ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਚੌਕੀ ਸਰਕਟ ਹਾਊਸ ਦੇ ਅਧੀਨ ਆਉਂਦੇ ਇਲਾਕਾ ਟੇਲਰ ਰੋਡ ਦਾ ਹੈ ਜਿਥੇ ਇੱਕ ਪੈਟਰੋਲ ਪੰਪ ’ਤੇ ਹੰਗਾਮਾ ਹੋਇਆ ਹੈ। ਕੁਝ ਨੌਜਵਾਨਾਂ ਦੀ ਪੈਟਰੋਲ ਪੰਪ ਦੇ ਕਰਿੰਦੇ ਨਾਲ ਤਕਰਾਰ ਹੋਈ ਹੈ। ਇਸ ਤਕਰਾਰ ਦੌਰਾਨ ਤੇਲ ਪਵਾਉਣ ਆਏ ਨੌਜਵਾਨਾਂ ਨਾਲ ਉਸਦੀ ਝੜਪ ਹੋਈ ਹੈ। ਇਸ ਦੌਰਾਨ ਪੈਟਰੋਲ ਪੰਪ ਮੁਲਾਜ਼ਮ ਦੀ ਕਾਫੀ ਕੁੱਟਮਾਰ ਹੋਈ ਹੈ। ਇਸ ਘਟਨਾ ਵਿੱਚ ਪੈਟਰੋਲ ਪੰਪ ਦਾ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ 20 ਰੁਪਏ ਦਾ ਤੇਲ ਪਵਾਉਣ ਆਏ ਦੋ ਮੋਟਰਸਾਇਕਲ ਸਵਾਰਾਂ ਵੱਲੋਂ ਪੈਸੇ ਮੰਗਣ ’ਤੇ ਪੈਟਰੋਲ ਪੰਪ ਦੇ ਮੁਲਾਜ਼ਮ ਦੀ ਕੁੱਟਮਾਰ ਕੀਤੀ ਗਈ ਹੈ। ਜਿਸ ਸਬੰਧੀ ਚੌਕੀ ਸਰਕਟ ਹਾਉਸ ਦੇ ਇੰਚਾਰਜ ਵੱਲੋਂ ਤਫਤੀਸ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪੈਟਰੋਲ ਪੰਪ ਦੇ ਮਾਲਿਕ ਗੁਰਦੀਪ ਸਿੰਘ ਅਤੇ ਮੁਲਾਜ਼ਮ ਦੀਪਕ ਨੇ ਦੱਸਿਆ ਕਿ ਕੱਲ ਰਾਤ ਦੋ ਨੌਜਵਾਨ ਜੋ ਕਿ ਨਜਦੀਕ ਮੁਹੱਲੇ ਵਿਚ ਰਹਿੰਦੇ ਹਨ ਵੱਲੋਂ ਪਹਿਲਾਂ ਤਾਂ 20 ਰੁਪਏ ਦਾ ਪੈਟਰੋਲ ਪੁਆਉਣ ਦੀ ਗੱਲ ਕੀਤੀ ਗਈ ਅਤੇ ਪੈਸੇ ਮੰਗਣ ’ਤੇ ਪੈਟਰੋਲ ਪੰਪ ਮੁਲਾਜ਼ਮ ਦੀਪਕ ਨਾਲ ਕੁੱਟ ਮਾਰ ਕਰਦਿਆਂ ਕੜਾ ਮਾਰ ਸਿਰ ਪਾੜ ਦਿੱਤਾ। ਦੋਵਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਸਰਕਟ ਹਾਊਸ ਦੇ ਇੰਚਾਰਜ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਜਿਸਦੀ ਸੀਸੀਟੀਵੀ ਕਬਜ਼ੇ ਵਿਚ ਲੈ ਤਫਤੀਸ਼ ਕੀਤੀ ਜਾ ਰਹੀ ਹੈ ਜਲਦ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਸਿੱਖ ਨੌਜਵਾਨ ਨੂੰ ਜੁੱਤੀ ’ਚ ਪਾਣੀ ਪਿਲਾ ਕੇ ਕੀਤੀ ਬੇਰਹਿਮੀ ਨਾਲ ਕੁੱਟਮਾਰ !