ਅੰਮ੍ਰਿਤਸਰ: ਸੱਚਖੰਡ ਸ੍ਰੀ ਦਰਬਾਰ ਸਾਹਿਬ (Sachkhand Sri Darbar Sahib)ਨਜ਼ਦੀਕ ਬਣੇ ਵਿਰਾਸਤੀ ਮਾਰਗ (Heritage path) 'ਚ ਨੋ ਪਾਰਕਿੰਗ 'ਚ ਰੋਜ਼ਾਨਾ ਹੀ ਲੋਕ ਅਤੇ ਸ਼ਰਧਾਲੂ ਗੱਡੀਆਂ ਪਾਰਕ ਕਰ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਚੱਲ ਜਾਂਦੇ ਹਨ ਅਤੇ ਕੁਝ ਲੋਕ ਨੋ ਪਾਰਕਿੰਗ 'ਚ ਗੱਡੀਆਂ ਪਾਰਕ ਕਰਕੇ ਆਪਣੇ ਨਿੱਜੀ ਕੰਮਾਂ ਲਈ ਚਲੇ ਜਾਂਦੇ ਹਨ। ਜਿਸ ਦੌਰਾਨ ਉੱਥੇ ਬਣੀ ਪੁਰਾਣੀ ਮਾਰਕੀਟ ਵਿਚ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੁਕਾਨਦਾਰਾਂ ਨੇ ਇਸ ਸੰਬੰਧੀ ਥਾਣਾ ਕੋਤਵਾਲੀ ਪੁਲਿਸ (Kotwali Police Station) ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਥਾਣਾ ਕੋਤਵਾਲੀ ਪੁਲਸ ਦੀ ਐੱਸ ਐੱਚ ਓ ਨੇ ਮੌਕੇ ਤੇ ਪਹੁੰਚ ਕੇ ਨੋ ਪਾਰਕਿੰਗ ਚ ਖੜ੍ਹੀਆਂ ਗੱਡੀਆਂ ਦੇ ਚਲਾਨ ਕੀਤੇ ਅਤੇ ਕੁਝ ਕੁ ਲੋਕਾਂ ਨੂੰ ਚਿਤਾਵਨੀ ਦੇ ਕੇ ਛੱਡਿਆ ਗਿਆ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਹੀ ਲੋਕ ਪਾਰਕਿੰਗ ਦੇ ਪੈਸੇ ਬਚਾਉਣ ਵਾਸਤੇ ਨੋ ਪਾਰਕਿੰਗ ਵਿੱਚ ਗੱਡੀਆਂ ਖੜ੍ਹੀਆਂ ਕਰਕੇ ਚਲੇ ਜਾਂਦੇ ਹਨ। ਜਿਸ ਦੌਰਾਨ ਇਸ ਮਾਰਕੀਟ ਵਿਚ ਰੋਜ਼ਾਨਾ ਕਈ ਘੰਟਿਆਂ ਤਕ ਜਾਮ ਵੀ ਦੇਖਣ ਨੂੰ ਮਿਲਦਾ ਹੈ। ਇਸ ਭਾਰੀ ਜਾਮ ਕਰਕੇ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਵੱਲੋਂ ਥਾਣਾ ਕੋਤਵਾਲੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਥਾਣਾ ਕੋਤਵਾਲੀ ਦੇ ਐਸਐਚਓ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਗਿਆ ਕਿ ਆਉਣ ਵਾਲੇ ਸਮੇਂ ਵਿਚ ਨੋ ਪਾਰਕਿੰਗ ਚ ਲੋਕ ਗੱਡੀਆਂ ਖੜ੍ਹੀਆਂ ਨਹੀਂ ਕਰਨਗੇ ਅਗਰ ਅਜਿਹਾ ਕਰਦਿਆਂ ਅਤੇ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਦੇ ਨਜ਼ਦੀਕ ਪੁਰਾਣੀ ਮਾਰਕਿਟ ਦਾ ਇਹ ਖੇਤਰ ਨੋ ਪਾਰਕਿੰਗ ਜੋਨ ਹੈ। ਅਸੀਂ ਇੱਥੇ ਗੱਡੀਆਂ ਪਾਰਕ ਨਾ ਕਰਨ ਸੰਬੰਧੀ ਕਈ ਵਾਰ ਚਿਤਾਵਨੀ ਦੇ ਚੁੱਕੇ ਹਾਂ ਅਤੇ ਹੁਣ ਨੋ ਪਾਰਕਿੰਗ ਖੇਤਰ ਵਿੱਚ ਖੜ੍ਹੀਆਂ ਗੱਡੀਆਂ ਦੇ ਚਲਾਨ ਕੱਟੇ ਜਾਣਗੇ। ਉਨ੍ਹਾਂ ਕਿਹਾ ਕਿ ਲੋੜ ਮਹਿਸੂਸ ਹੋਈ ਤਾਂ ਇਸ ਖੇਤਰ ਵਿੱਚ ਗੱਡੀਆਂ ਬੈਨ ਵੀ ਕੀਤੀਆਂ ਜਾਣਗੀਆ।
ਇਹ ਵੀ ਪੜ੍ਹੋ: ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ ਚੋਰੀ ਦੇ 47 ਮੋਟਰਸਾਈਕਲ ਕੀਤੇ ਬਰਾਮਦ