ਅੰਮ੍ਰਿਤਸਰ: ਆਪਣੀਆ ਵਿੱਚ ਹੱਕੀ ਮੰਗਾ ਨੂੰ ਲੈ ਕਿਸਾਨ ਜਥੇਬੰਦੀਆਂ (Farmers organizations) ਵੱਲੋਂ ਅੱਜ ਤਿੰਨ ਘੰਟੇ ਰੇਲ ਰੋਕੂ ਰੌਸ਼ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੱਜ ਕੇ ਪ੍ਰਦਰਸ਼ਨ ਕਰਕੇ ਭੜਾਸ ਕੱਢੀ ਉੱਥੇ ਹੀ ਅੰਮ੍ਰਿਤਸਰ ਵਿੱਚ ਪ੍ਰਦਰਸ਼ਨ ਕਾਰਨ ਰੇਲ ਯਾਤਰੀ ਪਰੇਸ਼ਾਨ ਨਜ਼ਰ (Passengers upset ) ਆਏ।
ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਤੇ ((Railway station)) ਟਰੇਨ ਚੜਨ ਆਏ ਯਾਤਰੀਆਂ ਦਾ ਕਹਿਣਾ ਹੈ ਕਿ ਰੇਲ ਜਾਮ (train jam ) ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ । ਉਨ੍ਹਾਂ ਕਿਹਾ ਕਿ ਭਾਵੇਂ ਉਹ ਵੀ ਕਿਸਾਨਾਂ ਦੇ ਨਾਲ ਹਨ ਅਤੇ ਸਰਕਾਰਾਂ ਨੂੰ ਕਿਸਾਨਾਂ ਦਾ ਬਣਦਾ ਹੱਕ ਅਤੇ ਇਨਸਾਫ ਦੇਣਾ ਚਾਹੀਦਾ ਹੈ ਪਰ ਫਿਰ ਵੀ ਅੰਦੋਲਨ ਕਾਰਨ ਭਾਰੀ ਪਰੇਸ਼ਾਨੀ (Severe discomfort due to movement ) ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਦੂਰ-ਦੂਰਾਡਿਓਂ ਆਏ ਇੱਕ ਯਾਤਰੀ ਦਾ ਕਹਿਣਾ ਹੈ ਕਿ ਉਹ ਰਾਤ ਦਾ ਟਿਕਟ ਲੈਕੇ ਇੰਤਜ਼ਾਰ ਕਰ ਰਿਹਾ ਹੈ ਪਰ ਅਗਲੇ ਦਿਨ ਵੀ ਸ਼ਾਮ ਪੈਣ ਦੇ ਬਾਵਜੂਦ ਉਹ ਅੰਮ੍ਰਿਤਸਰ ਤੋਂ ਬਾਹਰ ਨਹੀਂ ਨਿਕਲ ਸਕੇ ਹਨ।ਜਦੋਂ ਮਸਲੇ ਉੱਤੇ ਰੇਲਵੇ ਇਨਕੁਆਰੀ (Railway Inquiry) ਅਧਿਕਾਰੀ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਟਰੇਕ ਰੋਕੇ ਗਏ ਹਨ ਜਿਸਦੇ ਚਲਦੇ ਸਭ ਨੂੰ ਸਟੇਸ਼ਨ ਉੱਤੇ ਬੈਠਿਆ ਤਿੰਨ ਘੰਟੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਪਰ ਰੇਲਵੇ ਵਿਭਾਗ (Railway Department ) ਵੱਲੋਂ ਕੋਈ ਵੀ ਅਪਡੇਟ ਜਾਰੀ ਨਹੀਂ ਕੀਤਾ ਗਿਆ ਜਿਸਦੇ ਚਲਦੇ ਸਭ ਨੂੰ ਪਰੇਸ਼ਾਨੀ ਹੋ ਰਹੀ ਹੈ ।
ਇਹ ਵੀ ਪੜ੍ਹੋ: ਲੁਧਿਆਣਾ STF ਨੇ 2 ਕਿੱਲੋ ਹੈਰੋਇਨ ਸਮੇਤ ਮੁਲਜ਼ਮ ਕੀਤਾ ਕਾਬੂ, ਹੈਰੋਇਨ ਦੀ ਕੀਮਤ ਕਰੋੜਾਂ ਰੁਪਏ