ETV Bharat / state

ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਨੇ ਕੀਤਾ ਰਫ਼ਰੈਂਡਮ 2020 ਦਾ ਸਮਰੱਥਨ - referendum 2020

ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਦੀ ਖ਼ਾਲਿਸਤਾਨ ਦੇ ਲਈ ਕਰਵਾਏ ਜਾ ਰਹੇ ਰਫ਼ਰੈਂਡਮ 2020 ਦੀ ਹਮਾਇਤ ਲਈ ਵੀਡੀਓ ਵਾਇਰਲ ਹੋਈ ਹੈ। ਜਿਸ ਦਾ ਜਵਾਬ ਸ਼ਹੀਦ-ਏ-ਆਜ਼ਮ ਭਗਤ ਸਿੰਘ ਯੂਥ ਫ਼ਰੰਟ ਦੇ ਪ੍ਰਧਾਨ ਨੇ ਦਿੱਤਾ ਹੈ।

ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਨੇ ਕੀਤਾ ਰਫ਼ਰੈਂਡਮ 2020 ਦਾ ਸਮਰੱਥਨ

author img

By

Published : Oct 16, 2020, 11:03 PM IST

ਅੰਮ੍ਰਿਤਸਰ: ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਭਾਰਤ ਵੱਲੋਂ ਖ਼ਾਲਿਸਤਾਨ ਦੀ ਮੁਹਿੰਮ ਵਿੱਚ ਪਾਕਿਸਤਾਨ ਦੇ ਹੱਥ ਹੋਣ ਦੇ ਲਾਏ ਇਲਜ਼ਾਮਾਂ ਦਾ ਜਵਾਬ ਦੇ ਰਹੀ ਹੈ ਅਤੇ ਨਾਲ ਹੀ ਰਫ਼ਰੈਂਡਮ 2020 ਦੀ ਹਮਾਇਤ ਕਰ ਰਹੀ ਹੈ।

ਰਫ਼ਰੈਡਮ 2020 ਬੇਬੁਨਿਆਦ

ਵੀਨਾ ਮਲਿਕ ਨੇ ਰਫ਼ਰੈਂਡਮ 2020 ਪਿਛੇ ਪਾਕਿਸਤਾਨ ਦੇ ਹੱਥ ਹੋਣ ਬਾਰੇ ਬੋਲਦਿਆਂ ਕਿਹਾ ਕਿ ਭਾਰਤ ਮੱਲੋ-ਮੱਲੀ ਇਸ ਵਿਸ਼ੇ ਬਾਰੇ ਝੂਠੀ ਬਿਆਨਬਾਜ਼ੀ ਕਰ ਰਿਹਾ ਹੈ। ਪੱਤਰਕਾਰ ਟੈਰੀ ਮਿਲੋਸਕੀ ਦੀ ਰਿਪੋਰਟ ਬਾਰੇ ਬੋਲਦਿਆਂ ਕਿਹਾ ਕਿ ਉਹ ਰਫ਼ਰੈਡਮ 2020 ਨੂੰ ਬੇਬੁਨਿਆਦ ਕਿਸ ਆਧਾਰ ਉੱਤੇ ਕਹਿ ਰਹੇ ਹਨ?

ਵੀਨਾ ਨੇ ਭਾਰਤ ਸਰਕਾਰ ਤੋਂ ਪੁੱਛਿਆ ਕਿ ਮਨੁੱਖੀ ਅਧਿਕਾਰ ਕਾਰਕੁੰਨਾਂ ਦੀ ਰਫ਼ਰੈਂਡਮ 2020 ਉੱਤੇ ਪਾਬੰਦੀ ਕਿਉਂ ਲਾਈ ਹੋਈ ਹੈ?

ਉਥੇ ਹੀ ਉਸ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਕਿ ਤੁਸੀਂ ਰਫ਼ਰੈਡਮ 2020 ਦਾ ਸਮਰੱਥਨ ਕਰਨ ਵਾਲੀਆਂ 200 ਤੋਂ ਜ਼ਿਆਦਾ ਸੰਸਥਾਵਾਂ ਉੱਤੇ ਪਾਬੰਦੀ ਕਿਉਂ ਲਾ ਰੱਖੀ ਹੈ? ਪੰਜਾਬ ਤੇ ਹਰਿਆਣਾ ਦੇ ਕਿਸਾਨ ਆਪਣੇ ਲਈ ਇੱਕ ਵੱਖਰੀ ਰਿਆਸਤ ਦੀ ਮੰਗ ਕਰ ਰਹੇ ਹਨ ਤਾਂ ਉਨ੍ਹਾਂ ਦੀ ਇਸ ਮੰਗ ਦਾ ਕੀ ਹੋਵੇਗਾ?

ਵੀਨਾ ਮਲਿਕ ਦੀ ਵੀਡੀਓ।

ਸਿੱਖ ਬਹੁਤ ਹੀ ਬਹਾਦਰ ਕੌਮ ਹੈ

ਵੀਨਾ ਮਲਿਕ ਨੇ ਕਿਹਾ ਕਿ ਸਿੱਖ ਦੁਨੀਆਂ ਦੀ ਸਭ ਤੋਂ ਬਹਾਦਰ ਕੌਮ ਹੈ। ਸਿੱਖਾਂ ਨੇ ਭਾਰਤ ਦੀ ਆਜ਼ਾਦੀ ਦੇ ਵਿੱਚ ਆਪਣੀ ਜਾਨਾਂ ਕੁਰਬਾਨ ਕੀਤੀਆਂ ਸਨ। ਬਲਕਿ ਆਜ਼ਾਦੀ ਦੇ ਵਿੱਚ ਸਿੱਖਾਂ ਨੇ ਸਭ ਤੋਂ ਜ਼ਿਆਦਾ ਜਾਨਾਂ ਵਾਰੀਆਂ। ਮਲਿਕ ਨੇ ਕਿਹਾ ਕਿ ਮੈਂ ਸਾਰੀਆਂ ਦੁਨੀਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਸਾਰੇ ਸਿੱਖਾਂ ਦੀ ਵੱਖਰੀ ਮੰਗ ਖ਼ਾਲਿਸਤਾਨ ਦੇ ਲਈ ਰਫਰੈਂਡਮ 2020 ਵਿੱਚ ਸਾਥ ਦੇਣ ਅਤੇ ਜਲਦ ਹੀ ਮੈਂ ਆਪਣਾ ਨਵਾਂ ਗੁਆਢੀ ਖ਼ਾਲਿਸਤਾਨ ਨੂੰ ਵੇਖਣਾ ਚਾਹੁੰਦੀ ਹਾਂ। ਉਸ ਨੇ ਵੀਡੀਓ ਦੇ ਅੰਤ ਵਿੱਚ ਕਿਹਾ ਕਿ ਮੈਂ ਰਫ਼ਰੈਂਡਮ 2020 ਦੀ ਹਮਾਇਤ ਕਰਦੀ ਹਾਂ।

ਵੀਨਾ ਮਲਿਕ ਦੀ ਵੀਡੀਓ।

ਪਾਕਿਸਤਾਨ ਖ਼ੁਦ ਭੀਖ ਮੰਗਦਾ ਹੈ

ਇਸ ਸਬੰਧੀ ਪੱਤਰਕਾਰਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਯੂਥ ਫ਼ਰੰਟ ਨੇ ਪ੍ਰਧਾਨ ਗੁਰਮੀਤ ਸਿੰਘ ਬਬਲੂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਵੀਨਾ ਮਲਿਕ ਦੀ ਵਾਇਰਲ ਵੀਡੀਓ ਬਾਰੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਵੀਨਾ ਮਲਿਕ ਦੀ ਇਹ ਜ਼ਰੂਰ ਸੱਚ ਹੈ ਕਿ ਸਿੱਖਾਂ ਨੇ ਭਾਰਤੀ ਆਜ਼ਾਦੀ ਦੇ ਲਈ ਬਹੁਤ ਕੁਰਬਾਨੀਆਂ ਕੀਤੀਆਂ।

ਬਬਲੂ ਨੇ ਕਿਹਾ ਕਿ ਪਾਕਿਸਤਾਨ ਜੋ ਖ਼ੁਦ ਗ਼ਰੀਬੀ ਦੀ ਕਗਾਰ ਉੱਤੇ ਹੈ, ਜੋ ਕਦੇ ਅਮਰੀਕਾ ਅਤੇ ਕਦੇ ਚੀਨ ਤੋਂ ਆਰਥਿਕ ਮਦਦ ਦੀ ਭੀਖ ਮੰਗਦਾ ਹੈ, ਉਹ ਖ਼ਾਲਿਸਤਾਨ ਦੇ ਲਈ ਸਿੱਖਾਂ ਦੀ ਕੀ ਮਦਦ ਕਰੇਗਾ।

ਸ਼ਹੀਦ-ਏ-ਆਜ਼ਮ ਭਗਤ ਸਿੰਘ ਯੂਥ ਫ਼ਰੰਟ ਦੇ ਪ੍ਰਧਾਨ

ਅੰਤ ਵਿੱਚ ਬਬਲੂ ਨੇ ਕਿਹਾ ਵੀਨਾ ਮਲਿਕ ਆਪਣੇ ਮੁਲਕ ਵੱਲ ਧਿਆਨ ਦੇਵੇ, ਉਨ੍ਹਾਂ ਦੇ ਮੁਲਕ ਨੂੰ ਜ਼ਿਆਦਾ ਜ਼ਰੂਰਤ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.