ETV Bharat / state

Protest against amritsar police: ਮਹਿਲਾ ਡਾਕਟਰ ਵੱਲੋਂ ਖ਼ੁਦਕੁਸ਼ੀ ਮਾਮਲੇ 'ਚ ਨਹੀਂ ਮਿਲਿਆ ਇਨਸਾਫ, ਸੜਕਾਂ 'ਤੇ ਉਤਰਿਆ ਦਲਿਤ ਸਮਾਜ - Protest against amritsar police

ਡਾਕਟਰ ਪੰਪੋਸ਼ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਅਪਮਾਨਤ ਕੀਤੇ ਜਾਂਦੇ ਉਸ ਨੇ ਮਜਬੂਰ ਹੋ ਕੇ ਆਤਮਹੱਤਿਆ ਕਰ ਲਈ ਹਾਲਾਂਕਿ ਇਸ ਮਾਮਲੇ ਵਿਚ ਪੁਲਿਸ ਵੱਲੋਂ ਧਾਰਾ 306 IPC ਅਤੇ SC/ST ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ।

Protest against Amritsar police: Justice did not get in the case of suicide by a female doctor, Dalit community took to the streets
Protest against amritsar police: ਮਹਿਲਾ ਡਾਕਟਰ ਵੱਲੋਂ ਖ਼ੁਦਕੁਸ਼ੀ ਮਾਮਲੇ 'ਚ ਨਹੀਂ ਮਿਲਿਆ ਇਨਸਾਫ, ਸੜਕਾਂ 'ਤੇ ਉਤਰਿਆ ਦਲਿਤ ਸਮਾਜ
author img

By

Published : Mar 11, 2023, 6:53 PM IST

Protest against amritsar police: ਮਹਿਲਾ ਡਾਕਟਰ ਵੱਲੋਂ ਖ਼ੁਦਕੁਸ਼ੀ ਮਾਮਲੇ 'ਚ ਨਹੀਂ ਮਿਲਿਆ ਇਨਸਾਫ, ਸੜਕਾਂ 'ਤੇ ਉਤਰਿਆ ਦਲਿਤ ਸਮਾਜ

ਅੰਮ੍ਰਿਤਸਰ: ਪੁਰਾਣੇ ਸਮੇਂ ਦੌਰਾਨ ਹਮੇਸ਼ਾ ਦਲਿਤ ਸਮਾਜ ਨੂੰ ਉੱਚ ਜਾਤੀ ਦੇ ਲੋਕ ਨਿਵਾ ਵਿਖਾਉਣ ਦੀ ਕੋਸ਼ਿਸ਼ ਕਰਦੇ ਸਨ ਲੇਕਿਨ ਜਾਤ-ਪਾਤ ਨੂੰ ਖਤਮ ਕਰਨ ਲਈ ਡਾਕਟਰ ਭੀਮ ਰਾਓ ਅੰਬੇਦਕਰ ਵੱਲੋਂ ਸੰਵਿਧਾਨ ਵੀ ਬਣਾਇਆ ਗਿਆ ਸੀ। ਹਰੇਕ ਜਾਤੀ ਬਰਾਬਰ ਦੇਣ ਦੀ ਗੱਲ ਕਹੀ ਗਈ ਸੀ ਲੇਕਿਨ ਅੱਜ ਦੇ ਸਮੇਂ ਵਿੱਚ ਵੀ ਲੋਕ ਦਲਿਤ ਸਮਾਜ ਨੂੰ ਨੀਵੀਂ ਨਿਗ੍ਹਾ ਨਾਲ ਦੇਖਦੇ ਹਨ ਦੀ ਤਾਜ਼ਾ ਉਦਾਹਰਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵਿਖੇ ਦੇਖਣ ਨੂੰ ਮਿਲੀ ਜਿੱਥੇ ਕਿ ਐਮਬੀਬੀਐਸ ਇੰਟਰਸਿਪ ਕਰ ਰਹੇ ਡਾਕਟਰ ਪੰਪੋਸ਼ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਅਪਮਾਨਤ ਕੀਤੇ ਜਾਂਦੇ ਉਸ ਨੇ ਮਜਬੂਰ ਹੋ ਕੇ ਆਤਮਹੱਤਿਆ ਕਰ ਲਈ , ਹਾਲਾਂਕਿ ਇਸ ਮਾਮਲੇ ਵਿਚ ਪੁਲਸ ਵੱਲੋਂ ਧਾਰਾ 306 IPC ਅਤੇ SC/ST ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ ਅਤੇ ਇਸ ਮਾਮਲੇ ਵਿਚ ਹਜੇ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ।

20 ਸੰਮੇਲਨ ਦੌਰਾਨ ਕਾਲੀਆਂ ਝੰਡੀਆਂ: ਜਿਸ ਕਰਕੇ ਵਾਲਮੀਕਿ ਸਮਾਜ ਦੇ ਆਗੂਆਂ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡਾਕਟਰ ਪੰਪੋਸ਼ ਨੂੰ ਇਨਸਾਫ ਦੀ ਗੁਹਾਰ ਲਗਾਈ ਗਈ ਤੇ ਇਸ ਮਾਮਲੇ ਵਿਚ ਪੁਲਿਸ ਵੱਲੋਂ 10 ਲੋਕਾਂ ਤੇ ਮਾਮਲਾ ਦਰਜ ਹੋਇਆ ਹੈ ਇਸ ਮੌਕੇ ਗੱਲਬਾਤ ਕਰਦਿਆਂ ਨਿਤਿਨ ਗਿੱਲ ਮਨੀ ਜੋ ਕਿ ਵਾਲਮੀਕ ਸਮਾਜ ਦੇ ਆਗੂ ਹਨ ਓਹਨਾ ਕਿਹਾ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ ਹੈ ਅਸੀਂ ਸਮਾਜ ਦੇ ਆਗੂਆਂ ਨਾਲ ਮਿਲ ਕੇ ਡਾਕਟਰ ਪੰਪੋਸ਼ ਨੂੰ ਇਨਸਾਫ਼ ਦਿਵਾਉਣ ਲਈ ਮੁਹਿੰਮ ਵਿੱਢੀ ਹੈ। ਜੇਕਰ ਇਨਸਾਫ ਨਹੀਂ ਮਿਲਦਾ ਤਾਂ 20 ਸੰਮੇਲਨ ਦੌਰਾਨ ਵੀ ਉਹ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕਰਨਗੇ

ਇਹ ਵੀ ਪੜ੍ਹੋ : Police Arrest gang member: ਪੁਲਿਸ ਦੇ ਹੱਥ ਚੜ੍ਹੇ ਗੈਂਗਸਟਰ ਗੱਗੂ ਬਲਾਚੋਰੀਆ ਦੇ ਸਾਥੀ, ਨਾਕਾ ਲੱਗਾ ਵੇਖ ਮੌਕੇ ਤੋਂ ਹੋਏ ਸੀ ਫਰਾਰ

ਧਰਨੇ ਪ੍ਰਦਰਸ਼ਨ ਕੀਤੇ: ਦੂਜੇ ਪਾਸੇ ਮੌਕੇ ਤੇ ਪਹੁੰਚੇ ਥਾਣਾ ਏ ਡਵੀਜਨ ਦੀ ਮੁੱਖ ਥਾਣਾ ਅਫਸਰ ਰਾਜਵਿੰਦਰ ਕੌਰ ਨੇ ਕਿਹਾ ਕਿ ਵਾਲਮੀਕਿ ਸਮਾਜ ਦੇ ਆਗੂਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੇਕਿਨ ਡੋਕਟਰ ਦੇ ਸੁਸਾਈਡ ਮਾਮਲੇ ਵਿਚ ਅਜੇ ਤੱਕ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਈ ਪੰਜਾਬ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ ਜੀ 20 ਸੰਮੇਲਨ ਦੇ ਨਜ਼ਦੀਕ ਆਉਣ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਪ੍ਰਦਰਸ਼ਨ ਕਰਨ ਤੋਂ ਵੀ ਮਨ੍ਹਾਂ ਕੀਤਾ ਗਿਆ ਹੈ ਤੇ ਇਹਨਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਉਹ ਵੀ ਪੋਸਟ ਮਾਰਡਮ ਦੀ ਰਿਪੋਰਟ ਸਾਹਮਣੇ ਆਏਗੀ ਉਸ ਦੇ ਮੁਤਾਬਕ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕਾਲਜ ਵਿੱਚ ਦੋ ਦਿਨ ਪਹਿਲਾਂ ਡਾਕਟਰ ਪੰਪੋਸ਼ ਦੀ ਭੇਦ-ਭਰੇ ਹਲਾਤਾ ਵਿੱਚ ਮੌਤ ਹੋਈ ਸੀ ਜਿਸ ਤੋਂ ਬਾਅਦ ਡਾਕਟਰ ਪੰਪੋਸ਼ ਦੀ ਮਾਤਾ ਕਮਲੇਸ਼ ਕੌਰ ਦੇ ਬਿਆਨਾਂ ਦੇ ਆਧਾਰ 'ਤੇ 10 ਲੋਕਾਂ 'ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਹਰ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਇਸ ਦੇ ਚੱਲਦੇ ਦਲਿਤ ਸਮਾਜ ਵੱਲੋਂ ਇਨਸਾਫ਼ ਲਈ ਹੁਣ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.