ਅੰਮ੍ਰਿਤਸਰ: ਸਾਕਾ ਨੀਲਾ ਤਾਰਾ, ਜਿਸ ਦਾ ਨਾਂ ਹੀ ਤੁਹਾਡੇ ਜ਼ਹਿਨ 'ਚ ਕਈ ਕੌੜੀਆਂ ਅਤੇ ਖੂਨ ਨਾਲ ਲਿਬੜੀਆਂ ਤੇ ਦਰਦ ਨਾਲ਼ ਭਰੀਆਂ ਤਸਵੀਰਾਂ ਇੱਕੋ ਦਮ ਦਖਲ ਦੇ ਦਿੰਦਿਆਂ ਨੇ। ਪਰ ਉਸ ਵੇਲ਼ੇ ਉਸ ਸਾਰੇ ਹਲਾਤ ਨੂੰ ਆਪਣੇ ਲੈਂਸ ਰਾਹੀਂ ਤਸਵੀਰਾਂ 'ਚ ਕੈਦ ਕਰਨ ਵਾਲ਼ੇ ਸ਼ਖ਼ਸ ਅੱਜ ਜਦੋਂ ਪਿੱਛੇ ਮੁੜ ਕੇ ਵੇਖਦੇ ਨੇ ਤਾਂ ਯਾਦਾਂ ਦੇ ਪਿਟਾਰੇ ਚੋਂ ਕੀ ਕੁੱਝ ਨਿਕਲ ਕੇ ਸਾਹਮਣੇ ਆਉਂਦਾ ਹੈ... ਇਹ ਉਨ੍ਹਾਂ ਦੱਸਿਆ ਸਾਡੀ ਟੀਮ ਨੂੰ ਇਸ ਹਮਲੇ ਦੀ ਗਵਾਹੀ ਭਰਦੀਆਂ ਹਨ। ਉਹ ਤਸਵੀਰਾਂ ਜੋ ਈਟੀਵੀ ਨਾਲ ਗੱਲਬਾਤ ਕਰਦਿਆਂ ਫੋਟੋ ਜਰਨਲਿਸਟ ਸਤਪਾਲ ਦਾਨਿਸ਼ ਨੇ ਸਾਂਝੀਆਂ ਕੀਤੀਆਂ।
78 ਦੇ ਕਰੀਬ ਮਾਰੇ ਗਏ ਸੀ ਬੰਦੇ: ਉਨ੍ਹਾਂ ਦੱਸਿਆ ਕਿ ਹਰੇਕ ਲੀਡਰ ਦੀ ਸੋਚ ਆਮ ਲੋਕਾਂ ਦੇ ਨਾਲੋਂ ਵੱਖਰੀ ਹੁੰਦੀ ਹੈ..ਉਹਨਾਂ ਨੇ ਆਪਣੇ ਤਰੀਕੇ ਨਾਲ ਉਸ ਵੇਲ਼ੇ ਹਰ ਚੀਜ਼ ਨੂੰ ਚਲਾਇਆ। ਜਿਹੜੇ ਵੱਡੇ-ਵੱਡੇ ਲੀਡਰ ਸਨ। ਜਿੰਨ੍ਹਾਂ ਨੂੰ ਖ਼ਤਰਾ ਸੀ ਉਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਗ੍ਰਿਫ਼ਤਾਰੀ ਦਿੱਤੀ। ਫ਼ਿਰ ਗੁਰਚਰਨ ਸਿੰਘ ਟੌਹੜਾ ਨੇ ਗ੍ਰਿਫ਼ਤਾਰੀ ਦਿੱਤੀ। ਸੁਖਜਿੰਦਰ ਸਿੰਘ ਵੀ ਜੇਲ ਅੰਦਰ ਚਲੇ ਗਏ ਅਤੇ ਇੱਕ ਤਰੀਕੇ ਇੰਨ੍ਹਾਂ ਨੇ ਆਪਣੇ ਆਪ ਨੂੰ ਸੇਵ ਕੀਤਾ। ਉਨ੍ਹਾਂ ਕਿਹਾ ਕਿ ਇੱਕ ਕਾਂਡ ਤਰਨਤਾਰਨ ਵਿਖੇ ਹੋਇਆ ਸੀ। ਜਿੱਥੇ ਰੇਲ ਕ੍ਰਾਸਿੰਗ ਕਰਨ ਸਮੇਂ 78 ਦੇ ਕਰੀਬ ਬੰਦੇ ਮਾਰੇ ਗਏ ਪਰ ਉਨ੍ਹਾਂ ਬਾਰੇ ਕਿਸੇ ਨੇ ਨਹੀਂ ਸੋਚਿਆ। ਉਸ ਤੋਂ ਬਾਅਦ ਕਈ ਘਟਨਾਵਾਂ ਹੁੰਦੀਆਂ ਰਹੀਆਂ, ਜਿਸ ਕਰਕੇ ਤਣਾਅ ਵੱਧਦਾ ਗਿਆ। ਉਨ੍ਹਾਂ ਕਿਹਾ ਕਿ ਸੁਭੇਗ ਸਿੰਘ ਦੇ ਆਉਣ ਨਾਲ ਦਰਬਾਰ ਸਾਹਿਬ ਦੇ ਅੰਦਰ ਤਲਖ਼ ਮਾਹੌਲ ਸੀ।
ਕੀ-ਕੀ ਹੈ ਹੋ ਰਹੀ ਹੈ ਮੂਵਮੈਂਟ: ਜਿਸ ਦੇ ਚੱਲਦੇ ਅੰਦਰ ਮੋਰਚਾਬੰਦੀ ਵੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਸ ਮੋਰਚਾਬੰਦੀ ਨੂੰ ਵੇਖਣ ਅਤੇ ਟੋਹ ਲੈਣ ਲਈ ਸੀਆਰਪੀਐਫ ਨੇ 1 ਜੂਨ ਨੂੰ ਦਰਬਾਰ ਸਾਹਿਬ 'ਤੇ ਗੋਲੀ ਚਲਾਈ ਸੀ ਇਹ ਵੇਖਣ ਵਾਸਤੇ ਕਿ ਅੰਦਰ ਕਿੱਥੇ-ਕਿੱਥੇ ਕੀ-ਕੀ ਹੋ ਰਿਹਾ। ਉਨ੍ਹਾਂ ਵੇਖਿਆ ਕਿ ਅੰਦਰ ਕਿਸ ਤਰ੍ਹਾਂ ਦਾ ਮਾਹੌਲ ਹੈ ਅਤੇ ਕੀ-ਕੀ ਹੈ ਮੂਵਮੈਂਟ ਹੋ ਰਹੀ ਹੈ, ਉਸ ਤੋਂ ਬਾਅਦ ਅਧਿਕਾਰੀਆਂ ਦੇ ਕਹਿਣ 'ਤੇ ਤਿੰਨ-ਚਾਰ ਤਾਰੀਕ ਦੀ ਰਾਤ ਨੂੰ ਪੂਰਨ ਤੌਰ 'ਤੇ ਅਟੈਕ ਕੀਤਾ ਗਿਆ।
ਅੱਡੀਆਂ ਚੁੱਕ-ਚੁੱਕ ਨਾਅਰੇ ਲਗਾਉਂਦੇ: ਇਸ ਅਟੈਕ ਤੋਂ ਬਾਅਦ ਜੋ ਹਲਾਤ ਹੋਏ ਸਭ ਦੇ ਸਾਹਮਣੇ ਨੇ। ਸਭ ਕੁਝ ਤਹਿਸ-ਨਹਿਸ ਹੋ ਗਿਆ। ਕਈ ਲੋਕ ਸ਼ਹੀਦ ਹੋ ਗਏ। ਕਈ ਬੰਦੇ ਬੱਚ ਕੇ ਬਾਹਰ ਵੀਂ ਨਿਕਲ ਗਏ। ਜਿਹੜੇ ਕਈ ਲੋਕ ਅਜਿਹੇ ਵੀ ਵਿਚਰਦੇ ਨੇ, ਜਿੰਨ੍ਹਾਂ ਨੇ ਆਪਣੀਆਂ ਪਾਰਟੀਆਂ ਬਦਲ ਲਈਆਂ। ਜਿਹੜੇ ਲੋਕ ਆਪਣੀਆਂ ਅੱਡੀਆਂ ਚੁੱਕ-ਚੁੱਕ ਨਾਅਰੇ ਲਗਾਉਂਦੇ ਸਨ, ਅੱਜ ਉਨ੍ਹਾਂ ਚੋਂ ਕਈ ਲੋਕ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਨੇ। ਕੁੱਝ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਇਹ ਲੋਕ ਆਪੋ-ਆਪਣੇ ਫਾਇਦੇ ਮੁਤਾਬਿਕ ਬਿਨਾਂ ਪੈਂਦੀ ਦੇ ਲੋਟੇ ਵਾਂਗ ਪਾਰਟੀਆਂ ਬਦਲਦੇ ਨੇ। ਸਤਪਾਲ ਦਾਨਿਸ਼ ਨੇ ਦੱਸਿਆ ਕਿ ਜਿਹੜੇ ਲੋਕਾਂ ਦੀਆਂ ਜਾਨਾਂ ਗਈਆਂ ਨੇ। ਇਹ ਸੱਭ ਕੁਝ ਰਾਜਨੀਤਿਕ ਧਾਰਮਿਕ ਸਾਜਿਸ਼ ਦੇ ਤਹਿਤ ਹੋਇਆ। ਉਨ੍ਹਾਂ ਕਿਹਾ ਕਿ ਧਾਰਮਿਕ ਸੋਚ 'ਤੇ ਬੰਦੇ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਤੇ ਰਾਜਨੀਤਿਕ ਸੋਚ 'ਤੇ ਬੰਦੇ ਨੂੰ ਵਰਤਿਆ ਜਾਂਦਾ ਹੈ।
ਸ੍ਰੀ ਅਕਾਲ ਤਖਤ ਸਾਹਿਬ ਵੀ ਢਹਿ-ਢੇਰੀ ਕੀਤਾ : ਦਾਨਿਸ਼ ਕਹਿੰਦੇ ਨੇ ਕਿ ਇੱਕ ਸੱਪ ਨੂੰ ਮਾਰਨ ਤੋਂ ਬਾਅਦ ਕਦੇ ਹਵਾ ਵਿਚ ਛਾਲ਼ਾਂ ਨਾ ਮਾਰੋ ਖੁੱਡਾਂ ਵਿੱਚ ਬੈਠੇ ਸੱਪ ਹੋਰ ਵੀ ਤਹਾਨੂੰ ਵੇਖਦੇ ਹੁੰਦੇ ਹਨ। ਉਨ੍ਹਾ ਸੱਪਾਂ ਦੀਆਂ ਲਕੀਰਾਂ ਨੂੰ ਅਸੀਂ ਮੱਥਾ ਟੇਕੀ ਜਾਂਦੇ ਹਾਂ। ਉਸ ਦਾ ਕੋਈ ਫਾਇਦਾ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਉਸ ਵੇਲ਼ੇ 7 ਜੂਨ ਤੱਕ ਫੌਜ ਵੱਲੋਂ ਗੋਲਾ-ਬਾਰੀ ਹੁੰਦੀ ਰਹੀ। ਸੱਤ ਤਾਰੀਕ ਤੋਂ ਬਾਅਦ ਗੋਲਾ-ਬਾਰੀ ਬੰਦ ਹੋਈ ਕੋਈ ਵੀ ਸ਼ਖਸ ਅੰਦਰ ਨਹੀਂ ਸੀ ਜਾ ਸਕਦਾ। ਅੰਦਰ ਉਹੀ ਜਾ ਸਕਦਾ ਸੀ ਜਿਸ ਦਾ ਉਸ ਸਮੇਂ ਦੀ ਸਰਕਾਰ ਵੱਲੋਂ ਪਾਸ ਬਣਿਆ ਹੋਇਆ ਸੀ। ਪਬਲਿਕ ਦੇ ਲਈ 26 ਜੂਨ ਨੂੰ ਦਰਬਾਰ ਸਾਹਿਬ ਖੋਲ੍ਹਿਆ ਗਿਆ। ਜਦੋਂ ਅਸੀ ਅੰਦਰ ਜਾ ਕੇ ਵੇਖਿਆ ਸਭ ਕੁਝ ਢਹਿ-ਢੇਰੀ ਹੋ ਗਿਆ ਸੀ। ਸ੍ਰੀ ਅਕਾਲ ਤਖਤ ਸਾਹਿਬ ਵੀ ਢਹਿ-ਢੇਰੀ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਕੁੱਝ ਗੋਲੀਆਂ ਦਰਬਾਰ ਸਾਹਿਬ ਦੇ ਮੂਹਰੇ ਵੀ ਲੱਗੀਆਂ ਹੋਈਆਂ ਸਨ। ਸ੍ਰੋਮਣੀ ਕਮੇਟੀ ਵਲੋਂ ਹੁਣ ਉਹ ਗੋਲੀਆਂ ਵੀ ਹਟਾ ਦਿੱਤੀਆਂ ਗਈਆਂ ਹਨ ਅਤੇ ਜਿਹੜੀ ਬਾਬਾ ਜੀ ਦੀ ਬੀੜ ਨੂੰ ਗੋਲੀਆਂ ਲੱਗੀਆਂ ਸਨ, ਉਸ ਬੀੜ ਨੂੰ ਰਿਪੇਅਰ ਕਰ ਦਿੱਤਾ ਗਿਆ ਅਤੇ ਜਿਹੜੀ ਗੋਲ਼ੀ ਸੀ ਉਸ ਨੂੰ ਇੱਕ ਥਾਲੀ ਵਿਚ ਰੱਖ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਉਹ ਗੋਲੀ ਲੋਕਾਂ ਨੂੰ ਦਿਖਾਈ ਜਾਂਦੀ ਹੈ, ਲੋਕ ਮੂਰਖ ਹੋਏ ਪਏ ਹਨ ਉਸ ਨੂੰ ਮੱਥਾ ਟੇਕੀ ਜਾ ਰਹੇ ਹਨ।