੂੰ ਜਾਗਰੂਕ ਕਰਨ ਲਈ ਕੱਢ ਰਹੇ ਹਾਂ ਤਾਂ ਜੋ ਉਸ ਗੁੰਗੀ ਬੋਲੀ ਸਰਕਾਰ ਨੂੰ ਅਸੀਂ ਆਪਣੀਆਂ ਹੱਕੀ ਮੰਗਾਂ ਅਤੇ ਖੇਤੀ ਆਰਡੀਨੈਂਸ(Agriculture Ordinance) ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਬਾਰ ਬਾਰ ਯਾਦ ਕਰਵਾ ਸਕੀਏ। ਕਿ ਉਹ ਸਾਡੀਆਂ ਹੱਕੀ ਮੰਗਾਂ ਤੇ ਧਿਆਨ ਦੇਣ ਅਤੇ ਦੇਸ਼ ਦੇ ਅੰਨਦਾਤਾ ਕਿਸਾਨ ਦੇ ਹੱਕਾਂ ਦੀ ਰਾਖੀ ਕਰਨ।
ਕਿਸਾਨਾਂ ਦੀ ਸ਼ਹਾਦਤ ਨੂੰ ਲੈ ਕੇ ਦੀਪ ਸਿੱਧੂ ਦੇ ਬਿਆਨ ਤੇ ਬੋਲਦਿਆਂ ਉਹਨਾਂ ਕਿਹਾ ਕਿ ਦੀਪ ਸਿੱਧੂ ਨੇ ਕਿਸਾਨੀ ਅੰਦੋਲਨ(Peasant movement) ਦਾ ਬੇੜਾ ਗਰਕ ਕਰਨ ਵਿਚ ਕੋਈ ਕਸਰ ਨਹੀਂ ਛੱਡੀ। 26 ਜਨਵਰੀ ਨੂੰ ਵੀ ਉਸ ਵੱਲੋਂ ਸਾਰਾ ਮਾਹੌਲ ਖ਼ਰਾਬ ਕੀਤਾ ਗਿਆ, ਅਤੇ ਹੁਣ ਵੀ ਗ਼ਲਤ ਬਿਆਨਬਾਜੀ ਕਰ ਕਿਸਾਨਾਂ ਦੀ ਸ਼ਹਾਦਤ ਦਾ ਮਜ਼ਾਕ ਬਣਾ ਰਿਹਾ ਹੈ। ਜਿਸਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਂਗਾ।
ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਜੱਥੇਬੰਦੀ ਦਾ ਪਹਿਲਾਂ ਹੀ ਫੈਸਲਾ ਹੋ ਚੁੱਕਿਆ ਸੀ, ਕਿ ਉਹ ਕਿਸੇ ਵੀ ਸਿਆਸੀ ਪਾਰਟੀ ਦੀ ਹਮਾਇਤ ਨਹੀਂ ਕਰਨਗੇ, ਅਤੇ ਨਾ ਹੀ ਕਿਸੇ ਚੋਣਾਂ ਵਿੱਚ ਹਿੱਸਾ ਲੈਣਗੇ। ਸਿਆਸੀ ਪਾਰਟੀਆਂ ਵੱਲੋਂ ਸਿਰਫ਼ ਆਪਣੇ ਲਾਹੇ ਲਈ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਅਫ਼ਵਾਹਾਂ ਫੈਲਾਈਆਂ ਜਾਂ ਰਹੀਆਂ ਹਨ।
ਜਿੰਨ੍ਹਾਂ ਚਿਰ ਕਿਸਾਨ ਅੰਦੋਲਨ ਚੱਲ ਰਿਹਾ ਹੈ, ਸੰਯੁਕਤ ਕਿਸਾਨ ਮੋਰਚੇ ਦੇ ਆਦੇਸ਼ਾਂ ਅਨੁਸਾਰ ਕੋਈ ਵੀ ਜੱਥੇਬੰਦੀ ਕਿਸੇ ਵੀ ਸਿਆਸੀ ਪਾਰਟੀ ਦਾ ਹਿੱਸਾ ਨਹੀਂ ਬਣੇਗੀ, ਅਤੇ ਨਾ ਹੀ ਚੋਣਾਂ ਲੜੇਗੀ,ਜਿੰਨ੍ਹਾਂ ਸਮਾਂ ਕਿਸਾਨ ਅੰਦੋਲਨ ਜਿੱਤਿਆ ਨਹੀਂ ਜਾਂਦਾ, ਕਿਸਾਨ ਨੂੰ ਅਫਵਾਹਾਂ ਤੋਂ ਦੂਰ ਰਹਿਣ ਦੀ ਲੋੜ ਹੈ।
ਇਹ ਵੀ ਪੜ੍ਹੋ: ਰਾਖੀ ਸਾਵੰਤ ਦੇ ਪਤੀ ਦੀ AAP ਨੂੰ ਵੱਡੀ ਚਿਤਾਵਨੀ, ਕਿਹਾ ਵਿਧਾਇਕਾਂ ਨੂੰ...