ਅੰਮ੍ਰਿਤਸਰ: ਸੁੰਦਰੀਕਰਨ ਪ੍ਰਾਜੈਕਟ ਦੇ ਕੰਮ ਨੂੰ ਪੂਰੇ ਹੋਣ ਤੋਂ ਪਹਿਲਾਂ ਹੀ ਚੋਰਾਂ ਵੱਲੋ ਉਸਨੂੰ ਆਪਣਾ ਨਿਸ਼ਾਨਾ ਬਣਾਉਦਿਆ ਗ੍ਰੀਨ ਬੈਲਟ ਦੇ ਕਿਨਾਰੇ ਲਗੀ ਲੌਹੇ ਦੀਆਂ ਗ੍ਰਿੱਲਾਂ ਚੋਰੀ ਕਰਕੇ ਵੇਚ ਦਿੱਤੀਆ ਗਈਆਂ ਹਨ ਅਤੇ ਗ੍ਰੀਨ ਬੈਲਟ ਵਿਚ ਸਾਰਾ ਦਿਨ ਨਸ਼ੇੜੀ ਅਤੇ ਚੋਰਾ ਦਾ ਰਹਿਣਬਸੇਰਾ(Property of Amritsar beautification project stolen ) ਬਣਿਆ ਹੋਇਆ ਹੈ।
ਸੁੰਦਰੀਕਰਨ ਦੇ ਪ੍ਰਾਜੈਕਟ: ਇਸ ਸੰਬਧੀ ਜਾਣਕਾਰੀ ਦਿੰਦਿਆਂ ਇਲਾਕਾ ਨਿਵਾਸੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਉੱਤੇ ਠੱਲ ਪਾਉਣ ਲਈ ਜੋ ਵਾਧੇ ਕੀਤੇ ਗਏ ਸਨ ਉਹ ਪੁਰੇ ਹੁੰਦੇ ਦਿਖਾਈ ਨਹੀ ਦੇ ਰਹੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲਗਾਏ ਗਏ ਸੁੰਦਰੀਕਰਨ ਦੇ ਪ੍ਰਾਜੈਕਟ (Beautification projects implemented in the areas) ਦੇ ਸਮਾਨ ਨੂੰ ਚੌਰ ਬੇਖੌਫ਼ ਹੋਕੇ ਰੋਜ਼ ਚੋਰੀ ਕਰ ਲੈਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਿਸ ਇਲਾਕੇ ਵਿੱਚ ਸਾਰੀਆਂ ਵਾਰਦਾਤਾਂ ਹੋਈਆਂ ਹਨ ਉੱਥੇ ਇਲਾਕੇ ਦੇ ਨਾਲ ਤਿੰਨ ਵੱਖ ਵੱਖ ਥਾਣੇ ਲੱਗਦੇ ਹਨ ਪਰ ਬਾਵਜੂਦ ਇਸ ਦੇ ਚੋਰ ਸਮਾਨ ਚੋਰੀ ਕਰਕੇ ਲੈ ਜਾਂਦੇ ਹਨ।
ਇਸ ਤੋਂ ਇਲਾਵਾ ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਨਸ਼ੇੜੀਆਂ ਦਾ ਰਹਿਣ ਬਸੇਰਾ ਬਣੇ (The park became a shelter for drug addicts) ਪਾਰਕਾਂ ਤੋਂ ਲੰਘਣ ਸਮੇਂ ਉਨ੍ਹਾਂ ਨੂੰ ਵੀ ਡਰ ਲੱਗਦਾ ਹੈ। ਸਥਾਨਕਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਰਾਤ ਸਮੇਂ ਇਲਾਕੇ ਵਿੱਚ ਗਸ਼ਤ ਵਧਾਉਣ ਅਤੇ ਮੁਲਜ਼ਮਾਂ ਨੂੰ ਸ਼ਿਕੰਜੇ ਵਿੱਚ ਲੈਣ।
10 ਚੋਰ ਗ੍ਰਿਫ਼ਤਾਰ: ਇਸ ਸੰਬਧੀ ਜਦੋ ਥਾਣਾ ਸੀ ਡਵੀਜ਼ਨ ਦੇ ਐਸ ਐਚ ਉ ਗੁਰਮੀਤ ਨਾਗਰਾ ਨਾਲ ਗਲਬਾਤ ਕੀਤੀ ਤਾਂ ਉਹਨਾ ਦੱਸਿਆ ਕਿ ਤਕਰੀਬਨ 10 ਦੇ ਕਰੀਬ ਲੋਕ ਇਸ ਸੰਬਧੀ ਫੜੇ ਸਨ ਅਤੇ ਹੋਰ ਵੀ ਚੋਰ ਜੋ ਅਜਿਹੇ ਕੰਮ ਕਰਦੇ ਹਨ ਉਨ੍ਹਾਂ ਉੱਤੇ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਥਾਨਕਵਾਸੀਆਂ ਤੋਂ ਪਹਿਲਾਂ ਵੀ ਭਰਵਾਂ ਸਹਿਯੋਗ ਮਿਲ ਰਿਹਾ ਅਤੇ ਉਹ ਲੋਕਾਂ ਨੂੰ ਅਪੀਲ ਵੀ ਕਰਦੇ ਹਨ ਕਿ ਪੁਲਿਸ ਦਾ ਵਧ ਚੜ੍ਹ ਕੇ ਸਾਥ ਦੇਣ ਤਾਂ ਜੋ ਸ਼ਰਾਰਤੀ ਅਨਸਰਾਂ ਉੱਤੇ (Crack down on mischievous elements) ਨਕੇਲ ਕੱਸੀ ਜਾਵੇ।