ਅੰਮ੍ਰਿਤਸਰ: ਸ਼ਹਿਰ ਵਿੱਚ ਮਨਜੀਤ ਨਾਂਅ ਦਾ ਨੌਜਵਾਨ ਜਾਅਲੀ ਪੁਲਿਸ ਬਣ ਕੇ ਔਰਤ ਦੇ ਘਰ 'ਚ ਦਾਖ਼ਲ ਗਿਆ। ਦਰਅਸਲ, ਰਮਨ ਸ਼੍ਰੀ ਨਾਂ ਦੀ ਔਰਤ ਦਾ ਆਪਣੀ ਨੂੰਹ ਨਾਲ ਝਗੜਾ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਨੂੰਹ ਨੇ ਆਪਣੇ ਸਹੁਰੇ ਵਾਲਿਆਂ ਨੂੰ ਧਮਕਾਉਣ ਲਈ ਨਕਲੀ ਪੁਲਿਸ ਵਾਲਾ ਭੇਜਿਆ ਸੀ।
ਪੁਲਿਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।