ਅੰਮ੍ਰਿਤਸਰ: ਪੀਐਚਡੀ, ਐਲਐਲਬੀ ਅਤੇ ਪੰਜ ਵਾਰ ਐਮਏ ਕਰ ਚੁੱਕੇ ਡਾ. ਸੰਦੀਪ ਸਿੰਘ ਮੌਜੂਦਾ ਸਿਸਟਮ ਤੋਂ ਇੰਨਾ ਟੁੱਟ ਗਿਆ ਹੈ ਕਿ ਅੱਜ ਉਹ ਗਲੀਆਂ ਵਿੱਚ ਸਾਈਕਲ ਦੇ ਡੱਬੇ 'ਤੇ ਸਬਜ਼ੀ ਵੇਚਣ ਲਈ ਮਜਬੂਰ ਹੈ। ਇੰਨੀ ਵਿੱਦਿਆ ਹਾਸਲ ਕਰਨ ਦੇ ਬਾਵਜੂਦ ਉਸ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਸੜਕਾਂ 'ਤੇ ਸਬਜ਼ੀਆਂ ਵੇਚਣੀਆਂ ਪੈ ਰਹੀਆਂ ਹਨ। ਇਸ ਸਮੇਂ ਵੀ ਉਹ ਪੀਐਚਡੀ ਦੀ ਪੜ੍ਹਾਈ ਕਰ ਰਹੇ ਹਨ।
ਸੰਦੀਪ ਸਿੰਘ ਨੇ ਦੱਸਿਆ ਕਿ ਇਹ ਰੋਜ਼ਾਨਾ ਲੋੜਾਂ ਪੂਰੀਆਂ ਕਰਨ ਲਈ ਪੈਸੇ ਕਮਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਕ ਵਾਰ ਜਦੋਂ ਉਨ੍ਹਾਂ ਨੇ ਇੱਕ ਔਰਤ ਨੂੰ ਆਪਣੀ ਸਿੱਖਿਆ ਬਾਰੇ ਦੱਸਿਆ, ਤਾਂ ਉਨ੍ਹਾਂ ਨੇ ਸੰਦੀਪ ਨੂੰ ਸਬਜ਼ੀ ਦੀ ਗੱਡੀ 'ਤੇ ਆਪਣੀ ਸਿੱਖਿਆ ਬਾਰੇ ਜਾਣਕਾਰੀ ਲਿਖਣ ਲਈ ਪ੍ਰੇਰਿਤ ਕੀਤਾ।
ਸਿਸਟਮ ਨੇ ਪ੍ਰੇਸ਼ਾਨ ਕੀਤਾ: ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਮੈਨੂੰ ਸਰਕਾਰਾਂ ਤੋਂ ਕੋਈ ਆਸ ਨਹੀਂ, ਪਰ ਮੈਨੇਜਮੈਂਟ ਨੇ ਵੀ ਬਾਂਹ ਨਹੀਂ ਫੜੀ। ਉਨ੍ਹਾਂ ਕਿਹਾ ਕਿ ਉਹ ਸਮਝ ਚੁੱਕੇ ਹਨ ਕਿ ਸਰਕਾਰਾਂ ਦੇ ਹਾੜੇ ਕੱਢਣ ਉੱਤੇ ਵੀ ਅਤੇ ਡਾਂਗਾ ਖਾਣ ਨਾਲ ਵੀ ਕੁੱਝ ਨਹੀਂ ਮਿਲਣਾ। ਉਹ ਪਟਿਆਲਾ ਯੂਨੀਵਰਸਿਟੀ ਵਿੱਚ 11 ਸਾਲ ਪੜ੍ਹਾ ਚੁੱਕੇ ਹਨ, ਪਰ ਫਿਰ ਨੌਕਰੀ ਛੱਡ ਦਿੱਤੀ। ਨੌਕਰੀ ਛੱਡਣ ਦਾ ਕਾਰਨ ਇਹੀ ਸੀ ਕਿ ਤਨਖਾਹਾਂ ਬਹੁਤ ਘੱਟ ਸਨ ਅਤੇ ਨਾ ਹੀ ਅੱਗੇ ਪੱਕਾ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਉੱਥੇ ਮੌਜੂਦ ਮੈਨੇਜਮੈਂਟ ਵੀ ਉਲਟਾ ਟਿੱਚਰਾਂ ਕਰਦੇ ਸਨ ਕਿ ਜੇਕਰ ਸਾਨੂੰ ਸਰਕਾਰਾਂ ਨੂੰ ਪੱਕਾ ਕੀਤਾ, ਤਾਂ ਅਸੀਂ ਉਨ੍ਹਾਂ ਦੇ ਸਿਰਾਂ ਉੱਤੇ ਚੜ੍ਹਾਂਗੇ। ਇਹੀ ਕਾਰਨ ਸੀ ਕਿ ਪੀਯੂ ਤੋਂ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ।
2004 ਵਿੱਚ ਗ੍ਰੈਜੂਏਸ਼ਨ ਕੀਤੀ: ਸੰਦੀਪ ਨੇ ਸਾਲ 2004 ਵਿੱਚ ਗ੍ਰੈਜੂਏਸ਼ਨ ਕੀਤੀ ਸੀ। ਇਸ ਤੋਂ ਬਾਅਦ ਐਲ.ਐਲ.ਬੀ. 2009 ਵਿੱਚ ਆਈਆਈਐਮ, 2011 ਵਿੱਚ ਐਮ.ਏ.ਪੰਜਾਬੀ। ਇਸ ਤੋਂ ਬਾਅਦ ਉਨ੍ਹਾਂ ਨੇ 2017 ਵਿੱਚ ਪੰਜਾਬ ਯੂਨੀਵਰਸਿਟੀ, ਪਟਿਆਲਾ ਤੋਂ ਪੀਐਚਡੀ ਪੂਰੀ ਕੀਤੀ। ਡਾ. ਸੰਦੀਪ ਨੇ 2018 ਵਿੱਚ ਐਮਏ ਪੱਤਰਕਾਰੀ, ਐਮਏ ਵੂਮੈਨ ਸਟੱਡੀਜ਼, ਐਮਏ ਪੋਲ ਸਾਇੰਸ ਕੀਤੀ ਅਤੇ ਹੁਣ ਉਹ ਬੀ.ਲਿਬ ਕਰ ਰਹੇ ਹਨ। ਸੰਦੀਪ ਦਾ ਕਹਿਣਾ ਹੈ ਕਿ ਉਸ ਨੇ ਜੁਲਾਈ ਤੋਂ ਸਬਜ਼ੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਲਦੀ ਹੀ ਉਹ ਨੌਜਵਾਨਾਂ ਨੂੰ ਸਿੱਖਿਅਤ ਕਰਨ ਲਈ ਆਪਣਾ ਕੋਚਿੰਗ ਸੈਂਟਰ ਜਾਂ ਅਕੈਡਮੀ ਸ਼ੁਰੂ ਕਰਨਗੇ। ਇਸ ਦੇ ਲਈ ਉਹ ਪੈਸੇ ਵੀ ਇਕੱਠੇ ਕਰ ਰਹੇ ਹਨ।