ਅੰਮ੍ਰਿਤਸਰ: ਅੱਜ ਮਜਦੂਰ ਦਿਵਸ ਮੌਕੇ ਸਰਬ ਭਾਰਤੀ ਕਿਰਤੀ ਮਜ਼ਦੂਰ ਯੂਨੀਅਨ ਦੇ ਆਗੂਆਂ ਵਲੋਂ ਵੱਖ ਵੱਖ ਥਾਵਾਂ 'ਤੇ ਕੰਮ ਕਰ ਰਹੇ ਮਜਦੂਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲਚਾਲ ਜਾਣਿਆ ਗਿਆ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਰਬ ਭਾਰਤੀ ਕਿਰਤੀ ਮਜ਼ਦੂਰ ਯੂਨੀਅਨ ਦੇ ਚੇਅਰਮੈਨ ਹਰਦੀਸ਼ ਸਿੰਘ ਭੰਗਾਲੀ ਨੇ ਕਿਹਾ ਕਿ ਅੱਜ ਉਹ ਮਜ਼ਦੂਰ ਦਿਵਸ 'ਤੇ ਵੱਖ ਵੱਖ ਥਾਵਾਂ 'ਤੇ ਗਏ ਹਨ ਅਤੇ ਬੇਸ਼ੱਕ ਸਰਕਾਰ ਨੇ ਇਸ ਦਿਨ ਨੂੰ ਸਮਰਪਿਤ ਸਰਕਾਰੀ ਛੁੱਟੀ ਕੀਤੀ ਹੈ ਪਰ ਅੱਜ ਵੀ ਮਜਦੂਰ ਉਵੇ ਹੀ ਕੰਮ ਕਰ ਰਹੇ ਹਨ ਜਿਵੇਂ ਪਹਿਲਾਂ ਕਰਦੇ ਸਨ।
ਉਨ੍ਹਾਂ ਕਿਹਾ ਇਹਨਾ ਵਿਚੋਂ ਬਹੁਤੇ ਮਜਦੂਰਾਂ ਨੂੰ ਇਹ ਵੀ ਨਹੀਂ ਪਤਾ ਹੈ ਕਿ ਅੱਜ ਮਜਦੂਰ ਦਿਵਸ ਨੂੰ ਸਮਰਪਿਤ ਛੁੱਟੀ ਹੈ, ਉਨਾਂ ਕਿਹਾ ਕਿ ਅੱਜ ਤੋਂ ਕਰੀਬ 133 ਸਾਲ ਪਹਿਲਾਂ ਸ਼ਿਕਾਗੋ ਵਿੱਚ ਮਜਦੂਰਾਂ ਦੇ ਹੱਕਾ ਲਈ ਸ਼ਹੀਦ ਹੋਣ ਵਾਲੇ ਯੋਧਿਆਂ ਨੂੰ ਉਹ ਸ਼ਰਧਾਂਜਲੀ ਭੇਂਟ ਕਰਦੇ ਹਨ।
ਅੱਜ ਮਜ਼ਦੂਰ ਦਿਵਸ ਮੌਕੇ ਅੱਜ ਊਹ ਯੂਨੀਅਨ ਵਲੋਂ ਮਜ਼ਦੂਰਾਂ ਲਈ ਸਰਕਾਰ ਕੋਲੋਂ ਮੰਗ ਕਰਦੇ ਹਨ ਕਿ ਮਜ਼ਦੂਰਾਂ ਦੇ ਆਰਥਿਕ ਹੱਕਾ ਤੋਂ ਇਲਾਵਾ ਬਣਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਬੇਸ਼ੱਕ ਸਰਕਾਰ ਹਰ ਸਾਲ ਮਜ਼ਦੂਰ ਦਿਵਸ 'ਤੇ ਮਜਦੂਰਾਂ ਲਈ ਵੱਡੀਆਂ ਸਹੂਲਤਾਂ ਦੇਣ ਦੇ ਐਲਾਨ ਕਰਦੀ ਹੈ ਪਰ ਜਮੀਨੀ ਪੱਧਰ 'ਤੇ ਦੇਖਿਆ ਜਾਵੇ ਤਾਂ ਸੱਚਾਈ ਕੁਝ ਹੋਰ ਹੀ ਹੈ।
ਇਹ ਵੀ ਪੜ੍ਹੋ: ਮੁਹਾਲੀ 'ਚ ਕਿਸੇ ਸਮੇਂ ਵੀ ਲੱਗ ਸਕਦਾ ਹੈ ਮੁਕੰਮਲ ਲੌਕਡਾਊਨ