ETV Bharat / state

Amritsar News: ਅੰਮ੍ਰਿਤਸਰ ਦਾ ਇਹ ਵਾਰਡ ਸਰਕਾਰਾਂ ਤੋਂ ਅੱਕਿਆ, ਲੋਕ ਬੋਲੇ-ਉਸੇ ਨੂੰ ਮਿਲੇਗੀ ਵੋਟ ਜੋ ਨਰਕ ਤੋਂ ਭੈੜੀ ਜਿੰਦਗੀ ਤੋਂ ਦੇਵੇਗਾ ਰਾਹਤ - Water drainage in Ward 80 of Amritsar

ਅੰਮ੍ਰਿਤਸਰ ਦੇ ਵਾਰਡ ਨੰਬਰ 80 ਵਿੱਚ ਗੰਦੇ ਪਾਣੀ (Problems of Ward 80 of Amritsar) ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Problems of the people of Ward 80 of Amritsar
Problems of Ward 80 of Amritsar : ਅੰਮ੍ਰਿਤਸਰ ਦਾ ਇਹ ਵਾਰਡ ਸਰਕਾਰਾਂ ਤੋਂ ਅੱਕਿਆ, ਲੋਕ ਬੋਲੇ-ਉਸੇ ਨੂੰ ਮਿਲੇਗੀ ਵੋਟ ਜੋ ਨਰਕ ਤੋਂ ਭੈੜੀ ਜਿੰਦਗੀ ਤੋਂ ਦੇਵੇਗਾ ਰਾਹਤ
author img

By ETV Bharat Punjabi Team

Published : Oct 31, 2023, 4:19 PM IST

ਅੰਮ੍ਰਿਤਸਰ : ਅੰਮ੍ਰਿਤਸਰ ਦੇ ਵਾਰਡ ਨੰਬਰ 80 ਬਾਬਾ ਦੀਪ ਸਿੰਘ ਐਵੀਨਿਊ 'ਚ ਲੋਕਾਂ ਨੇ ਕਿਹਾ ਹੈ ਕਿ ਉਹ ਵੋਟ ਨਹੀਂ ਪਾਉਣਗੇ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗਲੀ ਹਮੇਸ਼ਾ ਸੀਵਰੇਜ ਦੇ ਪਾਣੀ ਨਾਲ ਭਰੀ ਰਹਿੰਦੀ ਹੈ। ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਵੀ ਇਹੀ ਪਾਣੀ ਪੀਣਾ ਪੈਂਦਾ ਹੈ। ਇਸ ਗੰਦਗੀ ਕਾਰਨ ਉਨ੍ਹਾਂ ਦੇ ਘਰਾਂ ਦੇ ਬੱਚਿਆਂ ਦੇ ਵਿਆਹ ਵੀ ਨਹੀਂ ਹੁੰਦੇ ਅਤੇ ਜੋ ਪਹਿਲਾਂ ਹੀ ਵਿਆਹੀਆਂ ਹੋਈਆਂ ਹਨ, ਉਹ ਮਹਿਲਾਵਾਂ ਵੀ ਆਪਣੇ ਪੇਕਿਆਂ ਨੂੰ ਵਾਪਸ ਜਾਣਾ ਚਾਹੁੰਦੀਆਂ ਹਨ। ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਦੇ ਘਰ ਨਹੀਂ ਆਉਂਦੇ ਕਿਉਂਕਿ ਇੱਥੇ ਸੀਵਰੇਜ ਦੇ ਪਾਣੀ ਕਾਰਨ ਕਈ ਬਿਮਾਰੀਆਂ ਫੈਲ ਰਹੀਆਂ ਹਨ। ਲੋਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਕੋਈ ਹੱਲ ਨਹੀਂ ਨਿਕਲ ਰਿਹਾ ਹੈ। ਨੌਬਤ ਮਕਾਨ ਵੇਚਣ ਤੱਕ ਆ ਗਈ ਹੈ।

ਲੋਕਾਂ ਨੇ ਰੱਖੀਆਂ ਮੰਗਾਂ : ਇਸ ਵਾਰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜੋ ਕੋਈ ਵੀ ਉਨ੍ਹਾਂ ਨੂੰ ਨਰਕ ਭਰੀ ਜ਼ਿੰਦਗੀ ਚੋਂ ਬਾਹਰ ਕੱਢੇਗਾ, ਚੰਗੀ ਜ਼ਿੰਦਗੀ ਜਿਉਣ ਲਈ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਏਗਾ ਅਤੇ ਗਲੀਆਂ ਪੱਕੀਆਂ ਕਰਵਾਏਗਾ ਉਸ ਨੂੰ ਹੀ ਵੋਟ ਪਾਵਾਂਗੇ। ਨਹੀਂ ਤਾਂ ਅਸੀਂ ਕਿਸੇ ਨੂੰ ਵੀ ਵੋਟ ਨਹੀਂ ਪਾਵਾਂਗੇ। ਇਸ ਇਲਾਕੇ ਦੇ ਗੰਦੇ ਪਾਣੀ ਵਿੱਚ ਖੜੇ ਹੋਣਾ ਵੀ ਮੁਸ਼ਕਿਲ ਕੰਮ ਹੈ। ਇਲਾਕੇ ਦੇ ਲੋਕ ਕਿਸ ਤਰ੍ਹਾਂ ਇੱਥੇ ਰਹਿੰਦੇ ਹੋਣਗੇ ਇਹ ਵੀ ਸੋਚਣ ਵਾਲੀ ਗੱਲ ਹੈ।

ਸਰਕਾਰਾਂ ਉੱਤੇ ਲੋਕਾਂ ਨੂੰ ਰੋਸਾ : ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਾਰੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਚਾਹੇ ਪਹਿਲੀਆਂ ਸਰਕਾਰਾਂ ਹੋਣ ਜਾਂ ਹੁਣ ਦੀ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਹੋਵੇ, ਕਿਸੇ ਵੱਲੋਂ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ। ਜਿਸ ਕਰਕੇ ਅਸੀਂ ਕਿਸੇ ਨੂੰ ਵੀ ਵੋਟ ਨਹੀਂ ਪਾਵਾਂਗੇ। ਸਾਡੀ ਵੋਟ ਦਾ ਹੱਕਦਾਰ ਉਹੀ ਹੋਵੇਗਾ ਜੋ ਸਾਨੂੰ ਇਸ ਨਰਕ ਭਰੀ ਜ਼ਿੰਦਗੀ ਚੋਂ ਬਾਹਰ ਕੱਢੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.