ਅੰਮ੍ਰਿਤਸਰ: ਲੋਕਾਂ ਦੀ ਸੁਰੱਖਿਆ ਲਈ ਪੁਲਿਸ 24 ਘੰਟੇ ਤੈਨਾਤ ਹੋ ਕੇ ਪੂਰੀ ਤਨਦੇਹੀ ਨਾਲ ਆਪਣੀ ਡਿਉਟੀ ਦਿੰਦੀ ਹੈ ਅਤੇ ਸ਼ਹਿਰ ਦੇ ਚੱਪੇ-ਚੱਪੇ ਉੱਤੇ ਨਿਗਾਹ ਰੱਖਦੀ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਪਰ ਅੱਜ ਕੱਲ ਚੋਰਾਂ ਅਤੇ ਬਦਮਾਸ਼ਾ ਦੇ ਹੌਂਸਲੇ ਬੁੰਲਦ ਹੋ ਚੁੱਕੇ ਹਨ ਜਿਸ ਦੇ ਬਾਵਜੂਦ ਵੀ ਕਈ ਥਾਵਾਂ ਉੱਤੇ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ। ਹੁਣ ਪੁਲਿਸ ਨੇ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਲਗਾ ਦਿੱਤੇ ਹਨ ਤਾਂ ਜੋ ਸ਼ਹਿਰ ਵਿੱਚ ਹੋ ਰਹੀਆਂ ਚੋਰੀ ਅਤੇ ਲੁਟਾਂ-ਖੋਹਾਂ ਦੀ ਵਾਰਦਾਤਾਂ ਉੱਤੇ ਲਗਾਮ ਲਗਾਈ ਜਾਵੇ।
ਸਭ ਤੋਂ ਵੱਧ ਕੈਮਰੇ ਨੋਰਥ ਡਵੀਜ਼ਨ 'ਚ
ਇਸ ਸਬੰਧ ਵਿੱਚ ਕੰਟਰੋਲ ਰੂਮ ਦੇ ਇੰਚਾਰਜ ਸ਼ਿਵ ਦਰਸ਼ਨ ਸਿੰਘ ਨੇ ਕਿਹਾ ਕਿ ਸੇਵ ਸਿੱਟੀ ਪ੍ਰੋਜੈਕਟ ਵਿੱਚ ਗੁਰੂ ਦੀ ਨਗਰੀ ਵਿੱਚ 202 ਦੇ ਕਰੀਬ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਜਿਆਦਾਤਰ ਸੀਸੀਟੀਵੀ ਕੈਮਰੇ ਨੋਰਥ ਡਵੀਜ਼ਨ ਦੇ ਖੇਤਰ ਵਿੱਚ ਲੱਗੇ ਹਨ। ਜਿਸ ਵਿੱਚੋ ਕੁਝ ਕੈਮਰੇ ਚੱਲ ਰਹੇ ਹਨ ਤੇ ਕੁਝ ਖਰਾਬ ਹਨ।
ਕੈਮਰੇ ਦੇ ਲੱਗਣ ਨਾਲ ਕ੍ਰਾਈਮ ਬਹੁਤ ਕੰਟੋਰਲ
ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਦੇ ਲਗਣ ਨਾਲ ਕ੍ਰਾਈਮ ਬਹੁਤ ਕੰਟੋਰਲ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਵੀ ਕ੍ਰਮੀਨਲ ਨੂੰ ਪਤਾ ਲੱਗਦਾ ਹੈ ਕਿ ਇਸ ਖੇਤਰ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਉੱਥੇ ਉਹ ਵਾਰਦਾਤ ਕਰਨ ਤੋਂ ਗੁਰੇਜ਼ ਕਰਦਾ ਹੈ।
ਸੀਸੀਟੀਵੀ ਨਾਲ ਸੁਲਝਿਆ ਸ਼ਿਵਾਗੀ ਕੇਸ
ਉਨ੍ਹਾਂ ਕਿਹਾ ਕਿ ਉਨ੍ਹਾਂ ਸੀਸੀਟੀਵੀ ਕੈਮਰੇ ਨਾਲ ਕਾਫੀ ਕੇਸਾਂ ਦੇ ਗੁੱਥੀ ਸੁਲਝਾਇਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਡਾਕਟਰ ਸ਼ਿਵਾਗੀ ਦਾ ਕੇਸ ਵੀ ਸੀਸੀਟੀਵੀ ਕੈਮਰੇ ਨਾਲ ਹੀ ਟਰੇਸ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਿਆਦਾਤਰ ਕ੍ਰਾਈਮ 88 ਫੁੱਟ ਰੋਡ, ਮਾਲ ਰੋਡ, ਕੰਪਨੀ ਬਾਗ ਦੇ ਖੇਤਰ ਵਿੱਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੈਮਰਿਆਂ ਦੀ ਮਦਦ ਨਾਲ ਸ਼ਹਿਰ ਵਿੱਚ ਕਾਫੀ ਹੱਦ ਤੱਕ ਕ੍ਰਾਈਮ ਰੁੱਕ ਗਿਆ ਹੈ।
ਉਨ੍ਹਾਂ ਕਿਹਾ ਕਿ ਕੈਮਰੇ ਸਿਕਉਰਟੀ ਮੈਨ ਦਾ ਕੰਮ ਕਰਦਾ ਹੈ। ਉਨ੍ਹਾਂ ਸੀਸੀਟੀਵੀ ਕੈਮਰੇ ਲੋਕਾਂ ਆਪਣੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਲਗਾਉਣਾ ਚਾਹੀਦਾ ਹੈ।