ਅੰਮ੍ਰਿਤਸਰ: ਪਿੰਡ ਰਈਆ ਵਿੱਚ ਵੱਖਰੇ ਢੰਗ ਨਾਲ ਨਵੇਂ ਸਾਲ ਦਾ ਜਸ਼ਨ ਮਨਾਇਆ (New Year celebrations in Samsan Ghat) ਜਾ ਰਿਹਾ ਹੈ। ਇੱਥੇ ਇਡੀਅਟ ਕਲੱਬ ਮੈਂਬਰਾਂ ਵੱਲੋਂ ਨਵੇਂ ਸਾਲ ਦਾ ਜਸ਼ਨ ਸਮਸ਼ਾਨ ਘਾਟ ਵਿੱਚ ਮਨਾਇਆ ਜਾ ਰਿਹਾ ਹੈ। ਇਹ ਕਲੱਬ ਵੱਲੋਂ ਵਿਲੱਖਣ ਢੰਗ ਦੀਆਂ ਗਤੀਵਿਧੀਆਂ ਕਰਨ ਲਈ ਜਾਣੀਆਂ ਜਾਂਦਾ ਹੈ। ਜਿੱਥੇ ਕਲੱਬ ਮੈਂਬਰਾਂ ਵੱਲੋਂ ਸ਼ਮਸ਼ਾਨ ਘਾਟ ਵਿੱਚ ਨਸ਼ਾ, ਅੱਤਵਾਦ, ਰਿਸ਼ਵਤਖੋਰੀ, ਭ੍ਰਿਸ਼ਟ ਨੇਤਾ ਆਦਿ ਲਿਖ ਕੇ ਮਖੌਟੇ ਪਾਏ ਗਏ। ਉਨ੍ਹਾਂ ਗੀਤਾਂ ਉਤੇ ਡਾਂਸ ਕਰਦੇ ਹੋਏ ਕੇਕ ਵੀ ਕੱਟਿਆ।
ਮਸ਼ਹੂਰ ਕਮੇਡੀਅਨ ਘੁੱਲੇ ਸ਼ਾਹ ਨੇ ਕਿਹਾ: ਸੁਰਿੰਦਰ ਫਰਿਸ਼ਤਾ ਉਰਫ ਘੁੱਲੇ ਸ਼ਾਹ ਨੇ ਦੱਸਿਆ ਕਿ ਉਹ ਇਡੀਅਟ ਕਲੱਬ ਦੇ ਸਰਪ੍ਰਸਤ ਹਨ। ਅੱਜ ਤੋਂ 25 ਸਾਲ ਪਹਿਲਾਂ ਇਸ ਕਲੱਬ ਦੀ ਸ਼ੁਰੂਆਤ ਸਮਾਜਿਕ ਬੁਰਾਈਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਹੋਏ ਕੀਤੀ ਗਈ ਸੀ। ਇਸੇ ਤਰ੍ਹਾਂ ਨਵੇਂ ਸਾਲ ਮੌਕੇ ਸ਼ਮਸ਼ਾਨ ਘਾਟ ਵਿੱਚ ਹੀ ਇਸ ਕਲੱਬ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਸਮਾਜ ਵਿੱਚ ਨਸ਼ਾ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਅੱਤਵਾਦ, ਵਹਿਮ ਭਰਮ ਅਤੇ ਹੋਰ ਅਨੇਕਾਂ ਅਲਾਮਤਾਂ ਫੈਲੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਕੱਢਣ ਲਈ ਅਤੇ ਸਾਫ਼-ਸੁਥਰੀ ਸਮਾਜ ਦੀ ਸਿਰਜਣਾ ਕਰਨ ਦਾ ਸੁਨੇਹਾ ਦਿੰਦੀਆਂ ਇਹ ਪ੍ਰੋਗਰਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਸਾਲ 2022 ਦੇ ਅੰਤ ਦੇ ਨਾਲ ਨਾਲ ਸਮਾਜ ਵਿਚੋਂ ਨਸ਼ਾ, ਅੱਤਵਾਦ, ਰਿਸ਼ਵਤਖੋਰੀ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟ ਨੇਤਾਵਾਂ ਦਾ ਅੰਤ ਹੋਵੇ। 2023 ਦੀ ਨਵੀਂ ਸਵੇਰ ਸਮੂਹ ਦੇਸ਼ ਦੁਨੀਆ ਵਿਚ ਵਸਦੇ ਲੋਕਾਂ ਲਈ ਇਕ ਚੰਗੀ ਸਵੇਰ ਹੋਵੇ।
ਨਵਾਂ ਸਾਲ ਸਮਸਾਨ ਘਾਟ 'ਚ ਮਨਾਉਣ ਦਾ ਦੱਸਿਆ ਕਾਰਨ : ਸਥਾਨਕ ਨਿਵਾਸੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਇਸ ਵਿੱਚ ਕੁਝ ਬੁਰਾ ਨਹੀਂ ਕਿਉਂਕਿ ਅੱਜ ਤੋ 25 ਸਾਲ ਪਹਿਲਾਂ ਪ੍ਰਧਾਨ ਰਾਜਿੰਦਰ ਰਿਖੀ ਵੱਲੋਂ ਇਸੇ ਸ਼ਮਸ਼ਾਨ ਘਾਟ ਤੋ ਇਡੀਅਟ ਕਲੱਬ ਦੀ ਸ਼ੁਰੂਆਤ ਕੀਤੀ ਗਈ ਸੀ। ਉਹਨਾ ਕਿਹਾ ਕਿ ਕਲੱਬ ਮੈਂਬਰਾਂ ਵੱਲੋਂ ਹਮੇਸ਼ਾ ਸਮਾਜਿਕ ਬੁਰਾਈਆਂ ਖਿਲਾਫ ਵਿਲੱਖਣ ਢੰਗ ਨਾਲ ਤੰਜ ਕਸਦੇ ਹੋਏ ਪ੍ਰੋਗਰਾਮ ਕੀਤਾ ਜਾਂਦੇ ਹਨ। ਜਿਸ ਨਾਲ ਸਮਾਜ ਨੂੰ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਲੱਬ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਨੂੰ ਲੈ ਕੇ ਬੂਟੇ ਲਗਾਉਣ ਆਦਿ ਗਤੀਵਿਧੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ।
ਇਹ ਵੀ ਪੜ੍ਹੋ:- ਕੁਲਦੀਪ ਧਾਲੀਵਾਲ ਦਾ ਵਿਵਾਦਿਤ ਬਿਆਨ, ਸਿੱਖ ਕੌਮ ਤੇ ਪੰਜਾਬੀਆਂ ਨੂੰ ਲੈ ਕੇ ਕਹਿ ਦਿੱਤੀ ਵੱਡੀ ਗੱਲ