ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਨਸ਼ਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਰਣਜੀਤ ਐਵੀਨਿਊ ਥਾਣੇ ਦੀ ਪੁਲਿਸ ਨੇ ਸ਼ਨਿਚਰਵਾਰ ਦੇਰ ਰਾਤ ਅਜਿਪਸ਼ੀਅਨ ਤੇ ਤਮਜ਼ਾਰਾ ਨਾਂ ਦੇ ਕਲੱਬਾਂ ਉਤੇ ਛਾਪਾ ਮਾਰਿਆ। ਪੁਲਿਸ ਨੇ ਦੋਵਾਂ ਬਾਰਾਂ ਦੇ ਮਾਲਕ, ਮੈਨੇਜਰ ਤੇ ਮੁਲਾਜ਼ਮਾਂ ਸਮੇਤ ਕੁੱਲ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਇੱਥੋਂ ਪਰੋਸੀ ਜਾ ਰਹੀ ਨਾਜਾਇਜ਼ ਸ਼ਰਾਬ ਅਤੇ ਹੁੱਕਾ ਬਰਾਮਦ ਕਰ ਕੇ ਕੇਸ ਦਰਜ ਕਰ ਲਿਆ ਹੈ।
ਅੰਮ੍ਰਿਤਸਰ ਵਿੱਚ ਚੱਲ ਰਹੇ ਨਾਜਾਇਜ਼ ਹੁੱਕਾ ਬਾਰ : ਦੂਜੇ ਪਾਸੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਵਿੱਚ ਲਗਾਤਾਰ ਪੌਸ਼ ਇਲਾਕਿਆਂ ਵਿੱਚੋਂ ਹੁਕਾ ਬਾਰ ਅਤੇ ਬੀਅਰ ਬਾਰ ਖੁੱਲ੍ਹ ਰਹੇ ਹਨ ਅਤੇ ਉਨ੍ਹਾਂ ਵਿੱਚ ਬਹੁਤ ਸਾਰੇ ਅਜਿਹੇ ਬੀਅਰ ਬਾਰ ਅਤੇ ਹੁੱਕਾ-ਬਾਰ ਹਨ ਜੋ ਕਿ ਕਾਨੂੰਨੀ ਤੌਰ ਉਤੇ ਮਾਨਤਾ ਨਹੀਂ ਰੱਖਦੇ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਲਾਇਸੈਂਸ ਜਿਸ ਤੋਂ ਬਾਅਦ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਛਾਪੇਮਾਰੀ ਕਰ ਕੇ ਦੋ ਨਾਜਾਇਜ਼ ਤੌਰ ਉਤੇ ਚੱਲ ਰਹੇ ਬੀਅਰ ਬਾਰ ਅਤੇ ਹੁੱਕਾ ਬਾਰ ਦੀ ਜਾਂਚ ਕੀਤੀ ਗਈ ਅਤੇ ਜਾਂਚ ਵਿਚ ਸਾਹਮਣੇ ਆਇਆ ਕਿ ਇਹ ਨਾਈਟ ਬਾਰ ਨਾਜਾਇਜ਼ ਤੌਰ ਉਤੇ ਚਲਾਏ ਜਾ ਰਹੇ ਹਨ। ਨਾ ਹੀ ਕੋਈ ਸ਼ਰਾਬ ਪਾਉਣ ਦਾ ਲਾਇਸੈਂਸ ਬਰਾਮਦ ਹੋਇਆ ਹੈ ਅਤੇ ਨਾ ਹੀ ਬਾਰ ਮਾਲਕ ਤੇ ਮੁਲਾਜ਼ਮ ਇਸ ਸਬੰਧੀ ਕੋਈ ਪੁਖਤਾ ਸਬੂਤ ਪੇਸ਼ ਕਰ ਸਕੇ ਹਨ। ਇਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਵੱਲੋਂ ਪੰਜ ਦੇ ਕਰੀਬ ਹੁੱਕੇ ਤੇ ਸ਼ਰਾਬ ਬਰਾਮਦ : ਗੱਲਬਾਤ ਕਰਦੇ ਹੋਏ ਏਸੀਪੀ ਨਾਰਥ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਬੀਤੀ ਦੇਰ ਰਾਤ ਥਾਣਾ ਸਿਵਲ ਲਾਈਨ ਦੀ ਪੁਲਿਸ ਟੀਮ ਵੱਲੋਂ ਮਾਲ ਰੋਡ ਉਤੇ ਤਮਜਾਰਾ ਨਾਈਟ ਹੁੱਕਾ ਬਾਰ ਉਤੇ ਰੇਡ ਕੀਤੀ ਜਿੱਥੇ ਲੋਕ ਹੁੱਕੇ ਦਾ ਸੇਵਨ ਤੇ ਨਾਲ ਸ਼ਰਾਬ ਪੀ ਰਹੇ ਸਨ। ਜਦੋਂ ਪੁਲਿਸ ਟੀਮ ਵੱਲੋਂ ਬਾਰ ਮਾਲਿਕ ਕੋਲੋਂ ਇਸਦਾ ਲਾਇਸੈਂਸ ਪੁੱਛਿਆ ਗਿਆ ਤਾਂ ਉਹ ਇਸਦਾ ਲਾਇਸੈਂਸ ਨਹੀਂ ਦਿਖਾ ਸਕੇ। ਉਹ ਨਾਜਾਇਜ਼ ਤੌਰ ਉਤੇ ਸ਼ਰਾਬ ਦਾ ਸੇਵਨ ਤੇ ਹੁੱਕੇ ਦਾ ਸੇਵਨ ਕਰਵਾ ਰਹੇ ਸਨ, ਜਿਸਦੇ ਚੱਲਦੇ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਪੰਜ ਦੇ ਕਰੀਬ ਹੁੱਕੇ ਤੇ ਕੁੱਝ ਸ਼ਰਾਬ ਵੀ ਬਰਾਮਦ ਕੀਤੀ ਗਈ।
ਇਕ ਹੋਰ ਬਾਰ ਉਤੇ ਛਾਪੇਮਾਰੀ : ਪੁਲਿਸ ਵੱਲੋਂ ਇਸ ਬਾਰ ਦੇ ਮਾਲਿਕ ਤੇ ਮੈਨੇਜਰ ਅਤੇ ਦੋ ਮੁਲਾਜ਼ਮਾਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਥਾਣਾ ਰਣਜੀਤ ਐਵਨਿਊ ਦੇ ਅਧੀਨ ਪੈਂਦੇ ਏਗਪਟੈਨ ਬਾਰ ਵਿੱਚ ਰੇਡ ਕੀਤੀ ਤਾਂ ਇੱਥੇ ਵੀ ਬਿਨਾਂ ਲਾਇਸੈਂਸ ਤੋਂ ਹੁੱਕੇ ਤੇ ਸ਼ਰਾਬ ਦਾ ਸੇਵਨ ਕਰਵਾਈਆ ਜਾ ਰਿਹਾ ਸੀ, ਜਿਸ ਉਤੇ ਥਾਣਾ ਰਣਜੀਤ ਐਵੇਨਿਊ ਦੀ ਪੁਲਿਸ ਨੇ 10 ਦੇ ਕਰੀਬ ਹੁੱਕੇ ਤੇ 20 ਸ਼ਰਾਬ ਦੀਆਂ ਨਾਜਾਇਜ਼ ਬੋਤਲਾਂ ਬਰਾਮਦ ਕੀਤੀਆਂ ਹਨ। ਪੁਲਿਸ ਵੱਲੋਂ ਇੱਸ ਬਾਰ ਦੇ ਮਾਲਿਕ ਸਣੇ ਤਿੰਨ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ।