ਅੰਮ੍ਰਿਤਸਰ: ਜ਼ਿਲ੍ਹੇ ਦੇ ਕੌਮਾਂਤਰੀ ਏਅਰਪੋਰਟ ਉੱਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ। ਕਸਟਮ ਟੀਮ ਨੇ ਅੰਮ੍ਰਿਤਸਰ ਏਅਰਪੋਰਟ ਤੋਂ 490 ਗ੍ਰਾਮ ਸੋਨਾ ਅਤੇ 57 ਆਈਫੋਨ ਬਰਾਮਦ ਕੀਤੇ ਹਨ। ਅਧਿਕਾਰੀਆਂ ਮੁਤਾਬਿਕ 94 ਲੱਖ 83 ਹਜ਼ਾਰ ਰੁਪਏ ਦੇ ਸਮਾਨ ਦੀ ਤਸਕਰੀ ਕੀਤੀ ਜਾ ਰਹੀ ਸੀ। ਦੱਸ ਦਈਏ ਟੀਮ ਨੇ ਆਈਫੋਨ ਅਤੇ ਸੋਨਾ ਜ਼ਬਤ ਕਰ ਲਿਆ ਹੈ। ਇਸ ਦੌਰਾਨ ਕਸਟਮ ਵਿਭਾਗ ਦੀ ਟੀਮ ਨੇ ਦੋ ਤਸਕਰ ਯਾਤਰੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਏਅਰਪੋਰਟ ਉੱਤੇ ਪਹਿਲੀ ਵਾਰ ਵੱਡੀ ਰਿਕਵਰੀ: ਮੀਡੀਆ ਰਿਪੋਰਟਾਂ ਮੁਤਾਬਿਕ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਟੀਮ ਨੇ ਸ਼ਾਰਜਾਹ ਤੋਂ ਆਈ ਫਲਾਈਟ ਵਿੱਚੋਂ ਉਤਰੇ ਇੱਕ ਯਾਤਰੀ ਤੋਂ ਲਗਭਗ 95 ਲੱਖ ਰੁਪਏ ਦੀ ਕੀਮਤ ਦੇ ਆਈ ਫੋਨ ਬਰਾਮਦ ਕੀਤੇ ਹਨ। ਇੱਥੇ ਹੀ ਬੱਸ ਨਹੀਂ ਕਸਟਮ ਵਿਭਾਗ ਦੀ ਟੀਮ ਨੇ ਉਕਤ ਯਾਤਰੀ ਤੋਂ 300 ਗ੍ਰਾਮ ਸੋਨਾ ਵੀ ਬਰਾਮਦ ਕੀਤਾ ਹੈ। ਫਿਲਹਾਲ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਏਅਰਪੋਰਟ ’ਤੇ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿੱਚ ਆਈ ਫੋਨ ਬਰਾਮਦ ਕੀਤੇ ਗਏ ਹਨ।
- ਬਿਨ੍ਹਾਂ ਗਿਰਦਾਵਰੀ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਦੇ ਐਲਾਨ ਨੂੰ ਕਿਸਾਨਾਂ ਨੇ ਦੱਸਿਆ ਹਾਸੋਹੀਣਾ, ਕਿਹਾ- ਹੜ੍ਹ ਪੀੜਤਾਂ ਨਾਲ ਮਜ਼ਾਕ ਬੰਦ ਕਰੇ ਸਰਕਾਰ
- Punjab Flood Condition Updates: ਹੜ੍ਹ ਵਰਗੇ ਹਾਲਾਤ ਦੌਰਾਨ ਪਵਿੱਤਰ ਸਰੂਪਾਂ ਨੂੰ ਕਿਸ਼ਤੀ ਰਾਹੀਂ ਲੈਕੇ ਆਈ ਰੈਸਕਿਊ ਟੀਮ, ਲੋਕਾਂ ਦਾ ਬਚਾਅ ਕਾਰਜ ਜਾਰੀ
- Punjab flood: ਜੈਕਾਰਿਆਂ ਦੀ ਗੂੰਜ 'ਚ ਲੋਕਾਂ ਨੇ ਦਰਿਆ ਨੂੰ ਲਾਇਆ ਆਰਜੀ ਬੰਨ੍ਹ, ਪਾੜ ਨੂੰ ਪੂਰਦਿਆਂ ਇਲਾਕੇ ਨੂੰ ਕੀਤਾ ਸੁਰੱਖਿਅਤ
ਪਹਿਲਾਂ ਵੀ ਮਿਲਿਆ ਸੀ ਸੋਨਾ: ਦੱਸ ਦਈਏ ਦੋ ਸਾਲ ਪਹਿਲਾਂ 2021 ਵਿੱਚ ਵੀ ਅੰਮ੍ਰਿਤਸਰ ਏਅਰਪੋਰਟ 'ਤੇ ਕਸਟਮ ਵਿਭਾਗ ਨੂੰ ਉਸ ਸਮੇਂ ਸਫ਼ਲਤਾ ਹੱਥ ਲੱਗੀ ਸੀ ਜਦੋਂ ਉਨ੍ਹਾਂ ਵੱਲੋਂ ਇੱਕ ਵਿਅਕਤੀ ਦੀ ਤਲਾਸ਼ੀ ਲੈਣ ਤੋਂ ਬਾਅਦ 186 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਸੀ। ਉਕਤ ਮੁਲਜ਼ਮ ਹੁਸ਼ਿਆਰਪੁਰ ਦਾ ਰਹਿਣਾ ਵਾਲਾ ਦੱਸਿਆ ਗਿਆ ਸੀ ਜੋ ਦੁਬਈ ਦੇ ਸ਼ਾਹਜਹਾਂ ਤੋਂ ਪਰਤਿਆ ਸੀ। ਕਸਟਮ ਵਿਭਾਗ ਵਲੋਂ ਬਰਾਮਦ ਕੀਤੇ ਗਏ ਸੋਨੇ ਦੀ ਕੀਮਤ 8 ਲੱਖ 76 ਹਜ਼ਾਰ ਦੇ ਕਰੀਬ ਗਈ ਸੀ। ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਤੇ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਜੁਲਾਈ 2020 ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਕੁੱਝ ਵਿਅਕਤੀਆਂ ਕੋਲੋਂ 10 ਕਿੱਲੋ ਸੋਨਾ ਫੜ੍ਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਭਗਵਾਨਪੁਰਾ ਦਾ ਇੱਕ ਵਿਅਕਤੀ ਵੀ ਸ਼ਾਮਲ ਸੀ।