ਅੰਮ੍ਰਿਤਸਰ: ਚੋਗਾਵਾ ਪਿੰਡ ਟਪਿਆਲਾ ਵਿੱਚ ਗ਼ਰੀਬ ਬੇ-ਘਰ ਹੋਏ ਲੋਕਾ ਨੂੰ 1974 ਵਿੱਚ ਸਰਕਾਰ ਵੱਲੋ ਸੰਦਾਂ ਰਜਿਸਟਰੀਆ ਦੇ ਕੇ ਪਲਾਟ ਦਿੱਤੇ ਗਏ ਸਨ। ਜਿੱਥੇ ਕਈਆਂ ਨੇ ਘਰ ਵਸਾ ਲਏ ਪਰ ਕਈਆਂ ਦੀ ਆਰਥਕ ਹਾਲਤ ਸਹੀ ਨਾ ਹੋਣ ਕਾਰਨ ਨੀਂਹ ਭਰ ਕੇ ਸਰਕਾਰੀ ਸਹਾਇਤਾ ਦੀ ਉਡੀਕ ਕਰਨ ਲੱਗੇ। ਇਸ ਦੌਰਾਨ ਜ਼ਮੀਨ 'ਤੇ ਭੌ-ਮਾਫ਼ੀਆਂ ਵਲੋਂ ਅੱਖ ਰੱਖੇ ਜਾਣ ਵਜੋਂ ਗ਼ਰੀਬਾਂ ਉੱਤੇ ਹਮਲਾ ਕਰਵਾਇਆ ਗਿਆ ਜਿਸ ਕਈ ਮਰੇ ਤੇ ਜਖ਼ਮੀ ਹੋਏ ਸਨ। ਉਸ ਸੰਬਧੀ ਮਾਮਲੇ ਵਿੱਚ ਮੁਲਜ਼ਮਾਂ ਦੇ ਚਲਾਨ ਪੇਸ਼ ਨਾ ਹੋਣ ਕਾਰਨ ਭਾਰਤੀ ਇਨਕਲਾਬੀ ਮਾਰਕਸਵਾਦੀ (ਆਰ.ਐਮ.ਪੀ.ਆਈ) ਵਲੋਂ ਰੋਸ ਮੁਜਾਹਰਾ ਕੀਤਾ ਗਿਆ।
ਇਹ ਸੀ ਮਾਮਲਾ
ਸਰਕਾਰ ਵਲੋਂ ਦਿੱਤੀ ਜਮੀਨ ਉੱਤੇ ਭੌ-ਮਾਫ਼ੀਆ ਦੀ ਅੱਖ ਹੋਣ ਕਰਕੇ 20 ਅਗਸਤ 2017 ਵਿੱਚ ਨਵੀਂ ਬਣੀ ਸਰਕਾਰ ਦੀ ਸ਼ਹਿ 'ਤੇ ਪਲਾਟਾ ਤੋ ਕੁਝ ਦੂਰੀ 'ਤੇ ਬਣੇ ਸੰਨ ਸਟਾਰ ਪੈਲਸ ਵਿੱਚ ਭੂੰ ਮਾਫ਼ੀਆ ਦੇ ਸੈਕੜਿਆਂ ਦੀ ਗਿਣਤੀ ਵਿੱਚ ਗੁੰਡਿਆਂ ਕੋਲੋਂ ਉੱਥੇ ਰਹਿ ਰਹੇ ਗ਼ਰੀਬ ਮਜ਼ਦੂਰ ਲੋਕਾ ਦੇ ਘਰਾਂ ਉੱਤੇ ਹਮਲਾ ਕਰਵਾ ਦਿੱਤੇ ਸਨ। ਇਸ ਹਮਲੇ ਦੌਰਾਨ 6 ਮਜ਼ਦੂਰ ਜਖ਼ਮੀ ਅਤੇ ਸੁਖਦੇਵ ਸਿੰਘ ਸੁੱਖਾਂ ਨਾਂਅ ਦੇ ਵਿਅਕਤੀ ਦੀ ਗੋਲੀਆ ਲੱਗਣ ਨਾਲ ਮੌਤ ਹੋ ਗਈ ਸੀ। ਇਨ੍ਹਾਂ ਹੀ ਨਹੀਂ, ਮਜਦੂਰਾਂ ਦੇ ਘਰਾਂ ਨੂੰ ਢਾਹ ਕੇ ਉਨਾਂ ਦੇ ਸਮਾਨ ਦੀ ਲੁੱਟਮਾਰ ਕਰਕੇ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਮੌਕੇ 'ਤੇ ਐਸਐਸਪੀ ਦਿਹਾਤੀ ਪਰਮਪਾਲ ਸਿੰਘ ਅਤੇ ਹੋਰ ਜ਼ਿਲ੍ਹੇ ਦੇ ਅਫ਼ਸਰਾ ਨੇ ਲੋਕਾਂ ਦੇ ਰੋਸ ਨੂੰ ਵੇਖਦਿਆ ਕੁੱਝ ਮੁਲਜ਼ਮਾਂ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ। 20 ਦੇ ਕਰੀਬ ਲੋਕਾਂ ਉੱਤੇ ਬਣਦੀ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਦਿੱਤਾ ਗਿਆ ਪਰ ਬਾਅਦ ਵਿੱਚ ਸਿਆਸੀ ਦਬਾਅ ਦੇ ਚੱਲਦਿਆ 18 ਮਹੀਨੇ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਪੁਲਿਸ ਵੱਲੋ ਕਤਲ ਦੇ ਮੁੱਖ ਦੋਸ਼ੀਆ ਦੇ ਚਲਾਨ ਪੇਸ਼ ਨਹੀ ਕੀਤੇ ਗਏ ਜਿਸ ਦੇ ਰੋਸ ਵਜੋ ਬੀਤੇ ਦਿਨ ਭਾਰਤੀ ਇਨਕਲਾਬੀ ਮਾਰਕਸਵਾਦੀ (ਆਰ.ਐਮ.ਪੀ.ਆਈ) ਨੇ ਕਤਲ ਦੇ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਾਉਣ ਲਈ ਲਗਾਤਾਰ ਚਲਾਏ ਜਾ ਰਹੇ ਸੰਘਰਸ਼ ਦੀ ਅਗਲੀ ਕੜੀ ਵੱਜੋ ਥਾਣਾ ਲੋਪੋਕੇ ਦੇ ਸਾਹਮਣੇ ਰੋਸ ਮੁਜਾਹਰਾ ਕੀਤਾ।
ਕੀ ਕਹਿਣਾ ਹੈ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਅਧਿਕਾਰੀਆਂ ਦਾ
ਇਸ ਦੌਰਾਨ ਆਰ.ਐਮ.ਪੀ.ਆਈ ਪੰਜਾਬ ਦੇ ਸੂਬਾ ਪ੍ਰਧਾਨ ਰਤਨ ਸਿੰਘ ਰੰਧਾਵਾ, ਸੂਬਾ ਸਕੱਤਰੇਤ ਮੈਬਰ ਡਾ. ਸਤਨਾਮ ਸਿੰਘ ਅਜਨਾਲਾ, ਜ਼ਿਲ੍ਹਾਂ ਕਮੇਟੀ ਮੈਂਬਰ ਵਿਰਸਾ ਸਿੰਘ ਟਪਿਆਲਾ ਨੇ ਕਿਹਾ ਕੀ ਬੜੇ ਸਿਤਮ ਦੀ ਗੱਲ ਹੈ ਕਿ ਭੌ-ਮਾਫ਼ੀਆ-ਗੁੰਡਾ ਧਾੜਵੀਆਂ ਨੂੰ ਅਦਾਲਤੀ ਲਾਭ ਪਹੁੰਚਾਉਣ 'ਤੇ ਦਰਜ ਕੀਤੇ ਮੁਕਦਮੇ ਨੂੰ ਕਮਜ਼ੋਰ ਕਰਨ ਲਈ ਲੋਪੋਕੇ ਪੁਲਿਸ ਵੱਲੋ ਅਜੇ ਤੱਕ ਅਦਾਲਤ ਵਿੱਚ ਮੁੱਖ ਦੋਸ਼ੀਆ ਦਾ ਚਲਾਨ ਪੇਸ਼ ਨਹੀ ਕੀਤਾ ਗਿਆ ਜੋ ਪਾਰਟੀ ਲਈ ਨਾ ਸਹਿਣਯੋਗ ਹੈ।
ਦੂਜੇ ਪਾਸੇ, ਇਸ ਸੰਬੰਧੀ ਡੀਐਸਪੀ ਦਿਨੇਸ਼ ਸਿੰਘ ਅਤੇ ਐਸਐਚਓ ਲੋਪੋਕੇ ਹਰਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐਸ.ਸੀ ਐਕਟ ਲੱਗਾ ਹੋਣ ਕਰਕੇ ਅਤੇ ਇਸ ਕੇਸ ਵਿੱਚ ਨਾਮਜਦ ਮੁਲਜ਼ਮਾਂ ਵੱਲੋ ਜਾਂਚ-ਪੜਤਾਲ ਲੱਗੀਆ ਹੋਣ ਕਰਕੇ ਚਲਾਨ ਪੇਸ਼ ਕਰਨ ਵਿੱਚ ਕੁੱਝ ਦੇਰੀ ਹੋਈ ਹੈ। ਬਾਕੀ ਰਹਿੰਦੇ ਮੁਲਜ਼ਮਾਂ ਦੇ ਚਲਾਨ 1-2 ਦਿਨਾਂ ਵਿੱਚ ਪੁਲਿਸ ਵੱਲੋ ਅਦਾਲਤ ਵਿੱਚ ਪੇਸ਼ ਕਰ ਦਿੱਤੇ ਜਾਣਗੇ।