ETV Bharat / state

ਪਿਆਜ਼ਾਂ ਦੀਆਂ ਕੀਮਤਾਂ ਹੇਠਾਂ ਆਉਣ ਦਾ ਨਹੀਂ ਲੈ ਰਹੀਆਂ ਨਾਂਅ

author img

By

Published : Dec 9, 2019, 7:06 PM IST

Updated : Dec 9, 2019, 9:11 PM IST

ਅਫ਼ਗਾਨਿਸਤਾਨ ਤੋਂ ਪਿਆਜ਼ ਭਾਰਤ ਆਉਣ ਦੇ ਬਾਵਜੂਦ ਕੀਮਤਾਂ ਨਹੀਂ ਘੱਟੀਆਂ। ਅਟਾਰੀ ਸਰਹੱਦ 'ਤੇ ਕੁਲੀਆਂ ਦੀ ਘਾਟ ਕਾਰਨ ਪਿਆਜ਼ ਨਾਲ ਭਰੇ ਟਰੱਕ ਵਾਪਸ ਜਾ ਰਹੇ ਹਨ।

price of onion, amritsar
ਫ਼ੋਟੋ

ਅੰਮ੍ਰਿਤਸਰ: ਭਾਵੇ ਕਿ, ਅਫਗਾਨਿਸਤਾਨ ਤੋਂ ਅਟਾਰੀ ਸਰਹੱਦ ਰਾਹੀਂ ਪਿਆਜਾ ਦੇ ਟਰੱਕ ਹਰ ਰੋਜ਼ ਆ ਰਹੇ ਹਨ ਪਰ ਬਾਵਜੂਦ ਇਸ ਦੇ ਪਿਆਜ਼ਾਂ ਦੇ ਭਾਅ ਉਪਰ ਹੀ ਚੜੇ ਹੋਏ ਹਨ। ਭਾਵ ਕਿ ਰੇਟ ਘੱਟਣ ਦੀ ਬਜਾਏ, ਉੱਥੇ ਦੇ ਉਥੇ ਹੀ ਹਨ। ਹਾਲਾਂਕਿ ਪਿਆਜ਼ ਦੀ ਰੋਜ਼ਾਨਾ ਸਰਹੱਦ 'ਤੇ ਆਮਦ ਹੈ ਪਰ ਕਈ ਵਾਰ ਕੁਲੀਆਂ ਦੀ ਘਾਟ ਕਾਰਨ ਪਿਆਜ਼ ਨਾਲ ਭਰੇ ਟਰੱਕ ਵਾਪਸ ਵੀ ਮੁੜ ਰਹੇ ਹਨ ਜਿਸ ਨਾਲ ਪਿਆਜ਼ ਦੇ ਭਾਅ ਨਹੀਂ ਘੱਟ ਰਹੇ।

ਅਫ਼ਗਾਨਿਸਤਾਨ ਤੋ ਅਟਾਰੀ ਸਰਹੱਦ ਰਾਹੀਂ ਕੱਲ 85 ਟਰੱਕ ਪਿਆਜ਼ ਦੇ ਭਾਰਤ ਆਏ ਜਿਸ ਵਿਚੋਂ 20 ਟਰੱਕ ਇਕੱਲੇ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਵਿੱਚ ਪਹੁੰਚੇ ਤੇ ਬਾਕੀ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਪਹੁੰਚੇ। ਵਪਾਰੀਆਂ ਦੀ ਮੰਨੀਏ ਤਾਂ, ਅਜੇ ਅਫ਼ਗਾਨਿਸਤਾਨ ਤੋਂ 200 ਟਰੱਕ ਪਿਆਜ਼ ਦਾ ਹੋਰ ਆਉਣਾ ਹੈ ਜਿਸ ਨਾਲ ਪਿਆਜ਼ ਦੀਆ ਕੀਮਤਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ 15 ਤੋਂ 20 ਰੁਪਏ ਕਮੀ ਆਉਣ ਦੀ ਸੰਭਾਵਨਾ ਹੈ।

ਵੇਖੋ ਵੀਡੀਓ

ਇਸ ਤੋ ਇਲਾਵਾ ਅਟਾਰੀ ਸਰਹੱਦ 'ਤੇ ਪਿਛਲੇ ਲੰਬੇ ਸਮੇਂ ਤੋਂ ਵਪਾਰ ਬੰਦ ਹੋਣ ਨਾਲ ਉੱਥੇ ਕੰਮ ਕਰਦੇ ਕੁਲੀ ਵਿਹਲੇ ਰਹਿਣ ਕਾਰਨ ਕੰਮ ਛੱਡ ਕੇ ਹੋਰ ਕੰਮਾਂ ਵਿੱਚ ਰੁਝ ਗਏ ਹਨ। ਇਸ ਕਾਰਨ ਅਟਾਰੀ ਸਰਹੱਦ 'ਤੇ ਕੁਲੀਆ ਦੀ ਕਾਫ਼ੀ ਘਾਟ ਹੋ ਗਈ ਹੈ ਤੇ ਇਸੇ ਘਾਟ ਕਾਰਨ ਹੁਣ ਤੱਕ 25 ਟਰੱਕ ਪਿਆਜ਼ ਦੇ ਭਰੇ ਭਰਾਏ ਵਾਪਸ ਮੁੜ ਗਏ ਹਨ। ਇਸ ਦਾ ਨੁਕਸਾਨ ਵਪਾਰੀਆਂ ਦੇ ਨਾਲ ਨਾਲ ਪਿਆਜ਼ ਖ਼ਰੀਦਣ ਵਾਲਿਆ 'ਤੇ ਵੀ ਸਿੱਧਾ ਪਿਆ ਹੈ।

ਆਮਦ-ਦਰਾਮਦ ਦਾ ਕੰਮ ਕਰਨ ਵਾਲੇ ਜਤਿੰਦਰ ਖੁਰਾਣਾ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਤੋਂ ਪਿਆਜ਼ ਅਜੇ ਥੋੜੀ ਮਾਤਰਾ ਵਿੱਚ ਪਹੁੰਚ ਰਿਹਾ ਹੈ ਤੇ ਭਾਰਤੀ ਬਾਜ਼ਾਰ ਵਿੱਚ ਮੰਗ ਜ਼ਿਆਦਾ ਹੋਣ ਕਾਰਨ ਅਜੇ ਭਾਅ ਨਹੀਂ ਘਟੇ, ਪਰ ਆਉਣ ਵਾਲੇ ਦਿਨਾਂ ਵਿੱਚ ਪਿਆਜ਼ ਦੇ ਭਾਅ ਵਿੱਚ 20 ਰੁਪਏ ਤੱਕ ਦੀ ਕਮੀ ਆਉਣ ਦੀ ਸੰਭਾਵਨਾ ਹੈ। ਉਥੇ ਮੰਡੀ ਵਿੱਚ ਪਿਆਜ਼ ਖ਼ਰੀਦਣ ਆਏ ਛੋਟੇ ਵਪਾਰੀਆਂ ਦੀ ਮੰਨੀਏ ਤਾਂ ਲੋਕ ਪਾਈਆ ਜਾ ਅੱਧਾ ਕਿਲੋ ਤੋਂ ਵੱਧ ਪਿਆਜ਼ ਨਹੀਂ ਖ਼ਰੀਦ ਦੇ ਕਿਉਂ ਕਿ ਰੇਟ ਕਾਫੀ ਜ਼ਿਆਦਾ ਹੈ।

ਇਹ ਵੀ ਪੜ੍ਹੋ: ਪੰਜਾਬੀ ਸੂਫ਼ੀ ਗਾਇਕ ਵਿੱਕੀ ਬਾਦਸ਼ਾਹ ਦਾ ਕੀਤਾ ਗਿਆ ਅੰਤਿਮ ਸਸਕਾਰ

Intro:ਅੰਮ੍ਰਿਤਸਰ

ਬਲਜਿੰਦਰ ਬੋਬੀ

ਭਾਵੇ ਕਿ ਅਫਗਾਨਿਸਤਾਨ ਤੋਂ ਅਟਾਰੀ ਸਰਹੱਦ ਰਾਹੀਂ ਪਿਆਜਾ ਦੇ ਟਰੱਕ ਹਰ ਰੋਜ਼ ਆ ਰਹੇ ਹਨ ਪਰ ਬਾਵਜੂਦ ਇਸ ਦੇ ਪਿਆਜਾ ਦੇ ਭਾਅ ਜਸ ਦੇ ਤਸ ਬਣੇ ਹੋਏ ਹਨ। ਭਾਵ ਕਿ ਰੇਟ ਘਟਣ ਦੀ ਬਜਾਏ ਉਥੇ ਦੇ ਉਥੇ ਹੀ ਖਲੋਤੇ ਹੋਏ ਹਨ। ਹਾਲਾਂਕਿ ਪਿਆਜ਼ ਦੀ ਰੋਜ਼ਾਨਾ ਸਰਹੱਦ ਤੇ ਆਮਦ ਹੈ ਪਰ ਕਈ ਵਾਰ ਕੁਲੀਆਂ ਦੀ ਘਾਟ ਕਾਰਨ ਪਿਆਜ਼ ਨਾਲ ਭਰੇ ਟਰੱਕ ਵਾਪਿਸ ਵੀ ਮੁੜ ਰਹੇ ਹਨ ਜਿਸ ਨਾਲ ਪਿਆਜ਼ ਦੇ ਭਾਅ ਨਹੀਂ ਘੱਟ ਰਹੇ।

Body:ਅਫਗਾਨਿਸਤਾਨ ਤੋ ਅਟਾਰੀ ਸਰਹੱਦ ਰਾਹੀਂ ਕੱਲ 85 ਟਰੱਕ ਪਿਆਜ਼ ਦੇ ਭਾਰਤ ਆਏ ਜਿਸ ਵਿਚੋਂ 20 ਟਰੱਕ ਇਕੱਲੇ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਵਿੱਚ ਪਹੁੰੱਚੇ ਤੇ ਬਾਕੀ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਪਹੁੰੱਚੇ। ਵਪਾਰੀਆਂ ਦੀ ਮਨੀਏ ਤਾ ਅਜੇ ਅਫਗਾਨਿਸਤਾਨ ਤੋਂ 200 ਟਰੱਕ ਪਿਆਜ਼ ਦਾ ਹੋਰ ਆਉਣਾ ਹੈ ਜਿਸ ਨਾਲ ਪਿਆਜ਼ ਦੀਆ ਕੀਮਤਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ 15 ਤੋਂ 20 ਰੁਪਏ ਕਮੀ ਆਉਣ ਦੀ ਸੰਭਾਵਨਾ ਹੈ।

ਇਸ ਤੋ ਇਲਾਵਾ ਅਟਾਰੀ ਸਰਹੱਦ ਤੇ ਪਿਛਲੇ ਲੰਬੇ ਸਮੇਂ ਤੋਂ ਵਪਾਰ ਬੰਦ ਹੋਣ ਨਾਲ ਉਥੇ ਕੰਮ ਕਰਦੇ ਕੁਲੀ ਵਹਿਲੇ ਰਹਿਣ ਕਾਰਨ ਕੰਮ ਛੱਡ ਕੇ ਹੋਰ ਕੰਮਾ ਵਿੱਚ ਰੁਝ ਗਏ ਹਨ ਜਿਸ ਕਾਰਨ ਅਟਾਰੀ ਸਰਹੱਦ ਤੇ ਕੁਲੀਆ ਦੀ ਕਾਫ਼ੀ ਘਾਟ ਹੋ ਗਈ ਹੈ ਤੇ ਇਸੇ ਘਾਟ ਕਾਰਨ ਹੁਣ ਤੱਕ 25 ਟਰੱਕ ਪਿਆਜ਼ ਦੇ ਭਰੇ ਭਰਾਏ ਵਾਪਿਸ ਮੁੜ ਗਏ ਹਨ ਜਿਸ ਦਾ ਨੁਕਸਾਨ ਵਪਾਰੀਆਂ ਦੇ ਨਾਲ ਨਾਲ ਪਿਆਜ਼ ਖਰੀਦਣ ਵਾਲਿਆ ਤੇ ਸਿੱਧਾ ਪਿਆ ਹੈ।

Conclusion:ਇੰਪੋਰਟ ਐਕਪੋਰਟ ਦਾ ਕੰਮ ਕਰਨ ਵਾਲੇ ਜਤਿੰਦਰ ਖੁਰਾਣਾ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਤੋਂ ਪਿਆਜ਼ ਅਜੇ ਥੋੜੀ ਮਾਤਰਾ ਵਿੱਚ ਪਹੁੰੱਚ ਰਿਹਾ ਹੈ ਤੇ ਭਾਰਤੀ ਬਾਜ਼ਾਰ ਵਿੱਚ ਮੰਗ ਜ਼ਿਆਦਾ ਹੋਣ ਕਾਰਨ ਅਜੇ ਭਾਅ ਨਹੀਂ ਘਟੇ ਪਰ ਆਉਣ ਵਾਲੇ ਦਿਨਾਂ ਵਿੱਚ ਪਿਆਜ਼ ਦੇ ਭਾਅ ਵਿੱਚ 20 ਰੁਪਏ ਤੱਕ ਦੀ ਕਮੀ ਆਉਣ ਦੀ ਸੰਭਾਵਨਾ ਹੈ। ਉਥੇ ਮੰਡੀ ਵਿੱਚ ਪਿਆਜ਼ ਖਰੀਦਣ ਆਏ ਛੋੱਟੇ ਵਪਾਰੀਆਂ ਦੀ ਮੰਨੀਏ ਤਾ ਲੋਕ ਪਾ ਜਾ ਅੱਧਾ ਕਿਲੋ ਤੋਂ ਵੱਧ ਪਿਆਜ਼ ਨਹੀਂ ਖਰੀਦ ਦੇ ਕਿਉਂ ਕਿ ਰੇਟ ਕਾਫੀ ਜ਼ਿਆਦਾ ਹੈ ।

Bite..... ਜਤਿੰਦਰ ਖੁਰਾਣਾ ਭਾਰਤੀ ਵਪਾਰੀ

Bite.... ਵਪਾਰੀ

Last Updated : Dec 9, 2019, 9:11 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.