ਅੰਮ੍ਰਿਤਸਰ: ਡੇਢ ਸਾਲ ਪਹਿਲਾਂ ਪਾਕਿਸਤਾਨ ਤੋਂ ਭਾਰਤ ਆਏ 100 ਦੇ ਕਰੀਬ ਸ਼ਰਧਾਲੂਆਂ ਅੱਜ ਵਾਪਸ ਆਪਣੇ ਵਤਨ ਪਰਤ ਗਏ ਹਨ। ਇਹ ਸਰਧਾਲੂ ਭਾਰਤ ਮੰਦਿਰਾਂ ਦੇ ਦਰਸ਼ਨ ਕਰਨ ਲਈ ਆਏ ਸਨ। ਵਤਨ ਵਾਪਸੀ ਮੌਕੇ ਭਾਰਤ ਸਰਕਾਰ ਵੱਲੋਂ 80 ਦੇ ਕਰੀਬ ਜਥੇ ਦੇ ਮੈਂਬਰਾਂ ਨੂੰ ਪਾਕਿਸਤਾਨ ਭੇਜਿਆ ਗਿਆ, ਪਰ 20 ਮੈਂਬਰਾਂ ਨੂੰ ਕੋਰੋਨਾ ਟੈਸਟ ਦੇ ਚਲਦਿਆਂ ਰੋਕਿਆ ਗਿਆ ਸੀ, ਹਾਲਾਂਕਿ ਅਟਾਰੀ ਦੇ ਸਰਕਾਰੀ ਹਸਪਤਾਲ ਵਿੱਚ ਟੈਸਟ ਕਰਵਾਉਣ ਤੋਂ ਬਾਅਦ ਉਨ੍ਹਾਂ 20 ਮੈਂਬਰਾਂ ਨੂੰ ਵੀ ਪਾਕਿਸਤਾਨ ਜਾਣ ਦੀ ਮਨਜ਼ਰੀ ਮਿਲ ਗਈ ਹੈ।
ਇਸ ਜਥੇ ਵਿੱਚ ਇੱਕ ਪਰਿਵਾਰ ਦੇ 5 ਮੈਂਬਰਾਂ ਨੂੰ ਪਾਕਿਸਤਾਨ ਵੱਲੋਂ ਆਉਣ ਦੀ ਮਨਜ਼ੂਰੀ ਨਹੀਂ ਮਿਲੀ, ਜਿਸ ਦਾ ਕਾਰਨ ਹੈ, ਕਿ ਉਸ ਪਰਿਵਾਰ ਵਿੱਚ 2 ਦਿਨ ਪਹਿਲਾਂ ਬੇਟੀ ਨੇ ਜਨਮ ਲਿਆ ਹੈ। ਇਸ ਸੰਬਧੀ ਗੱਲਬਾਤ ਕਰਦਿਆਂ, ਅਟਾਰੀ ਵਾਹਗਾ ਸਰਹੱਦ ‘ਤੇ ਤੈਨਾਤ ਪਰੋਟੌਕੌਲ ਅਧਿਕਾਰੀ ਏ.ਐੱਸ.ਆਈ. ਅਰੁਣ ਕੁਮਾਰ ਨੇ ਕਿਹਾ, ਕਿ ਡੇਢ ਸਾਲ ਪਹਿਲਾਂ ਵੱਖ-ਵੱਖ ਮੰਦਿਰਾ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਤੋਂ 100 ਦੇ ਕਰੀਬ ਸਰਧਾਲੂਆਂ ਦਾ ਜਥਾ ਭਾਰਤ ਪਹੁੰਚਿਆ ਸੀ। ਜੋ ਬਾਅਦ ਵਿੱਚ ਕੋਰੋਨਾ ਕਾਰਨ ਇੱਥੇ ਹੀ ਫਸ ਗਿਆ ਸੀ।
ਵਤਨ ਵਾਪਸੀ ਮੌਕੇ ਇਨ੍ਹਾਂ ਲੋਕਾਂ ਵਿੱਚ ਖੁਸ਼ੀ ਵੇਖੀ ਗਈ, ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਵੱਲੋਂ ਆਪਣੀ ਵਤਨ ਵਾਪਸੀ ਲਈ ਭਾਰਤ ਸਰਕਾਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਲੋਕਾਂ ਨੇ ਕਿਹਾ, ਕਿ ਜੇਕਰ ਭਾਰਤ ਤੇ ਪਾਕਿਸਤਾਨ ਵਿਚਾਲੇ ਬਾਰਡਰ ਖ਼ਤਮ ਹੋ ਜਾਣ, ਤਾਂ ਦੋਵਾਂ ਮੁਲਕਾਂ ਦੇ ਲੋਕ ਆਪਣੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਅਰਾਮ ਆ ਜਾ ਸਕਦੇ ਹਨ।