ਅੰਮ੍ਰਿਤਸਰ: ਪਾਕਿਸਤਾਨ ਸਰਕਾਰ(Pakistan Government) ਵੱਲੋਂ ਇੱਕ ਭਾਰਤੀ ਕੈਦੀ(Indian prisoners) ਨੂੰ ਰਿਹਾ ਕੀਤਾ ਗਿਆ ਹੈ। ਜਿਸਨੂੰ ਅਟਾਰੀ ਵਾਹਗਾ ਸਰਹੱਦ(Atari Wagah border) ਰਾਹੀਂ ਪਾਕਿਸਤਾਨ ਵੱਲੋਂ ਭਾਰਤੀ ਬੀਐਸਐਫ ਰੇਜ਼ਰ ਦੇ ਹਵਾਲੇ ਕੀਤਾ ਗਿਆ। ਬੀਐਸਐਫ ਦੇ ਪੁੱਛਗਿੱਛ ਦੌਰਾਨ ਇਸ ਨੇ ਆਪਣਾ ਨਾਂ ਵਰੀ ਲਾਲ ਦੱਸਿਆ।
ਜਾਣਕਾਰੀ ਅਨੁਸਾਰ ਰਿਹਾਅ ਕੀਤਾ ਕੈਦੀ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੇ 2017 ਦੇ ਵਿੱਚ ਗਲਤੀ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਚਲਾ ਗਿਆ ਸੀ।ਜਿਸਦੇ ਚਲਦੇ ਪਾਕਿਸਤਾਨ ਪੁਲਿਸ ਨੇ ਇਸ ਨੂੰ ਫੜ ਲਿਆ ਤੇ ਇਸਨੂੰ ਚਾਰ ਸਾਲ ਦੇ ਕਰੀਬ ਸਜ਼ਾ ਹੋਈ। ਪਾਕਿਸਤਾਨ ਵੱਲੋਂ ਸ਼ਖ਼ਸ ਨੂੰ ਪਾਕਿ ਦੀ ਕੋਟ ਲੱਖਪਤ ਜੇਲ੍ਹ ਵਿਚ ਰੱਖਿਆ ਗਿਆ ਸੀ।ਪੁਲਿਸ ਅਧਿਕਾਰੀ ਅਰੁਣ ਮਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਜਿਹੜਾ ਕੈਦੀ ਪਾਕਿਸਤਾਨ ਨੇ ਰਿਹਾਆ ਕੀਤਾ ਹੈ ਇਸਦਾ ਨਾਂ ਵਰੀ ਲਾਲ ਹੈ ਤੇ ਇਸਦਾ ਦਿਮਾਗੀ ਸੰਤੁਲਨ ਠੀਕ ਨਹੀਂ।
ਉਨ੍ਹਾਂ ਦੱਸਿਆ ਕਿ 2017 ਵਿੱਚ ਗਲਤੀ ਨਾਲ ਪਾਕਿਸਤਾਨ ਚਲਾ ਗਿਆ ਸੀ, ਜਿਥੇ ਉਸਨੂੰ ਸਜ਼ਾ ਸੁਣਾਈ ਗਈ ਸੀ ਤੇ ਹੁਣ ਸਜ਼ਾ ਪੂਰੀ ਹੋਣ ਤੋਂ ਬਾਅਦ ਅੱਜ ਉਸਨੂੰ ਪਾਕਿ ਵੱਲੋਂ ਉਸਨੂੰ ਰਿਹਾਅ ਕੀਤਾ ਗਿਆ ਹੈ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸਦੇ ਪਰਿਵਾਰ ਨੂੰ ਬੁਲਾ ਕੇ ਉਨ੍ਹਾਂ ਦੇ ਹਵਾਲੇ ਕੀਤਾ ਜਵੇਗਾ। ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਵਰੀ ਲਾਲ ਤਿੰਨ ਭਰਾ ਹਨ ਤੇ ਇਨ੍ਹਾਂ ਦੇ ਪਿਤਾ ਦਾ ਕੰਮ ਖੇਤੀਬਾੜੀ ਹੈ।ਉਨ੍ਹਾਂ ਦੱਸਿਆ ਕਿ ਇਸ ਨੂੰ ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਕ 14 ਦਿਨ ਲਈ ਕੁਆਰੰਟੀਨ ਕੀਤਾ ਗਿਆ ਹੈ।