ਅੰਮ੍ਰਿਤਸਰ: ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਵਜੋਂ ਜਾਣੇ ਪੰਜਾਬ ਦੀ ਮਿੱਟੀ ਵਿੱਚ ਇੰਨੀ ਤਾਕਤ ਹੈ ਕਿ ਦੇਸ਼ ਵਿਦੇਸ਼ ਵਿੱਚ ਮੌਸਮਾਂ ਅਨੁਸਾਰ ਲੱਗਣ ਵਾਲੀਆਂ ਫਸਲਾਂ ਜਾਂ ਰੁੱਖ ਇੱਥੇ ਬੇਮੌਸਮ ਵਿੱਚ ਵੀ ਹੋ ਜਾਂਦੇ ਹਨ। ਅਜਿਹੇ ਹੀ ਇਕ ਰੁੱਖ ਦੀ ਚਰਚਾ ਠੰਡੇ ਮੁਲਕ ਵਜੋਂ ਜਾਣੇ ਜਾਂਦੇ ਕੈਨੇਡਾ ਦੀ ਧਰਤੀ ਤੋਂ ਲੈ ਕੇ ਪੰਜਾਬ ਤੱਕ ਹੈ। ਦੱਸ ਦਈਏ ਕਿ ਅੰਮ੍ਰਿਤਸਰ ਦੇ ਕਿਸਾਨ ਸਰਵਣ ਸਿੰਘ ਮਾਨ ਨੇ ਪ੍ਰਯੋਗ ਦੇ ਤੌਰ ਉੱਤੇ ਕੁਝ ਸਾਲ ਪਹਿਲਾਂ ਪੰਜਾਬ ਵਿੱਚ ਵੱਖ-ਵੱਖ ਥਾਵਾਂ ਉੱਤੇ ਮਹਗਿੰਨੀ ਦੇ ਰੁੱਖ ਲਗਾਏ ਗਏ ਸਨ, ਜੋ ਸਫ਼ਲ ਹੋ ਗਏ ਤੇ ਹੁਣ ਕਿਸਾਨ ਇਹਨਾਂ ਨੂੰ ਪ੍ਰਫੁੱਲਿਤ ਕਰਨ ਦੀ ਤਿਆਰੀ ਵਿੱਚ ਹੈ। ਦੱਸ ਦਈਏ ਕਿ ਇਹ ਰੁੱਖ ਖ਼ਾਸ ਤੌਰ ਉੱਤੇ ਕੈਨੇਡਾ ਵਿੱਚ ਜ਼ਿਆਦਾਤਰ ਦੇਖਣ ਨੂੰ ਮਿਲਦੇ ਹਨ।
ਮਹਾਗਿਨੀ ਰੁੱਖ ਦੇ ਲੱਕੜ ਦੀ ਕੀ ਹੈ ਵਿਸ਼ੇਸ਼ਤਾ: ਕਿਸਾਨ ਸਰਵਣ ਸਿੰਘ ਨੇ ਦੱਸਿਆ ਕਿ ਇਸ ਰੁੱਖ ਦੀ ਕਾਫੀ ਮਹੱਤਤਾ ਹੈ ਅਤੇ ਇਹ ਭਾਰਤ ਦਾ ਵੀ ਪੁਰਾਤਨ ਰੁੱਖ ਹੈ, ਪਰ ਲੰਘੇ ਲੰਬੇ ਸਮੇਂ ਤੋਂ ਲੋਕਾਂ ਵਲੋਂ ਅਣਗੌਲੇ ਜਾਣ ਜਾਂ ਫਿਰ ਕਹਿ ਲਓ ਕਿ ਪੂਰਨ ਜਾਣਕਾਰੀ ਨਾ ਹੋਣ ਦੇ ਚੱਲਦੇ ਇਸ ਨੂੰ ਨਹੀਂ ਲਗਾਇਆ ਗਿਆ। ਇਸ ਤੋਂ ਇਲਾਵਾ ਜਾਣਦੇ ਹਾਂ ਕਿ ਇਹ ਮਹਾਗਿਨੀ ਰੁੱਖ ਦੀ ਲੱਕੜ ਕਿੱਥੇ-ਕਿੱਥੇ ਕੰਮ ਆਉਂਦੀ ਹੈ।
ਮਹਾਗਿਨੀ ਰੁੱਖ ਦੀ ਲੱਕੜ ਦੀ ਗੱਲ ਕਰੀਏ ਤਾਂ ਇਹ ਤਬਲਾ, ਹਰਮੋਨੀਅਮ ਸਮੇਤ ਹੋਰਨਾਂ ਸਾਜਾਂ ਨੂੰ ਬਣਾਉਣ, ਵਾਟਰ ਪਰੂਫ ਹੋਣ ਕਾਰਨ ਸਮੁੰਦਰੀ ਜਹਾਜ਼ ਵਿੱਚ, ਰਾਇਫਲਾਂ ਦੇ ਬਟ ਬਣਾਉਣ, ਇਕ ਵੱਡੇ ਮਹਿੰਗੀ ਕਾਰ ਦੇ ਬ੍ਰਾਂਡ ਵਲੋਂ ਡਦੈਸ਼ਬੋਰਡ ਅੰਦਰੂਨੀ ਡੈਕੋਰੇਸ਼ਨ, ਸੂਹੇ ਲਾਲ ਰੰਗ ਦੀ ਇਕ ਕਿਸਮ ਹੋਣ ਕਰਕੇ ਕੋਠੀਆਂ ਦੇ ਵਿੱਚ ਸਜਾਵਟੀ ਤੌਰ ਵਜੋਂ ਵਰਤਣ ਅਤੇ ਮਹਿੰਗੇ ਘਰਾਂ ਜਾਂ ਦਫ਼ਤਰਾਂ ਵਿੱਚ ਦਰਵਾਜ਼ਿਆਂ ਲਈ ਵਰਤੀ ਜਾਂਦੀ ਹੈ। ਜਿਸ ਦਾ ਵੱਡਾ ਫਾਇਦਾ ਇਹ ਹੈ ਕਿ ਇਸ ਰੁੱਖ ਦੀ ਲੱਕੜ ਨੂੰ ਸਿਉਂਕ ਨਹੀਂ ਲੱਗਦੀ। ਇਸ ਦੇ ਨਾਲ ਹੀ ਇਸ ਰੁੱਖ ਦੀ ਛਾਲ ਤੋਂ ਮੱਛਰ ਭਜਾਉਣ ਦੇ ਪਦਾਰਥ ਬਣਾਏ ਜਾਂਦੇ ਹਨ। ਦੱਸਣਯੋਗ ਹੈ ਕਿ ਇਸ ਰੁੱਖ ਤੇ ਕਰੀਬ 5 ਤੋਂ 6 ਸਾਲ ਬਾਅਦ ਸਕਾਈ ਫਰੂਟ ਲੱਗਦਾ ਹੈ, ਜਿਸ ਦੇ ਬੀਜ ਤੋਂ ਡਾਈਬਟੀਜ ਸਣੇ ਹੋਰਨਾਂ ਵੱਖ-ਵੱਖ ਬਿਮਾਰੀਆਂ ਦੇ ਲਈ ਬਣਾਈਆਂ ਜਾਣ ਵਾਲੀਆਂ ਦਵਾਈਆਂ ਵਿੱਚ ਉਪਯੋਗ ਹੁੰਦਾ ਹੈ।
ਕਿੰਨੀ ਕੁ ਹੈ ਬਜ਼ਾਰਾਂ ਵਿੱਚ ਕੀਮਤ: ਕਿਸਾਨ ਸਰਵਣ ਸਿੰਘ ਨੇ ਦੱਸਿਆ ਕਿ ਆਮ ਤੌਰ ਉੱਤੇ ਇਸ ਰੁੱਖ ਦੀ ਲੱਕੜ ਹੋਰਨਾਂ ਰੁੱਖਾਂ ਦੀ ਲੱਕੜ ਨਾਲੋਂ ਕਾਫੀ ਮਹਿੰਗੀ ਪੈਂਦੀ ਹੈ, ਜਿਸ ਦਾ ਵੱਡਾ ਕਾਰਨ ਇਸ ਦੀ ਲੱਕੜ ਨਾਲ ਜੁੜੀਆਂ ਕਾਫਿਤਰ ਖ਼ਾਸੀਅਤਾਂ ਹਨ। ਉਨ੍ਹਾਂ ਦੱਸਿਆ ਕਿ ਇਸ ਦਾ ਇਕ ਰੁੱਖ 14 ਤੋਂ 15 ਸਾਲ ਵਿੱਚ ਮੁਕੰਮਲ ਤਿਆਰ ਹੋ ਜਾਂਦਾ ਹੈ ਅਤੇ ਉਸ ਦੌਰਾਨ ਕਰੀਬ 1 ਲੱਖ ਰੁਪਏ ਤੱਕ ਉਸਦੀ ਕੀਮਤ ਬਣਦੀ ਹੈ। ਉਨ੍ਹਾਂ ਦੱਸਿਆ ਇਸ ਰੁੱਖ ਦੀ ਲੱਕੜ ਸਾਗਵਾਣ ਤੋਂ ਵੀ ਮਹਿੰਗੀ ਹੁੰਦੀ ਹੈ ਅਤੇ ਕਰੀਬ 5 ਹਜ਼ਾਰ ਰੁਪਏ ਪ੍ਰਤੀ ਘਣ ਫੁੱਟ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਇਸਦਾ ਨਿਰਧਾਰਿਤ ਮੁੱਲ ਨਾ ਹੋਣ ਦਾ ਇਕ ਵੱਡਾ ਕਾਰਨ ਹੈ ਕਿ ਖਪਤ ਅਨੁਸਾਰ ਭਾਰਤ ਵਿੱਚ ਇਸਦੀ ਉਪਜ ਨਹੀਂ ਹੈ। ਜਿਸ ਕਾਰਨ ਭਾਅ ਵਿੱਚ ਵਾਧਾ ਘਾਟਾ ਦੇਖਣ ਨੂੰ ਮਿਲਦਾ ਹੈ।
- Explosion in a firecracker factorys: ਤਾਮਿਲਨਾਡੂ 'ਚ ਪਟਾਕਿਆਂ ਦੀਆਂ ਦੋ ਫੈਕਟਰੀਆਂ 'ਚ ਧਮਾਕਿਆਂ ਨਾਲ 11 ਲੋਕਾਂ ਦੀ ਮੌਤ, 15 ਤੋਂ ਵੱਧ ਜ਼ਖਮੀ
- Robbery in Bathinda: ਪਿਸਤੌਲ ਦੀ ਨੌਕ 'ਤੇ ਗਹਿਣਿਆਂ ਦੀ ਦੁਕਾਨ ਤੋਂ ਲੁੱਟ, ਘਟਨਾ ਸੀਸੀਟੀਵੀ 'ਚ ਕੈਦ
- War effect on Shoes Export Business: ਇਜ਼ਰਾਈਲ-ਫਲਸਤੀਨ ਯੁੱਧ ਨੇ ਆਗਰਾ ਦੇ ਜੁੱਤੀਆਂ ਦੇ ਕਾਰੋਬਾਰ ਨੂੰ ਦਿੱਤਾ ਝਟਕਾ, ਸਰਦੀਆਂ ਦੇ ਮੌਸਮ ਦਾ ਗ੍ਰਾਫ ਆਰਡਰ ਹੋਇਆ ਘੱਟ
ਕਿਸਾਨਾਂ ਨੂੰ ਅਪੀਲ: ਕਿਸਾਨ ਸਰਵਣ ਸਿੰਘ ਨੇ ਦੱਸਿਆ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਹੁਣ ਕਾਫ਼ਿਤਰ ਕਿਸਾਨ ਇਸ ਰੁੱਖ ਦੀ ਵਿਸ਼ੇਸ਼ਤਾ ਨੂੰ ਮੁੱਖ ਰੱਖ ਕੇ ਇਸ ਵੱਲ ਝੁਕਾਅ ਕਰਦੇ ਹੋਏ ਆਪਣੇ ਖੇਤਾਂ ਵਿੱਚ ਇਸ ਨੂੰ ਲਗਾ ਰਹੇ ਹਨ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ, ਆਮ ਤੌਰ ਸਫ਼ੈਦਾ, ਪਾਪੂਲਰ, ਧਰੇਕ ਸਣੇ ਹੋਰ ਕਈ ਅਜਿਹੇ ਰੁੱਖ ਹਨ ਅਤੇ ਜਿਨ੍ਹਾਂ ਨੂੰ ਪਾਲਦੇ ਸਮਾਂ ਤੇ ਪਾਣੀ ਦੋਵੇਂ ਵਧੇਰੇ ਖਰਚ ਹੁੰਦੇ ਹਨ, ਪਰ ਆਖਿਰਕਾਰ ਉਹ ਬਾਲਣ ਦੇ ਹੀ ਕੰਮ ਆਉਂਦੇ ਹਨ। ਜਿਸ ਲਈ ਕਿਸਾਨਾਂ ਨੂੰ ਉਸ ਤੋਂ ਹਟਕੇ ਵੱਖਰੀ ਖੇਤੀ ਦੇ ਨਾਲ ਵੱਖਰੀ ਸੋਚ ਰੱਖਦਿਆਂ, ਇਸ ਕਮਾਈ ਵਾਲੇ ਜਾਂ ਭਵਿੱਖ ਵਿੱਚ ਉਸਾਰੀ ਵਜੋਂ ਕੰਮ ਆਉਣ ਵਾਲੇ ਰੁੱਖ ਲਗਾਉਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਸਾਲਾਂ ਤੋਂ ਉਹ ਪੰਜਾਬ ਦੇ ਵੱਖ-ਵੱਖ ਕੋਨਿਆਂ ਵਿੱਚ ਜਾ ਕੇ ਕਿਸਾਨ ਮੇਲਿਆਂ ਦੌਰਾਨ ਇਸ ਰੁੱਖ ਨੂੰ ਪ੍ਰਯੋਗ ਦੇ ਤੌਰ ਉੱਤੇ ਕਾਫੀ ਕਿਸਾਨਾਂ ਨੂੰ ਦਿੰਦੇ ਰਹੇ ਹਨ, ਜਿਨ੍ਹਾਂ ਵਿੱਚੋਂ ਕਾਫੀ ਜਗ੍ਹਾ ਇਹ ਪ੍ਰਯੋਗ ਵਿੱਚ ਸਫਲਤਾ ਮਿਲੀ ਹੈ।