ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਸਿਧਾਨਾ ਸਕੂਲ ਦਾ ਹੈ ਜਿੱਥੇ ਕੱਲ ਆਏ CBSE ਬੋਰਡ ਦੇ 12ਵੀਂ ਦੇ ਨਤੀਜਿਆਂ ਨੂੰ ਲੈ ਕੇ ਖ਼ਫਾ ਮਾਪਿਆ ਵੱਲੋਂ ਸਕੂਲ ਪ੍ਰਸ਼ਾਸ਼ਨ ਖਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਮਾਪਿਆ ਵੱਲੋਂ ਕਿਹਾ ਗਿਆ ਕਿ ਪਹਿਲਾਂ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਵਿੱਚ ਉਹਨਾਂ ਦੇ ਬੱਚਿਆਂ ਦੇ ਨਤੀਜੇ 90% ਤੋਂ ਵੱਧ ਰਹੇ ਸਨ ਪਰ ਇਸ ਵਾਰ ਸਕੂਲ ਪ੍ਰਸ਼ਾਸ਼ਨ ਅਤੇ CBSE ਵੱਲੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੇਪਰ ਨਾ ਲੈਣ ਦੀ ਸੂਰਤ ਵਿੱਚ ਪਿਛਲੀ ਕਲਾਸ ਦੇ ਗਰੇਡ ਦੇ ਹਿਸਾਬ ਨਾਲ ਨੰਬਰ ਦੇਣ ਦਾ ਫੈਸਲਾ ਲਿਆ ਸੀ। ਹੁਣ ਜਦੋਂ ਰਿਜਲਟ ਆਇਆ ਹੈ ਤਾ 70% ਦੇ ਹਿਸਾਬ ਨਾਲ ਰਿਜਲਟ ਆਏ ਹਨ ਜਿਸ ਨਾਲ ਸਾਡੇ ਬਚਿਆਂ ਦਾ ਭਵਿੱਖ ਖ਼ਰਾਬ ਹੋਇਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਮਾਪਿਆਂ ਨੇ ਕਿਹਾ ਕਿ ਬਾਰਵੀਂ ਪ੍ਰੀਖਿਆ ਦੀ ਪਰਸ਼ਨਟੇਜ ਦੇ ਹਿਸਾਬ ਨਾਲ ਬੱਚਿਆ ਵੱਲੋਂ ਨੀਟ ਦੀ ਪ੍ਰੀਖਿਆ ਦੇਣੀ ਸੀ ਜਾਂ ਫਿਰ ਕਾਲਜ ਯੂਨੀਵਰਸਿਟੀ ਦੇ ਦਾਖਲੇ ਤੋਂ ਇਲਾਵਾ ਬੱਚਿਆਂ ਵੱਲੋਂ ਬਾਹਰ ਦੀ ਫਾਇਲ ਲਗਾ ਕੇ ਵਿਦੇਸ਼ ਹਾਇਰ ਸਟੱਡੀ ਲਈ ਜਾਣਾ ਸੀ। ਪਰ ਹੁਣ ਸਕੂਲ ਅਤੇ CBSE ਦੀ ਲਾਪਰਵਾਈ ਦੇ ਚੱਲਦਿਆਂ ਉਹਨਾ ਦੇ ਬਚਿਆਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ। ਅਸੀਂ ਸਕੂਲ ਅਤੇ CBSE ਕੋਲੋਂ ਇਹ ਮੰਗ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਇਸ ਮਾਮਲੇ ਨੂੰ ਹੱਲ ਕਰਨ ਤਾ ਜੋ ਸਮਾਂ ਰਹਿੰਦੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕੇ।
ਇਸ ਸੰਬੰਧੀ ਗੱਲਬਾਤ ਕਰਦਿਆਂ ਸਿਧਾਨਾ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਉਹਨਾ ਵੱਲੋਂ ਮਾਪਿਆਂ ਕੋਲੋਂ ਚਿੱਠੀਆਂ ਲਿਖਾਈਆਂ ਗਈਆਂ ਹਨ ਅਤੇ ਉਹਨਾਂ ਨੇ CBSE ਦੇ ਕੋਆਰਡੀਨੇਟਰ ਨਾਲ ਵੀ ਤਾਲਮੇਲ ਕੀਤਾ ਹੈ ਅਤੇ ਜਲਦ ਹੀ ਇਹਨਾਂ ਬਚਿਆਂ ਦੀ ਮੁਸ਼ਕਿਲਾਂ ਹਲ ਕਰਵਾਉਣ ਲਈ CBSE ਦੇ ਦਫ਼ਤਰ ਜਾਣਗੇ।
ਇਹ ਵੀ ਪੜੋ: ਪੰਜਾਬ 'ਚ ਸੋਮਵਾਰ ਤੋਂ ਖੁੱਲ੍ਹਣਗੇ ਸਕੂਲ