ETV Bharat / state

ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਜੁਗਰਾਜ ਨੂੰ ਉਡੀਕ ਰਹੀਆਂ ਨੇ ਬੁੱਢੀਆਂ ਅੱਖਾਂ - ਟਰੈਕਟਰ ਪਰੇਡ

26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਝੁਲਾਉਣ ਤੋਂ ਬਾਅਦ ਦਿੱਲੀ ਪੁਲਿਸ ਨੇ ਕਈ ਕਿਸਾਨਾਂ ਨੂੰ ਹਿਰਾਸਤ ’ਚ ਲਿਆ ਸੀ। ਜਿਸ ਨੌਜਵਾਨ ਨੇ ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਝੁਲਾਇਆ ਸੀ ਉਸ ਦਾ ਨਾਂਅ ਜੁਗਰਾਜ ਸਿੰਘ ਹੈ ਜੋ ਉਸ ਦਿਨ ਤੋਂ ਹੀ ਲਾਪਤਾ ਹੈ। ਜੁਗਰਾਜ ਸਿੰਘ ਦੇ ਪਰਿਵਾਰ ਦਾ ਪਿੱਛੇ ਰੋ-ਰੋ ਬੁਰ੍ਹਾਂ ਹਾਲ ਹੋਇਆ ਪਿਆ ਹੈ।

ਤਸਵੀਰ
ਤਸਵੀਰ
author img

By

Published : Feb 15, 2021, 2:02 PM IST

ਤਰਨਤਾਰਨ: 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਝੁਲਾਉਣ ਤੋਂ ਬਾਅਦ ਦਿੱਲੀ ਪੁਲਿਸ ਨੇ ਕਈ ਕਿਸਾਨਾਂ ਨੂੰ ਹਿਰਾਸਤ ’ਚ ਲਿਆ ਸੀ। ਜਿਸ ਨੌਜਵਾਨ ਨੇ ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਝੁਲਾਇਆ ਸੀ ਉਸ ਦਾ ਨਾਂਅ ਜੁਗਰਾਜ ਸਿੰਘ ਹੈ ਜੋ ਉਸ ਦਿਨ ਤੋਂ ਹੀ ਲਾਪਤਾ ਹੈ। ਜੁਗਰਾਜ ਸਿੰਘ ਦੇ ਪਰਿਵਾਰ ਦਾ ਪਿੱਛੇ ਰੋ-ਰੋ ਬੁਰ੍ਹਾਂ ਹਾਲ ਹੋਇਆ ਪਿਆ ਹੈ।

ਪੀੜਤ ਪਰਿਵਾਰ

ਸਾਡਾ ਪੁੱਤ ਸਾਨੂੰ ਮੌੜ ਦਿਓ: ਪੀੜਤ ਪਰਿਵਾਰ

ਜੁਗਰਾਜ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਸਾਨੂੰ ਜੁਗਰਾਜ ਸਿੰਘ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਜ਼ਿੰਦਾ ਵੀ ਹੈ ਜਾ, ਉਹ ਕਿਸ ਹਾਲਾਤ ’ਚ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਡੇ ਪੁੱਤ ਨਾਲ ਇੱਕ ਵਾਰ ਮਿਲਾ ਦਿੱਤਾ ਜਾਵੇ ਤਾਂ ਜੋ ਸਾਨੂੰ ਤਸੱਲੀ ਹੋ ਜਾਵੇ ਕੀ ਸਾਡਾ ਪੁੱਤ ਠੀਕ ਹੈ। ਉਥੇ ਹੀ ਜੁਗਰਾਜ ਸਿੰਘ ਦੇ ਰਿਸ਼ਤੇਦਾਰ ਨੇ ਕਿਹਾ ਕਿ ਇਹ ਪਰਿਵਾਰ ਦਾ ਇਕਲੌਤਾ ਪੁੱਤਾ ਸੀ ਤੇ ਘਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ, ਜਿਸ ਨੂੰ ਜਲਦ ਤੋਂ ਜਲਦ ਰਿਹਾਅ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਕੋਲ ਅਪੀਲ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਨਾਲ ਮੁਲਾਕਾਤ ਕਰ ਜੁਗਰਾਜ ਸਿੰਘ ਨੂੰ ਰਿਹਾਅ ਕਰਨ ਦੀ ਅਪੀਲ ਕਰਨ। ਜੁਗਰਾਜ ਸਿੰਘ ਦੀ ਮਾਸੀ ਨੇ ਦੱਸਿਆ ਕਿ ਜੁਗਰਾਜ ਸਿੰਘ ਦੀ ਦਾਦੀ ਦਾ ਬਹੁਤ ਹੀ ਬੁਰ੍ਹਾ ਹਾਲ ਹੈ ਤੇ ਉਹ ਆਖਰੀ ਸਾਹਾ ’ਤੇ ਆਪਣੇ ਪੁੱਤ ਦੀ ਭਾਲ ਕਰ ਰਹੀ ਹੈ।

ਜੁਗਰਾਜ ਸਿੰਘ ਨੇ ਲਾਲ ਕਿਲ੍ਹੇ ’ਤੇ ਝੁਲਾਇਆ ਸੀ ਨਿਸ਼ਾਨ ਸਾਹਿਬ

ਦੱਸਦਈਏ ਕਿ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਪਹੁੰਚੇ ਕਿਸਾਨਾਂ ਦੇ ਜਜ਼ਬਾਤੀ ਕਾਫਲੇ ਵਿਚੋਂ ਲਾਲ ਕਿਲ੍ਹੇ 'ਤੇ ਕੇਸਰੀ ਅਤੇ ਕਿਸਾਨੀ ਦਾ ਝੰਡਾ ਝੁਲਾਉਣ ਵਾਲਾ ਨੌਜਵਾਨ ਜੁਗਰਾਜ ਸਿੰਘ ਚਰਚਾ ਦਾ ਵਿਸ਼ਾ ਬਣਿਆ ਸੀ। ਜੁਗਰਾਜ ਸਿੰਘ 22 ਸਾਲਾਂ ਦਾ ਨੌਜਵਾਨ ਹੈ ਜੋ ਛੋਟੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ, ਜਿਹਨਾਂ ਕੋਲ ਮਹਿਜ਼ 2 ਏਕੜ ਜ਼ਮੀਨ ਹੈ। ਤਿੰਨ ਭੈਣਾਂ ਦਾ ਇਕਲੌਤਾ ਭਰਾ ਜੁਗਰਾਜ ਸਿੰਘ ਮਾਝੇ ਦੇ ਤਰਨਤਾਰਨ ਜ਼ਿਲ੍ਹੇ ਵਿਚ ਪੈਂਦੇ ਇਤਿਹਾਸਕ ਪਿੰਡ ਵਾਂ ਤਾਰਾ ਸਿੰਘ ਦਾ ਵਸਨੀਕ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.