ਅੰਮ੍ਰਿਤਸਰ: ਆਏ ਦਿਨ ਪੰਜਾਬ ਵਿਚ ਵਧ ਰਿਹਾ ਨਸ਼ੇ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਮੁਖੀ ਸਖ਼ਤ ਨਜ਼ਰ ਆ ਰਹੇ ਹਨ ਇਸ ਨੂੰ ਲੈਅ ਕੇ ਅੱਜ ਮਾਝੇ ਦੇ ਵੱਖ ਵੱਖ ਖੇਤਰਾਂ ਵਿੱਚ ਪੁਲਿਸ ਦਾ ਵੱਡਾ ਐਕਸ਼ਨ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਕਸਬਾ ਜੰਡਿਆਲਾ ਗੁਰੂ ਵਿੱਚ ਨਸ਼ੇ ਕਾਰਨ ਬਦਨਾਮ ਕੁਝ ਖੇਤਰਾਂ ਵਿਚ ਅੱਜ ਪੁਲਿਸ ਵਲੋਂ ਵੱਡੀ ਕਾਰਵਾਈ ਕਰਦਿਆਂ ਪੁਲਸ ਪਾਰਟੀਆਂ ਸਣੇ ਰੇਡ ਜਾਰੀ ਹਨ
ਦੱਸਣਯੋਗ ਹੈ ਕਿ ਇਹ ਰੇਡ ਆਈਜੀ ਰਕੇਸ਼ ਕੁਮਾਰ ਅਤੇ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਸਵਪਨ ਸ਼ਰਮਾ ਆਈਪੀਐਸ ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਵਲੋਂ ਕੀਤੀ ਗਈ। ਜਿਸ ਵਿਚ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਬਿਆਸ, ਥਾਣਾ ਖਲਚੀਆਂ, ਥਾਣਾ ਜੰਡਿਆਲਾ ਸਣੇ ਕਈ ਹੋਰ ਥਾਣਿਆਂ ਦੇ ਮੁਖੀ ਵੀ ਸ਼ਾਮਿਲ ਹਨ।
ਸੂਤਰਾਂ ਅਨੁਸਾਰ ਇਸ ਛਾਪੇਮਾਰੀ ਦੌਰਾਨ ਕਈ ਥਾਵਾਂ ਪੁਲਿਸ ਨੂੰ ਸਫਲਤਾ ਹਾਸਿਲ ਹੋ ਰਹੀ ਹੈ ਪਰ ਕਈ ਥਾਵਾਂ ’ਤੇ ਪੁਲਿਸ ਦੇ ਹੱਥ ਖਾਲੀ ਹਨ। ਦੱਸ ਦਈਏ ਕਿ ਜੰਡਿਆਲਾ ਦੇ ਕਈ ਇਲਾਕੇ ਚਿੱਟੇ ਕਾਰਨ ਬਦਨਾਮ ਹਨ ਅਤੇ ਚਿੱਟੇ ਦੇ ਕਥਿਤ ਤਸਕਰਾਂ ਕਾਰਨ ਆਮ ਲੋਕ ਕਾਫੀ ਪ੍ਰੇਸ਼ਾਨ ਦਿਖਾਈ ਦੇ ਰਹੇ ਸਨ ਪਰ ਅੱਜ ਦੀ ਇਸ ਰੇਡ ਤੋਂ ਬਾਅਦ ਪੁਲਿਸ ਕੀ ਬਰਾਮਦ ਕਰ ਪਾਉਂਦੀ ਹੈ ਉਹ ਵੀ ਜਲਦ ਸਾਹਮਣੇ ਆ ਜਾਵੇਗਾ।
ਇਹ ਵੀ ਪੜੋ: ਰੇਲਵੇ ਸਟੇਸ਼ਨ ਦੇ ਬਾਹਰ ਸੂਟਕੇਸ ਵਿੱਚੋਂ ਮਿਲੀ ਲਾਸ਼, ਫੈਲੀ ਸਨਸਨੀ