ਬਰਨਾਲਾ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਚ ਆਪ ਨੂੰ ਵੱਡਾ ਬਹੁਮਤ ਪ੍ਰਾਪਤ ਹੋਇਆ ਹੈ। ਆਪ ਦੀ ਜਿੱਤ ਨੂੰ ਲੈਕੇ ਵਰਕਰਾਂ ਤੇ ਸਮਰਥਕਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
![ਅੰਮ੍ਰਿਤਸਰ ਵਿਖੇ ਭਗਵੰਤ ਦੀ ਧੰਨਵਾਦ ਯਾਤਰਾ ਚ ਸ਼ਾਮਿਲ ਹੋਣ ਲਈ ਵਰਕਰ ਨੇ ਖਿੱਚੀਆਂ ਤਿਆਰੀਆਂ](https://etvbharatimages.akamaized.net/etvbharat/prod-images/pb-bdr-goforroadshow-pb10028_12032022183357_1203f_1647090237_934.jpeg)
ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਵੱਲੋਂ 13 ਮਾਰਚ ਦਿਨ ਐਤਵਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧੰਨਵਾਦ ਯਾਤਰਾ ਕੱਢਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਪ੍ਰੋਗਰਾਮ ਹੈ। ਭਗਵੰਤ ਮਾਨ ਦੀ ਇਸ ਧੰਨਵਾਦ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਵੱਖ ਵੱਖ ਪਿੰਡਾਂ ਸ਼ਹਿਰਾਂ ਵਿੱਚੋਂ ਐਤਵਾਰ ਸਵੇਰੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਅੰਮ੍ਰਿਤਸਰ ਲਈ ਰਵਾਨਾ ਹੋ ਰਹੇ ਹਨ।
![ਅੰਮ੍ਰਿਤਸਰ ਵਿਖੇ ਭਗਵੰਤ ਦੀ ਧੰਨਵਾਦ ਯਾਤਰਾ ਚ ਸ਼ਾਮਿਲ ਹੋਣ ਲਈ ਵਰਕਰ ਨੇ ਖਿੱਚੀਆਂ ਤਿਆਰੀਆਂ](https://etvbharatimages.akamaized.net/etvbharat/prod-images/14715260_948_14715260_1647096581103.png)
ਇਸੇ ਤਹਿਤ ਵਿਧਾਨ ਸਭਾ ਹਲਕਾ ਭਦੌੜ ਤੋਂ ਵੀ ਐਤਵਾਰ ਸਵੇਰੇ ਵਰਕਰ ਤੇ ਅਹੁਦੇਦਾਰ ਰਵਾਨਾ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਕੀਰਤ ਸਿੰਗਲਾ, ਨਵਦੀਪ ਦੀਪੂ, ਅਮਨਦੀਪ ਦੀਪਾ,ਗਗਨ ਪੰਜੂ ਅਤੇ ਅਜੇਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਗਵੰਤ ਮਾਨ ਦੁਆਰਾ ਕੱਢੀ ਜਾ ਰਹੀ ਧੰਨਵਾਦ ਯਾਤਰਾ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਵਰਕਰ ਅਤੇ ਵਿਧਾਨ ਸਭਾ ਹਲਕਾ ਭਦੌੜ ਦੇ ਅਹੁਦੇਦਾਰ ਭਲੇਰੀਆਂ ਦੀ ਧਰਮਸ਼ਾਲਾ ਕੋਲੋਂ ਸਵੇਰੇ 7.30 ਵਜੇ ਰਵਾਨਾ ਹੋ ਰਹੇ ਹਨ।
![ਅੰਮ੍ਰਿਤਸਰ ਵਿਖੇ ਭਗਵੰਤ ਦੀ ਧੰਨਵਾਦ ਯਾਤਰਾ ਚ ਸ਼ਾਮਿਲ ਹੋਣ ਲਈ ਵਰਕਰ ਨੇ ਖਿੱਚੀਆਂ ਤਿਆਰੀਆਂ](https://etvbharatimages.akamaized.net/etvbharat/prod-images/pb-bdr-goforroadshow-pb10028_12032022183357_1203f_1647090237_995.jpeg)
ਇਸ ਮੌਕੇ ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਮ ਆਦਮੀ ਵਰਕਰ ਹੋਣ ਜਾਂ ਆਮ ਲੋਕ ਵੱਧ ਤੋਂ ਵੱਧ ਇਸ ਧੰਨਵਾਦ ਯਾਤਰਾ ਵਿੱਚ ਸਮੇਂ ਸਿਰ ਪਹੁੰਚ ਕੇ ਸ਼ਾਮਿਲ ਹੋਣ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ 'ਚ 'ਆਪ' ਦੀ ਹਨੇਰੀ ਅੱਗੇ ਨਹੀਂ ਟਿਕ ਸਕੇ ਬਾਲੀਵੁੱਡ ਸਿਤਾਰੇ