ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਮੌਕੇ ਉੱਤੇ ਅੰਮ੍ਰਿਤਸਰ ਦੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਦਾ 400 ਸਾਲ ਪੁਰਾਣਾ ਪੇਪਰ ਮਾਡਲ ਤਿਆਰ ਕੀਤਾ ਹੈ। ਹੁਣ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਦਰਬਾਰ ਸਹਿਬ ਦੀ ਇਸ ਪੁਰਾਣੀ ਦਿੱਖ ਨੂੰ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਕਾਗਜ਼ ਉੱਤੇ ਉਭਾਰਿਆ ਹੈ। ਦੱਸ ਦਈਏ ਗੁਰਪ੍ਰੀਤ ਸਿੰਘ ਨੇ ਇਹ ਮਾਡਲ ਕੈਨੇਡਾ ਦੀ ਧਰਤੀ ਤੋਂ ਤਿਆਰ ਕੀਤਾ ਹੈ ਅਤੇ ਗੁਰਪ੍ਰੀਤ ਸਿੰਘ ਖੁੱਦ ਕੈਨੇਡਾ ਵਿੱਚ ਹੀ ਹਨ।
400 ਸਾਲ ਪੁਰਾਣੇ ਮਾਡਲ ਬਾਰੇ ਸਾਂਝੇ ਕੀਤੇ ਖ਼ਾਸ ਤੱਥ: ਪੇਪਰ ਕਲਾਕਾਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਉਨ੍ਹਾਂ ਵੱਲੋਂ ਪੰਥ ਨੂੰ ਸਮਰਪਿਤ ਕੀਤੇ ਗਏ ਪੁਰਾਣੇ ਮਾਡਲ ਵਿੱਚ ਜਿੱਥੇ ਪੁਰਾਣਾ ਸਰੋਵਰ ਵਿਖਾਇਆ ਗਿਆ ਹੈ ਉੱਥੇ ਹੀ ਪੁਰਾਣੀ ਦਰਬਾਰ ਸਾਹਿਬ ਦੀ ਪ੍ਰਕਿਰਮਾ ਨੂੰ ਵੀ ਉਭਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮਾਡਲ ਸ੍ਰੀ ਹਰਮਿੰਦਰ ਸਾਹਿਬ ਉੱਤੇ ਸੋਨਾ ਜੜ੍ਹੇ ਜਾਣ ਤੋਂ ਪਹਿਲਾਂ ਦਾ ਹੈ, ਇਸ ਕਾਰਣ ਲੋਕਾਂ ਲਈ ਇਹ ਖਾਸ ਖਿੱਚ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਸੱਭ ਤੋਂ ਵੱਡੀ ਇਸ ਦੀ ਖੂਬੀ ਇਹ ਹੈ ਕਿ 3 ਬਾਈ 3 ਫੁੱਟ ਦਾ ਮਾਡਲ ਤਿਆਰ ਕੀਤਾ ਗਿਆ ਹੈ। ਇਸ ਨੂੰ ਪੇਪਰ ਪਲਾਸਟਿਕ ਅਤੇ ਫਾਈਬਰ ਦੇ ਨਾਲ ਬਣਾਇਆ ਗਿਆ ਹੈ।
- Parkash Purab Sri Guru Granth Sahib Ji: ਸੱਚਖੰਡ ਵਿਖੇ ਮਨਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ,ਸੀਐੱਮ ਮਾਨ ਨੇ ਵੀ ਦਿੱਤੀ ਵਧਾਈ
- First Parkash Purab Sri Guru Granth Sahib Ji: ਜਾਗਤ ਜੋਤ ਗੁਰੂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਪਹਿਲੇ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼
- Parkash Purab Sri Guru Granth Sahib Ji : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ, ਰਾਮਸਰ ਸਾਹਿਬ ਤੋਂ ਸੱਚਖੰਡ ਤੱਕ ਸਜੇਗਾ ਨਗਰ ਕੀਰਤਨ
ਹੋਰ ਵੀ ਮਾਡਲ ਬਣਾਏ: ਪੇਪਰ ਕਲਾਕਾਰ ਨੇ ਕਿਹਾ ਕਿ ਉਹ ਦਰਬਾਰ ਸਾਹਿਬ ਤੋਂ ਪਹਿਲਾਂ ਵੀ ਕਈ ਇਤਿਹਾਸਿਕ ਸਥਾਨਾਂ ਦੇ ਪੁਰਾਤਨ ਅਤੇ ਨਵੇਂ ਮਾਡਲ ਤਿਆਰ ਕਰ ਚੁੱਕੇ ਹਨ। ਉਨ੍ਹਾਂ ਦੇ ਤਿਆਰ ਕੀਤੇ ਪੇਪਰ ਮਾਡਲ ਵਿੱਚ ਦਸਮ ਪਾਤਸ਼ਾਹੀ ਦੇ ਜਨਮ ਸਥਾਨਾਂ ਦੇ ਮਾਡਲ, ਪੰਜ ਤਖਤ ਸਾਹਿਬਾਨ ਦੇ ਮਾਡਲ ਅਤੇ ਪਾਕਿਸਤਾਨ ਦੇ ਗੁਰੂਧਾਮਾਂ ਦੇ ਮਾਡਲ ਆਦਿ ਸ਼ਾਮਿਲ ਹਨ। ਗੁਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਉੱਤੇ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਗੁਰਬਾਣੀ ਅਤੇ ਸ਼ਬਦ ਕੀਰਤਨ ਨਾਲ ਜੋੜਨ। ਬੱਚੇ ਸਿੱਖੀ ਨਾਲ ਜੁੜਨ ਅਤੇ ਸਿੱਖੀ ਦਾ ਪ੍ਰਚਾਰ ਕਰਨ।