ਅੰਮ੍ਰਿਤਸਰ: ਹਲਕਾ ਜੰਡਿਆਲਾ ਦੇ ਗਹਿਰੀ ਰੋਡ 'ਤੇ ਬੀਤੀ ਰਾਤ ਲੁਟੇਰੇ ਉਸ ਵੇਲੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਨਾਕਾਮ ਹੋ ਗਏ ਜਦੋ ਲੁਟੇਰਿਆਂ ਨੂੰ ਪੁਲਿਸ ਨੇ ਆਮ ਲੋਕਾਂ ਦੀ ਮਦਦ ਨਾਲ ਕਾਬੂ ਕੀਤਾ।
ਦਰਅਸਲ ਬੀਤੀ ਰਾਤ 1 ਵਜੇ ਦੇ ਕਰੀਬ 3 ਲੁਟੇਰੇ ਸੜਕ 'ਤੇ ਬਣੇ ਇੱਕ ਏਟੀਐਮ ਵਿਚ ਵੜ ਗਏ ਅਤੇ ਲੁੱਟ ਕਰਨ ਲੱਗੇ, ਅਤੇ ਜਿਸ ਵੇਲੇ ਲੁਟੇਰੇ ਏਟੀਐਮ ਤੋੜਨ ਲੱਗੇ ਤਾਂ ਬੈਂਕ ਦਾ ਗੇਂਟ ਖੁੱਲ੍ਹਣ ਦਾ ਅਲਾਰਮ ਹੈਡ ਕੁਆਰਟਰ ਦਿੱਲੀ ਵੱਜ ਗਿਆ, ਤਾਂ ਉਨ੍ਹਾਂ ਨੇ ਜੰਡਿਆਲਾ ਦੀ ਪੁਲਿਸ ਨੂੰ ਇਨ੍ਹਾਂ ਲੁਟੇਰੇਆ ਬਾਰੇ ਜਾਣਕਾਰੀ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇਲਾਕਿਆਂ ਨਿਵਾਸੀਆਂ ਦੀ ਮਦਦ ਨਾਲ ਲੁਟੇਰਿਆਂ ਨੂੰ ਕਾਬੂ ਕੀਤਾ।
ਇਹ ਵੀ ਪੜੋ: ਸਿੱਖ ਕਤਲ ਮਾਮਲਾ: ਕੈਪਟਨ ਦੀ ਪਾਕਿਸਤਾਨ ਨੂੰ ਨਸੀਹਤ- ਕਹੇ 'ਤੇ ਅਮਲ ਕਰਨ ਦਾ ਸਮਾਂ
ਇਸ ਬਾਰੇ ਜਾਣਕਾਰੀ ਦਿੰਦਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਦਲੇਰੀ ਵਖਾ ਕੇ ਏਟੀਐਮ ਦਾ ਦਰਵਾਜਾ ਬੰਦ ਕੀਤਾ। ਉਨ੍ਹਾਂ ਨੇ ਦੱਸਿਆ ਕਿ 5 ਲੁਟੇਰੇ ਏਟੀਐਮ ਲੁੱਟਣ ਲਈ ਆਏ ਸਨ, ਜਿਨ੍ਹਾਂ ਵਿਚੋਂ ਦੋ ਲੁਟੇਰੇ ਫਰਾਰ ਹੋ ਗਏ ਅਤੇ 3 ਲੁਟੇਰਿਆਂ ਕਾਬੂ ਕਰ ਲਿਆ ਹੈ।