ਅੰਮ੍ਰਿਤਸਰ: ਸਕੂਲੀ ਵਿਦਿਆਰਥੀਆਂ ਨੇ ਲੋਕਾਂ ਨੂੰ ਟ੍ਰੈਫਿਕ ਰੁਲ ਅਪਨਾਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਵਿਸ਼ੇਸ਼ ਤੌਰ ਤੇ ਪੁਹੰਚੇ ਕੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਇਨ੍ਹਾਂ ਸਕੂਲੀ ਵਿਦਿਆਰਥੀਆਂ ਵੱਲੋਂ ਅਮ੍ਰਿਤਸਰ ਦੇ ਲਾਰੈਂਸ ਰੋਡ ਨਾਵਲਟੀ ਚੌਂਕ ਵਿੱਚ ਹੱਥਾਂ ਵਿੱਚ ਹੋਰਡਿੰਗ ਫੜਕੇ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਦੇ ਬਾਰੇ ਜਾਗਰੂਕ ਕੀਤਾ।
ਇਸ ਮੌਕੇ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਸਕੂਲੀ ਵਿਦਿਆਰਥੀਆਂ ਨੇ ਦੱਸਿਆ ਕਿ ਅੱਜ ਅਸੀਂ ਹੱਥਾਂ ਵਿੱਚ ਹੋਰਡਿੰਗ ਫੜ ਕੇ ਲੈ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਕਿਹਾ ਆਏ ਦਿਨ ਲੋਕਾਂ ਵੱਲੋ ਟ੍ਰੈਫਿਕ ਨਿਯਮਾਂ ਨੂੰ ਤੋੜਿਆ ਜਾਂਦਾ ਹੈ ਜਿਸ ਦੇ ਚਲਦੇ ਟ੍ਰੈਫਿਕ ਜਾਮ ਲੱਗ ਜਾਂਦਾ ਹੈ, ਲੋਕ ਠੀਕ ਢੰਗ ਨਾਲ ਆਪਣੀਆਂ ਗੱਡੀਆ ਪਾਰਕਿੰਗ ਕਰਨ ਤਾਂ ਟ੍ਰੈਫਿਕ ਜਾਮ ਨਾ ਲੱਗੇ ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਕਈ ਹਾਦਸੇ ਹੋ ਚੁੱਕੇ ਹਨl ਤੇ ਕਈ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਇਸਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਸਿੱਖਿਆ ਦਿੰਦੇ ਹੋਏ ਕਿਹਾ ਕਿ ਜੇ ਲੋਕ ਟ੍ਰੈਫਿਕ ਰੁਲ ਅਪਨਾਣ ਤਾਂ ਹਾਦਸਿਆ ਤੋਂ ਬਚਿਆ ਜਾ ਸਕਦਾ ਹੈl
ਇਸ ਮੌਕੇ ਅਮ੍ਰਿਤਸਰ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਵੱਲੋਂ ਇਨ੍ਹਾਂ ਵਿਦਿਆਰਥੀਆ ਦੀ ਹੋਸਲਾ ਅਫ਼ਜਾਈ ਕੀਤੀ ਪੁਲਿਸ ਕਮਿਸ਼ਨਰ ਨੇ ਕਿਹਾ ਇਹ ਸਕੂਲੀ ਵਿਦਿਆਰਥੀਆਂ ਵਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਕਿਉਂਕਿ ਆਏ ਦਿਨ ਟ੍ਰੈਫਿਕ ਸਮੱਸਿਆ ਦੇ ਕਾਰਣ ਸ਼ਹਿਰ ਵਿਚ ਲੰਮੇ-ਲੰਮੇ ਜਾਮ ਲੱਗ ਜਾਂਦੇ ਹਨl ਸਾਨੂੰ ਗੱਡੀ ਚਲਾਉਂਣ ਸਮੇਂ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ। ਸਾਨੂੰ ਗੱਡੀ ਵਿੱਚ ਬੈਠਣ ਸਮੇਂ ਸੀਟ ਬੈਲਟ ਲਗਾਕੇ ਰੱਖਣੀ ਚਾਹੀਦੀ ਹੈl ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਟਰੈਫਿਕ ਨਿਯਮਾਂ ਨੂੰ ਸਮਝਣਾ ਚਾਹੀਦਾ ਹੈ ਤਾਂ ਜੋ ਆਪਣੀ ਜਾਨ ਦੇ ਨਾਲ ਨਾਲ ਲੋਕਾਂ ਦੀ ਜਾਨ ਵੀ ਬਚ ਸਕੇ ਤੇ ਸ਼ਹਿਰ ਵਾਸੀਆ ਨੂੰ ਇਨ੍ਹਾਂ ਬੱਚਿਆ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈl
ਇਹ ਵੀ ਪੜ੍ਹੋ:-Qaumi Insaaf Morcha : ਮੁੜ ਚੰਡੀਗੜ੍ਹ ਵੱਲ ਵਧਿਆ ਕੌਮੀ ਇਨਸਾਫ਼ ਮੋਰਚਾ, ਪੁਲਿਸ ਨੇ ਵਧਾਈ ਸੁਰੱਖਿਆ