ETV Bharat / state

Harsimrat Badal News: ਦਰਬਾਰ ਸਾਹਿਬ ਨਤਮਸਤਕ ਹੋਣ ਮੌਕੇ ਹਰਸਿਮਰਤ ਬਾਦਲ ਨੇ ਮੁੱਖ ਮੰਤਰੀ ਮਾਨ 'ਤੇ ਸਾਧੇ ਨਿਸ਼ਾਨੇ - Former Union Minister Harsimrat Kaur Badal

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਰਬਾਰ ਸਾਹਿਬ ਨਤਮਸਤਕ ਹੋਣ ਪੁੱਜੇ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ 'ਤੇ ਜਮ ਕੇ ਨਿਸ਼ਾਨੇ ਸਾਧੇ। ਪੜ੍ਹੋ ਪੂਰੀ ਖ਼ਬਰ...

Harsimrat Badal News
Harsimrat Badal News
author img

By ETV Bharat Punjabi Team

Published : Aug 29, 2023, 4:42 PM IST

ਹਰਸਿਮਰਤ ਬਾਦਲ ਨੇ ਮੁੱਖ ਮੰਤਰੀ ਮਾਨ 'ਤੇ ਸਾਧੇ ਨਿਸ਼ਾਨੇ

ਅੰਮ੍ਰਿਤਸਰ: ਰੂਹਾਨੀਅਤ ਦਾ ਕੇਂਦਰ ਸ਼੍ਰੀ ਦਰਬਾਰ ਸਾਹਿਬ ਜਿੱਥੇ ਕਿ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਤਮਸਤਕ ਹੋਣ ਪਹੁੰਚੇ। ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਪਵਿੱਤਰ ਗੁਰਬਾਣੀ ਦਾ ਕੀਰਤਨ ਵੀ ਸਰਵਣ ਕੀਤਾ। ਇਸ ਮੌਕੇ ਹਰਮਿਰਤ ਕੌਰ ਬਾਦਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ 'ਤੇ ਕਈ ਸ਼ਬਦੀ ਹਮਲੇ ਵੀ ਕੀਤੇ।

ਸਰਕਾਰ ਨੇ ਨਹੀਂ ਕੀਤੀ ਲੋਕਾਂ ਦੀ ਮਦਦ: ਹਰਮਿਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਹੜ੍ਹਾਂ ਦੇ ਨਾਲ ਡੁੱਬ ਗਿਆ ਤੇ ਕਈ ਲੋਕਾਂ ਦਾ ਨੁਕਸਾਨ ਹੋਇਆ ਪਰ ਪੰਜਾਬ ਦੀ ਸਰਕਾਰ ਵਲੋਂ ਹੁਣ ਤੱਕ ਲੋਕਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ 6800 ਕਰੋੜ ਜਾਰੀ ਕਰਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦੀ ਹਾਂ ਪਰ ਇਹ ਫੰਡ ਲੋਕਾਂ ਦੀ ਮਦਦ ਵਜੋਂ ਨਾ ਵਰਤਣ 'ਤੇ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਟੇਟ ਡਿਜ਼ਾਸਟਰ ਫੰਡਾਂ ਵਿੱਚੋਂ ਰਾਹਤ ਫੰਡ ਦੀ ਰਕਮ ਹਰ ਸੂਬੇ ਕੋਲ ਜਮ੍ਹਾ ਹੁੰਦੀ ਹੈ ਜੋ ਸਭ ਨੂੰ ਪਤਾ ਵੀ ਹੈ ਪਰ ਮੁੱਖ ਮੰਤਰੀ ਦਾ ਕਹਿਣਾ ਕਿ ਉਹ ਕੇਂਦਰ ਤੋਂ ਪੈਸੇ ਮੰਗਣਗੇ ਨਹੀਂ ਇਹ ਬਿਲਕੁਲ ਗਲਤ ਹੈ।

'ਤਬਾਹੀ ਨਾਲ ਲੋਕ ਮਰ ਰਹੇ ਪਰ ਨਹੀਂ ਮਿਲੀ ਰਾਹਤ': ਬੀਬਾ ਬਾਦਲ ਦਾ ਕਹਿਣਾ ਕਿ ਹਰ ਸਾਲ 3200 ਕਰੋੜ ਫੰਡ ਸੂਬੇ ਕੋਲ ਹੁੰਦਾ ਜੋ ਖਰਚ ਹੋਣ 'ਤੇ ਫਿਰ ਕੇਂਦਰ ਦੇ ਦਿੰਦਾ ਹੈ ਪਰ ਸੂਬੇ ਦਾ ਮੁੱਖ ਮੰਤਰੀ ਜੋ ਮਰੀਆਂ ਮੁਰਗੀਆਂ ਲਈ ਮੁਆਵਜ਼ਾ ਦੇਣ ਦੀ ਗੱਲ ਕਰਦਾ ਸੀ, ਉਸ ਵਲੋਂ ਹੁਣ ਤੱਕ ਕਿਸੇ ਨੂੰ ਇੱਕ ਪੈਸਾ ਤੱਕ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਾ ਤਾਂ ਸਹੂਲਤ ਮਿਲੀ ਤੇ ਲੋਕਾਂ ਦੇ ਘਰ ਤੇ ਫਸਲ ਬਰਬਾਦ ਹੋ ਗਈ ਤੇ ਹੁਣ ਆਮਦਨ ਦਾ ਉਨ੍ਹਾਂ ਕੋਲ ਕੋਈ ਸਰੋਤ ਨਹੀਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਕਹਿੰਦਾ ਸੀ ਕਿ ਗਿਰਦਾਵਰੀ ਦੀ ਲੋੜ ਨਹੀਂ ਪਹਿਲਾਂ ਮੁਆਵਜ਼ਾ ਦਿੱਤਾ ਜਾਊ ਪਰ ਹੁਣ ਤੱਕ ਲੋਕਾਂ ਨੂੰ ਇੱਕ ਰੁਪਇਆ ਤੱਕ ਨਹੀਂ ਆਇਆ।

'ਸਰਕਾਰ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਗੇ': ਉਨ੍ਹਾਂ ਕਿਹਾ ਕਿ ਸਟੇਟ ਡਿਜ਼ਾਸਟਰ ਫੰਡ ਤੇ ਸਰਕਾਰ ਵਲੋਂ ਹੋਰ ਸਹਾਇਤਾ ਰਾਸ਼ੀ ਵੀ ਦਿੱਤੀ ਗਈ ਪਰ ਮੁਆਵਜ਼ੇ ਦੀ ਥਾਂ ਸ਼ਾਂਤਮਈ ਧਰਨੇ 'ਚ ਬੈਠਾ ਕਿਸਾਨ ਸ਼ਹੀਦ ਕਰ ਦਿੱਤਾ ਗਿਆ। ਉੇਨ੍ਹਾਂ ਕਿਹਾ ਕਿ ਜੇ ਕਿਸਾਨਾਂ ਨੂੰ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਸਾਰਾ ਪੰਜਾਬ ਇਸ ਦੇ ਖਿਲਾਫ਼ ਧਰਨੇ 'ਤੇ ਬੈਠੇਗਾ ਅਤੇ ਲੋਕ ਸਰਕਾਰ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਗੇ।

ਲੋਕਾਂ ਦੇ ਵਿਰੋਧ ਤੋਂ ਡਰਦੇ ਸਕੂਲਾਂ 'ਚ ਛੁੱਟੀ: ਮੁੱਖ ਮੰਤਰੀ ਅਤੇ ਰਾਜਪਾਲ ਦੇ ਤਕਰਾਰ ਨੂੰ ਲੈਕੇ ਬੀਬਾ ਬਾਦਲ ਦਾ ਕਹਿਣਾ ਕਿ ਸਿਰਫ਼ ਲੋਕਾਂ ਦਾ ਧਿਆਨ ਮੁੱਦਿਆਂ ਤੋਂ ਭਟਕਾਉਣ ਦੀਆਂ ਚਾਲਾਂ ਹਨ। ਲੁਧਿਆਣਾ ਵਿੱਚ ਸਕੂਲ ਦੀ ਅਣਸੁਰੱਖਿਅਤ ਬਿਲਡਿੰਗ ਡਿੱਗਣ ਨਾਲ ਇੱਕ ਅਧਿਆਪਕ ਦੀ ਜਾਨ ਚਲੀ ਗਈ ਤੇ ਇੰਨ੍ਹਾਂ ਨੇ ਪੂਰੇ ਪੰਜਾਬ ਦੇ ਸਕੂਲਾਂ ਵਿੱਚ 5 ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਤਾਂ ਜੋ ਲੋਕ ਇਕੱਠੇ ਹੋ ਕੇ ਇੰਨ੍ਹਾਂ ਦਾ ਵਿਰੋਧ ਨਾ ਕਰਨ ਲੱਗ ਜਾਣ।

ਚੋਣ ਵਾਅਦੇ ਨਹੀਂ ਕੀਤੇ ਗਏ ਪੂਰੇ: ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਨਸ਼ਿਆਂ ਨੂੰ ਖਤਮ ਕਰਨ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਅਤੇ ਔਰਤਾਂ ਨੂੰ 1000 ਰੁਪਏ ਦੇਣ ਦੇ ਮੁੱਦੇ 'ਤੇ ਸਰਕਾਰ ਬਣਾਈ ਸੀ ਪਰ ਹੁਣ ਪੰਜਾਬ ਵਿੱਚ ਹਰ ਪਾਸੇ ਨਸ਼ੇ ਵੱਧ ਰਹੇ ਹਨ ਅਤੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ ਅਤੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਹਨ ਅਤੇ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਵੀ ਬਾਕੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.