ਅੰਮ੍ਰਿਤਸਰ:ਕੋਰੋਨਾ ਮਹਾਂਮਾਰੀ (COVID-19) ਦੇ ਚਲਦਿਆਂ ਜਿਥੇ ਕੇਂਦਰ ਸਰਕਾਰ ਵੱਲੋਂ ਰੇਲ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਸੀ, ਹੁਣ ਕੋਰੋਨਾ ਦੇ ਮਾਮਲਿਆ 'ਚ ਆਈ ਕਮੀ ਦੇ ਕਾਰਨ ਕੇਂਦਰ ਸਰਕਾਰ ਨੇ ਰੇਲ ਗੱਡੀਆਂ ਨੂੰ ਚਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ,ਕਿਉਂਕਿ ਰੇਲ ਵਿਭਾਗ ਨੂੰ ਆਏ ਦਿਨ ਕੋਰੋੜਾੰ ਰੁਪਏ ਦਾ ਘਾਟਾ ਸਹਿਣਾ ਪੈ ਰਿਹਾ ਸੀ।
ਲੋਕਾਂ ਵੱਲੋਂ ਅਪੀਲ ਕੀਤੀ ਗਈ ਕਿ ਰੇਲ ਗੱਡੀਆਂ ਦੀ ਸੇਵਾ ਬਹਾਲ ਕੀਤੀ ਜਾਵੇ, ਕਿਉਂਕਿ ਲੋਕਾਂ ਵੱਲੋਂ ਆਪਣੀ ਮੰਜ਼ਿਲ ਤੇ ਪੁੱਜਣ ਲਈ ਰੇਲ ਗੱਡੀ ਦਾ ਸਫ਼ਰ ਤੈਅ ਕੀਤਾ ਜਾਂਦਾ ਸੀ, ਦੂਸਰਾ ਰੇਲ ਦਾ ਕਿਰਾਇਆ ਵੀ ਬੱਸ ਦੇ ਕਿਰਾਏ ਨਾਲੋਂ ਕਾਫੀ ਘੱਟ ਹੈ। ਲੋਕਾਂ ਦੀ ਅਪੀਲ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲ ਵਿਭਾਗ ਤੇ ਕੇਂਦਰ ਸਰਕਾਰ ਵੱਲੋਂ ਹੁਣ ਕੁਝ ਰੇਲ ਗੱਡੀਆਂ ਚਲਾਉਣ ਦੀ ਆਗਿਆ ਦਿੱਤੀ ਹੈ। ਸਰਕਾਰ ਦਾ ਇਹ ਫੈਸਲਾ ਰੇਲ ਵਿਚ ਸਫ਼ਰ ਕਰਨ ਵਾਲਿਆਂ ਲਈ ਰਾਹਤ ਲੈ ਕੇ ਆਇਆ ਹੈ। ਉਸਨੂੰ ਲੈ ਕੇ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਯਾਤਰੂ ਗੱਡੀ ਨੂੰ ਵੀ ਸ਼ੁਰੂ ਕਰ ਦਿੱਤਾ ਗਿਆ।
10 ਗੱਡੀਆਂ ਯਾਤਰੂ ਤੇ 17 ਮਾਲ ਐਕਸਪ੍ਰੈਸ ਗੱਡੀਆਂ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਰੇਲ ਵਿਭਾਗ ਵੱਲੋਂ ਰੇਲ ਵਿਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਰੇਲ ਵਿੱਚ ਬੈਠਣ ਲਈ ਸਮਾਜਿਕ ਦੂਰੀ ਬਣਾ ਕੇ ਰੱਖਣ ਤੇ ਮਾਸਕ ਪਾਕੇ ਰੱਖਣ ਤੇ ਸਿਹਤ ਵਿਭਾਗ ਤੇ ਸਰਕਾਰ ਵੱਲੋਂ ਦਿੱਤੀਆਂ ਗਾਈਡ ਲਾਈਨ ਦੀ ਪਾਲਣਾ ਕੀਤੀ ਜਾਵੇ।