ETV Bharat / state

ਸਕੂਲ ਦੀ ਇਨਾਮ ਰਾਸ਼ੀ ਨੂੰ ਗਲੀਆਂ 'ਚ ਲਾਉਣ 'ਤੇ ਪੰਚਾਇਤ ਮੈਂਬਰ ਵਲੋਂ ਸਰਪੰਚ ਦਾ ਵਿਰੋਧ

ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਕੋਟਲੀ ਸਕਿਆਂ ਵਾਲੀ 'ਚ ਪੰਚਾਇਤ ਮੈਂਬਰ ਵਲੋਂ ਸਰਪੰਚ 'ਤੇ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਕਿ ਸਕੂਲ ਨੂੰ ਇਨਾਮ ਲਈ ਆਈ ਰਾਸ਼ੀ ਨੂੰ ਪਿੰਡ ਦੀਆਂ ਗਲੀਆਂ ਨਾਲੀਆਂ ਬਣਾਉਣ ਲਈ ਲਗਾਇਆ ਜਾ ਰਿਹਾ ਹੈ।

ਸਕੂਲ ਦੀ ਇਨਾਮ ਰਾਸ਼ੀ ਨੂੰ ਗਲੀਆਂ 'ਚ ਲਾਉਣ 'ਤੇ ਪੰਚਾਇਤ ਮੈਂਬਰ ਵਲੋਂ ਸਰਪੰਚ ਦਾ ਵਿਰੋਧ
ਸਕੂਲ ਦੀ ਇਨਾਮ ਰਾਸ਼ੀ ਨੂੰ ਗਲੀਆਂ 'ਚ ਲਾਉਣ 'ਤੇ ਪੰਚਾਇਤ ਮੈਂਬਰ ਵਲੋਂ ਸਰਪੰਚ ਦਾ ਵਿਰੋਧ
author img

By

Published : May 18, 2021, 5:47 PM IST

ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਕੋਟਲੀ ਸਕਿਆਂ ਵਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਕੇਂਦਰ ਸਰਕਾਰ ਵਲੋਂ ਫਰੈਂਡਲੀ ਐਵਾਰਡ ਤਹਿਤ ਮਿਲੀ ਪੰਜ ਲੱਖ ਦੀ ਰਾਸ਼ੀ ਨੂੰ ਸਕੂਲ ਦੀ ਜਗ੍ਹਾ ਪਿੰਡ 'ਚ ਲਗਾਉਣ 'ਤੇ ਪਿੰਡ ਦੇ ਪੰਚਾਇਤ ਮੈਂਬਰ ਵਲੋਂ ਸਰਪੰਚ ਖਿਲਾਫ਼ ਵਿਰੋਧ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਾਰਵਾਈ ਦੀ ਮੰਗ ਕਰਦਿਆਂ ਸਕੂਲ ਦੀ ਰਾਸ਼ੀ ਸਕੂਲ ਦੇ ਕੰਮਾਂ 'ਚ ਲਾਉਣ ਦੀ ਮੰਗ ਕੀਤੀ।

ਸਕੂਲ ਦੀ ਇਨਾਮ ਰਾਸ਼ੀ ਨੂੰ ਗਲੀਆਂ 'ਚ ਲਾਉਣ 'ਤੇ ਪੰਚਾਇਤ ਮੈਂਬਰ ਵਲੋਂ ਸਰਪੰਚ ਦਾ ਵਿਰੋਧਸਕੂਲ ਦੀ ਇਨਾਮ ਰਾਸ਼ੀ ਨੂੰ ਗਲੀਆਂ 'ਚ ਲਾਉਣ 'ਤੇ ਪੰਚਾਇਤ ਮੈਂਬਰ ਵਲੋਂ ਸਰਪੰਚ ਦਾ ਵਿਰੋਧ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਂਬਰ ਪੰਚ ਦਾ ਕਹਿਣਾ ਹੈ ਕਿ 2019 'ਚ ਉਨ੍ਹਾਂ ਦੇ ਸਕੂਲ ਨੂੰ ਕੇਂਦਰ ਸਰਕਾਰ ਵਲੋਂ ਇਨਾਮ ਵਜੋਂ 5 ਲੱਖ ਦੀ ਰਾਸ਼ੀ ਮਿਲੀ ਸੀ। ਜਿਸ ਨੂੰ ਪਿੰਡ ਦੇ ਸਰਪੰਚ ਵਲੋਂ ਸਕੂਲ ਜਾਂ ਬਚਿਆ 'ਤੇ ਲਗਾਉਣ ਦੀ ਬਜਾਏ ਪਿੰਡ ਦੀਆਂ ਗਲੀਆਂ ਨਾਲੀਆਂ 'ਤੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਇਹ ਬਿਲਕੁਲ ਗਲਤ ਹੈ ਅਤੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਪੈਸਿਆਂ ਨੂੰ ਸਕੂਲ 'ਤੇ ਲਗਾਇਆ ਜਾਏ।

ਇਸ ਸਬੰਧੀ ਪਿੰਡ ਦੇ ਮੌਜੂਦਾ ਸਰਪੰਚ ਨੇ ਕਿਹਾ ਕਿ ਪੂਰੀ ਪੰਚਾਇਤ ਵਲੋਂ ਸਾਂਝੇ ਤੌਰ 'ਤੇ ਇਨ੍ਹਾਂ ਪੈਸਿਆਂ ਨੂੰ ਪਿੰਡ ਦੇ ਵਿਕਾਸ 'ਤੇ ਲਗਾਉਣ ਦਾ ਫੈਂਸਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇਹ ਪੈਸੇ ਗਲੀਆਂ 'ਤੇ ਲਗਾਏ ਗਏ ਹਨ।

ਉਧਰ ਇਸ ਮੌਕੇ ਬੀਡੀਪੀਓ ਹਰਸ਼ਾ ਛੀਨਾ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ, ਜੋ ਵੀ ਦੋਸ਼ੀ ਪਾਇਆ ਗਿਆ ਉਸ 'ਤੇ ਕਾਰਵਾਈ ਕੀਤੀ ਜਾਏਗੀ।

ਇਹ ਵੀ ਪੜ੍ਹੋ:ਲਿਵ ਇਨ ਰਿਲੇਸ਼ਨਸ਼ਿਪ ਦੌਰਾਨ ਸੁਰੱਖਿਆ ਪ੍ਰਾਪਤ ਕਰਨ ਲਈ ਪਟੀਸ਼ਨ ਹਾਈ ਕੋਰਟ ਨੇ ਕੀਤੀ ਰੱਦ

ETV Bharat Logo

Copyright © 2024 Ushodaya Enterprises Pvt. Ltd., All Rights Reserved.