ਅੰਮ੍ਰਿਤਸਰ: ਅੱਛੇ ਦਿਨਾਂ ਦੀ ਉਡੀਕ ਕਰ ਰਹੇ ਪਿਛਲੇ ਪੰਜ ਸਾਲਾਂ ਤੋਂ ਲੋਕਾਂ ਲਈ ਅੱਜ ਅੱਛੇ ਦਿਨ ਆ ਚੁੱਕੇ ਹਨ। ਦਸ ਦਿਨਾਂ ਤੋਂ ਲਗਾਤਾਰ ਪੈਟਰੋਲ ਦੇ ਰੇਟ ਵੱਧ ਚੁੱਕੇ ਹਨ। ਅੱਜ ਦਸਵੇਂ ਦਿਨ ਵੀ ਪੈਟਰੋਲ ਦੀਆਂ ਕੀਮਤਾਂ 106 ਰੁਪਏ 76 ਪੈਸੇ ਦੇ ਕਰੀਬ ਪਹੁੰਚ ਚੁੱਕੀਆਂ ਹਨ।
ਇੱਕ ਪਾਸੇ ਜਿੱਥੇ ਲੋਕਾਂ ਲਈ ਰਸੋਈ ਮਹਿੰਗੀ ਹੋ ਚੁੱਕੀ ਹੈ, ਗੈਸ ਸਿਲੰਡਰ ਮਹਿੰਗੇ ਹੋ ਚੁੱਕੇ ਹਨ, ਐੱਲਪੀਜੀ ਮਹਿੰਗੀ ਹੋ ਚੁੱਕੀ ਹੈ। ਉਥੇ ਹੀ ਪੈਟਰੋਲ ਡੀਜ਼ਲ ਦੇ ਜਿਹੜੇ ਰੇਟ ਨੇ ਉਹ ਵੀ ਸਿਖਰਾਂ ਤੇ ਪਹੁੰਚ ਚੁੱਕੇ ਹਨ। ਇਸ ਮੌਕੇ ਪੱਤਰਕਾਰਾਂ ਨੇ ਪੈਟਰੋਲ ਪੰਪ ਤੇ ਤੇਲ ਪਾਉਣ ਆਏ ਲੋਕਾਂ ਨਾਲ ਖਾਸ ਗੱਲਬਾਤ ਕੀਤੀ। ਲੋਕਾਂ ਨੇ ਕਿਹਾ ਕਿ ਸਰਕਾਰ ਸਾਡਾ ਕਚੂਮਰ ਕੱਢ ਰਹੀ ਹੈ।
ਲੋਕਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨਹੀਂ ਰੇਟ ਕਟਾਈ, ਕੇਂਦਰ ਸਰਕਾਰ ਤੇਲ ਦੇ ਰੇਟ ਜ਼ਰੂਰ ਘੱਟ ਕਰੇ, ਕਿਉਂਕਿ ਲੋਕਾਂ ਤੇ ਮਹਿੰਗਾਈ ਦੀ ਪਹਿਲਾਂ ਹੀ ਮੌਤ ਮਾਰ ਪੈ ਰਹੀ ਹੈ। ਲੋਕਾਂ ਨੇ ਕਿਹਾ ਕਿ ਦੋ ਸਾਲ ਲਗਾਤਾਰ ਕੋਈ ਕੰਮਕਾਰ ਨਹੀਂ ਸੀ। ਤੇ ਕਰੁਣਾ ਨੇ ਸਾਰੇ ਕੰਮਕਾਰ ਠੱਪ ਕਰ ਦਿੱਤੇ। ਪਰ ਹੁਣ ਜੇਕਰ ਕੰਮਕਾਰ ਲੀਹੇ ਪਏ ਹਨ, ਤਾਂ ਪੈਟਰੋਲ ਦੀ ਮਾਰ ਪੈ ਰਹੀ ਹੈ।
ਉਨ੍ਹਾਂ ਅਪੀਲ ਕੀਤੀ ਕਿ ਕੋਰੋਨਾ ਕਾਰਨ ਪਹਿਲਾਂ ਹੀ ਲੋਕ ਬਹੁਤ ਦੱਬੇ ਹੋਏ ਹਨ, ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਪੈਟਰੋਲ ਤੇ ਡੀਜ਼ਲ ਦੇ ਰੇਟਾਂ ਵੱਲ ਜ਼ਰੂਰ ਘੱਟ ਕਰੇ ਕਿਉਂਕਿ ਲੋਕਾਂ ਤੇ ਮਹਿੰਗਾਈ ਦੀ ਪਹਿਲਾਂ ਹੀ ਮੌਤ ਮਾਰ ਪੈ ਰਹੀ ਹੈ।
ਉਨ੍ਹਾਂ ਅਪੀਲ ਕੀਤੀ ਕਿ ਕੋਰੋਨਾ ਕਾਰਨ ਪਹਿਲਾਂ ਹੀ ਲੋਕ ਬਹੁਤ ਦੱਬੇ ਹੋਏ ਹਨ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਪੈਟਰੋਲ ਤੇ ਡੀਜ਼ਲ ਦੇ ਰੇਟਾਂ ਵੱਲ ਜ਼ਰੂਰ ਧਿਆਨ ਦੇਵੇ ਅਤੇ ਲੋਕ ਵੱਧ ਰਹੀ ਮਹਿੰਗਾਈ ਵਿੱਚ ਪਿਸਦੇ ਜਾ ਰਹੇ ਹਨ ਤੇ ਪੈਟਰੋਲ ਡੀਜ਼ਲ ਦੇ ਰੇਟ ਵਧਣ ਦੇ ਨਾਲ ਨਾਲ ਮਹਿੰਗਾਈ ਵੀ ਵਧਦੀ ਜਾ ਰਹੀ ਹੈ ਤੇ ਚੀਜ਼ਾਂ ਦੇ ਭਾਅ ਵੀ ਮਹਿੰਗੇ ਹੁੰਦੇ ਜਾ ਰਹੇ ਹਨ। ਜਿਸ ਨੂੰ ਲੈ ਕੇ ਆਮ ਆਦਮੀ ਦਾ ਬਜਟ ਵੀ ਹਿੱਲ ਗਿਆ ਹੈ।
ਕੇਂਦਰ ਸਰਕਾਰ ਕੇਂਦਰ ਵਿੱਚ ਸੱਤਾ ਦੇ ਆਉਣ ਤੇ ਮੋਦੀ ਸਰਕਾਰ ਨੇ ਕਿਹਾ ਸੀ ਕਿ ਅੱਛੇ ਦਿਨ ਆਉਣਗੇ ਜਿਸ ਨੂੰ ਲੈ ਕੇ ਅੱਜ ਲੋਕਾਂ ਨੇ ਕਿਹਾ ਕਿ ਬਾਕੀ ਬਹੁਤ ਅੱਛੇ ਦਿਨ ਆ ਗਏ ਹਨ। ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਪਾਲ ਢੀਂਗਰਾ ਨੇ ਦੱਸਿਆ ਕਿ ਸਰਕਾਰਾਂ ਵੱਲੋਂ ਪੇਟ੍ਰੋਲ ਅਤੇ ਡੀਜ਼ਲ ਦਾ ਪੂਰਾ ਦਾ ਪੂਰਾ ਸਿਸਟਮ ਕੰਪਨੀਆਂ ਦੇ ਹੱਥ ਵਿੱਚ ਦੇ ਦਿੱਤਾ ਹੈ। ਇੰਟਰਨੈਸ਼ਨਲ ਮਾਰਕੀਟ ਦੇ ਹਿਸਾਬ ਨਾਲ ਪੇਟ੍ਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਘੱਟ ਵੱਧ ਹੁੰਦੀਆਂ ਹਨ।
ਜੇਕਰ ਸਰਕਾਰਾਂ ਵੈਟ ਅਤੇ ਐਕਸਾਈਜ਼ ਵਿਚ ਕਟੌਤੀ ਕਰਨ ਫਿਰ ਹੀ ਤੇਲ ਦੀਆਂ ਕੀਮਤਾਂ ਵਿਚ ਕੁੱਝ ਰਾਹਤ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਚਲਦੇ ਸਾਨੂੰ ਇੱਕ ਟੈਂਕਰ 8 ਲੱਖ ਰੁਪਏ ਦੀ ਜਗ੍ਹਾ 12 ਲੱਖ ਰੁਪਏ ਦਾ ਖ੍ਰੀਦਣਾ ਪੈ ਰਿਹਾ ਹੈ। ਤੇ ਕੰਪਨੀਆਂ ਕੋਈ ਕਮਿਸ਼ਨ ਵਧਾ ਰਹੀਆਂ ਹਨ। ਅਤੇ ਕਰੈਡਿਟ ਸਹੂਲਤਾਂ ਤੇ ਦਿੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕੰਪਨੀਆਂ ਘੱਟੋ ਘੱਟੋ 3 ਦਿਨ ਦੀ ਕਰੈਡਿਟ ਸਹੂਲਤ ਜਰੂਰ ਦੇਣ।
ਜਿਸ ਨਾਲ ਅਸੀਂ ਥੋੜੀ ਰਾਹਤ ਮਹਿਸੂਸ ਕਰੀਏ। ਉੱਥੇ ਹੀ ਉਨ੍ਹਾਂ ਕਿਹਾ ਕਿ ਕਈ ਪੰਪ ਨੇ ਉਹ ਬੈਂਕਾਂ ਦੇ ਸਿਰ ਤੇ ਚੱਲ ਰਹੇ ਹਨ। ਪੰਪ ਮਾਲਕ ਲੋਨ ਲੈ ਕੇ ਪੰਪ ਚਲਾ ਰਹੇ ਹਨ। ਉੱਥੇ ਹੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਆਪਣੀ ਐਕਸਾਈਜ਼ ਡਿਊਟੀ ਕਰਾਵੇ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਵੈਟ ਡਿਊਟੀ ਘਟਾਏ ਜਿਸ ਦੇ ਚੱਲਦੇ ਮਹਿੰਗਾਈ ਤੋਂ ਰਾਹਤ ਮਹਿਸੂਸ ਕੀਤੀ ਜਾ ਸਕੇ।
ਇਹ ਵੀ ਪੜ੍ਹੋ: ਲੱਕ ਤੋੜਵੀਂ ਮਹਿੰਗਾਈ ਤੋਂ ਲੋਕ ਪ੍ਰੇਸ਼ਾਨ